ਨਵੀਂ ਦਿੱਲੀ,  15 ਫ਼ਰਵਰੀ, ਹ.ਬ. : ਮੂੰਗਫਲੀ ਸਿਹਤ  ਦਾ ਖਜ਼ਾਨਾ ਹੈ। ਜਿੰਨਾ ਬਾਦਾਮ ਫਾਇਦਾ ਕਰਦਾ ਹੈ। ਮੂੰਗਫਲੀ ਵੀ ਓਨਾ ਹੀ ਕੰਮ ਕਰਦੀ ਹੈ। ਮੂੰਗਫਲੀ ਵਿਚ ਨਿਊਟਰੀਨਟਸ, ਮਿਨਰਲ, ਐਂਟੀ ਆਕਸੀਡੈਂਟ ਅਤੇ ਵਿਟਾਮਿਨ ਜਿਹੇ ਪਦਾਰਥ ਪਾਏ ਜਾਂਦੇ ਹਨ।
ਇਹ ਵਨਸਪਤੀ ਪ੍ਰੋਟੀਨ ਦਾ ਇੱਕ ਸਸਤਾ ਸਰੋਤ ਹੈ। 100 ਗਰਾਮ ਕੱਚੀ ਮੂੰਗਫ਼ਲੀ ਵਿਚ 1 ਲਿਟਰ ਦੁੱਧ ਦੇ ਬਰਾਬਰ ਪ੍ਰੋਟੀਨ ਹੁੰਦਾ ਹੈ। ਮੂੰਗਫਲੀ ਵਿਚ ਪ੍ਰੋਟੀਨ ਦੀ ਮਾਤਰਾ 15 ਪ੍ਰਤੀਸ਼ਤ ਤੋਂ ਜ਼ਿਆਦਾ ਹੁੰਦੀ ਹੈ। ਮੂੰਗਫਲੀ ਪਾਚਨ ਸ਼ਕਤੀ ਵਧਾਉਣ ਵਿਚ ਵੀ ਕਾਰਗਰ ਹੈ। 250 ਗਰਾਮ ਭੁੰਨੀ ਮੂੰਗਫਲੀ ਵਿਚ ਜਿੰਨੀ ਮਾਤਰਾ ਵਿਚ ਖਣਿਜ ਅਤੇ ਵਿਟਾਮਿਨ ਪਾਏ ਜਾਂਦੇ ਹਨ ਉਹ 250 ਗਰਾਮ ਮਾਸ ਤੌਂ ਵੀ ਪ੍ਰਾਪਤ ਨਹੀਂ ਹੋ ਸਕਦਾ। ਮੂੰਗਫਲੀ ਖਾਣ ਦੇ ਬਹੁਤਸਾਰੇ ਲਾਭ ਹਨ।
ਮੂੰਗਫਲੀ ਖਾਣ ਨਾਲ ਦੁੱਧ, ਬਾਦਾਮ ਅਤੇ ਘੀ ਦੀ ਪੂਰਤੀ ਹੋ ਜਾਂਦੀ ਹੈ। ਇੱਕ ਸਰਵੇ ਮੁਤਾਬਕ ਜਿਹੜੇ ਲੋਕਾਂ ਦੇ ਖੂਨ ਵਿਚ ਟਰਾਈਗਲਾਈਸੇਰਾਈਡ ਦਾ ਲੈਵਲ ਜ਼ਿਆਦਾ ਹੁੰਦਾ ਹੈ, ਉਹ ਜੇਕਰ ਮੂੰਗਫਲੀ ਖਾਣ ਤਾਂ ਉਨ੍ਹਾਂ ਦੇ ਬਲੱਡ ਦੇ ਲਿਪਿਡ ਲੈਵਲ ਵਿਚ ਟਰਾਈਗਲਾਈਸੇਰਾਈਡ ਦਾ ਲੈਵਲ 10 ਫ਼ੀਸਦੀ ਘੱਟ ਹੋ ਜਾਂਦਾ ਹੈ।
ਜੇਕਰ ਆਪ ਸਰਦੀ ਦੇ ਮੌਸਮ ਵਿਚ ਮੂੰਗਫਲੀ ਖਾਣਗੇ ਤਾਂ ਆਪ ਦਾ ਸਰੀਰ ਗਰਮ ਰਹੇਗਾ। ਇਹ ਖਾਂਸੀ ਵਿਚ ਉਪਯੋਗੀ ਹੈ ਅਤੇ ਫੇਫੜੇ ਨੂੰ ਤਾਕਤ ਦਿੰਦੀ ਹੈ। ਇੱਕ ਹੋਰ ਗੱਲ ਧਿਆਨ ਦੇਣ  ਦੀ ਹੈ ਕਿ ਮੂੰਗਫਲੀ ਪਾਚਨ ਸ਼ਕਤੀ ਨੂੰ ਵਧਾਉਂਦੀ ਹੈ,  ਲੇਕਿਨ ਇਹ ਗਰਮ ਤਾਸੀਰ ਦੇ ਲੋਕਾਂ ਲਈ ਹਾਨੀਕਾਰਕ ਵੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.