ਚੰਡੀਗੜ੍ਹ,  15 ਫ਼ਰਵਰੀ, ਹ.ਬ. : ਅਮਰੀਕੀ ਸਿੰਗਰ ਨਿਕ ਜੋਨਸ ਨਾਲ ਵਿਆਹ ਰਚਾਉਣ ਵਾਲੀ ਬਾਲੀਵੁਡ ਅਭਿਨੇਤਰੀ ਪ੍ਰਿਅੰਕਾ ਚੋਪੜਾ ਛੇਤੀ ਹੀ ਚਾਚੀ ਬਣਨ ਜਾ ਰਹੀ ਹੈ। ਹਾਲ ਹੀ ਵਿਚ ਸਾਹਮਣੀ ਆਈ ਮੀਡੀਆ ਰਿਪੋਰਟਾਂ ਮੁਤਾਬਕ ਅਜਿਹਾ ਛੇਤੀ ਹੋਣ ਵਾਲਾ ਹੈ।
ਬਾਲੀਵੁਡ ਅਭਿਨੇਤਰੀ ਪ੍ਰਿਅੰਕਾ ਚੋਪੜਾ ਛੇਤੀ ਚਾਚੀ ਬਣਨ ਵਾਲੀ ਹੈ ਜਿਸ ਦੀ ਤਿਆਰੀ ਵਿਚ ਉਹ ਇਨ੍ਹਾਂ ਦਿਨੀਂ ਲੱਗੀ ਹੋਈ ਹੈ। ਗੇਮ ਆਫ਼ ਥਰੋਨਸ ਸਟਾਰ ਸੋਫੀ ਟਰਨਰ ਅਤੇ ਗਾਇਕ ਜੋਅ ਜੋਨਸ ਅਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੇ ਹਨ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕਿ ਸੋਫੀ ਦਾ ਇਹ ਚੌਥਾ ਮਹੀਨਾ ਹੈ, ਇਹ ਸ਼ੁਰੂਆਤੀ ਦਿਨ ਹਨ ਜਿਸ ਦੇ ਚਲਦਿਆਂ ਇਹ ਸਟਾਰ ਜੋੜੀ ਬੇਹੱਦ ਉਤਸ਼ਾਹਤ ਹੈ। ਇਨ੍ਹਾਂ ਨੇ ਅਪਣੇ ਪਰਵਾਰ ਨੂੰ ਹਾਲ ਹੀ ਵਿਚ ਇਸ ਦੀ ਜਾਣਕਾਰੀ ਦਿੱਤੀ, ਸਾਰੇ ਬੇਹੱਦ ਉਤਸ਼ਾਹਤ ਹਨ।
ਦੋਵਾਂ ਦੇ ਪਰਵਾਰਾਂ ਨੇ ਅਜੇ ਇਸ ਖ਼ਬਰ 'ਤੇ ਚੁੱਪ ਵੱਟੀ ਰੱਖੀ ਹੈ। ਕਿਉਂਕਿ ਸੋਫੀ ਅਤੇ ਜੋਅ ਜੋਨਸ ਨੇ ਖੁਦ ਆਫੀਸ਼ਿਅਲ ਤੌਰ 'ਤੇ ਇਸ ਦੀ ਪੁਸਟੀ ਨਹੀਂ ਕੀਤੀ।ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਛੇਤੀ ਹੀ ਇਸ ਦੀ ਗੱਲ ਦੀ ਜਾਣਕਾਰੀ ਅਪਣੇ ਫੈਂਸ ਨੂੰ ਦੇ ਸਕਦੇ ਹਨ। ਇੱਕ ਰਿਪੋਰਟ ਮੁਤਾਬਕ ਜਨਵਰੀ ਵਿਚ ਆਯੋਜਤ ਹੋਏ ਗ੍ਰੈਮੀ ਐਵਾਰਡ ਵਿਚ ਇਨ੍ਹਾਂ ਦੋਵਾਂ ਨੇ ਇਕੱਠੇ ਸ਼ਿਰਕਤ ਕੀਤੀ ਸੀ, ਇਸ ਦੇ ਕੁਝ ਦਿਨਾਂ ਬਾਅਦ ਇਨ੍ਹਾਂ ਲੰਡਨ ਵਿਚ ਦੇਖਿਆ ਗਿਆ, ਜਿੱਥੇ ਸੋਫੀ ਢਿੱਲੇ ਕੱਪੜਿਆਂ ਵਿਚ ਨਜ਼ਰ ਆਈ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.