ਨਵੀਂ ਦਿੱਲੀ,  19 ਫ਼ਰਵਰੀ, ਹ.ਬ. : ਨਿਰਭਿਆ ਦੇ ਦੋਸ਼ੀਆਂ ਦੇ ਲਈ ਜਾਰੀ ਨਵੇਂ ਡੈੱਥ ਵਾਰੰਟ ਤੋਂ ਬਾਅਦ ਹੁਣ ਜੇਲ੍ਹ ਪ੍ਰਸ਼ਾਸਨ ਫੇਰ ਇੱਕ ਵਾਰ ਫਾਂਸੀ 'ਤੇ ਲਟਕਾਉਣ ਤੋਂ ਪਹਿਲਾਂ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਵਿਚ ਜੁਟ ਗਿਆ ਹੈ। ਜੇਲ੍ਹ ਨੰਬਰ 3 ਵਿਚ ਬਣੇ ਫਾਂਸੀ ਘਰ ਦੇ ਦਰਵਾਜ਼ੇ ਕਈ ਦਿਨਾਂ  ਤੋਂ ਬਾਅਦ ਮੰਗਲਵਾਰ ਨੂੰ ਖੁਲ੍ਹੇ। ਜੇਲ੍ਹ ਮੁਖੀ ਨੇ ਜੇਲ੍ਹ ਕਰਮੀਆਂ ਦੇ ਨਾਲ ਸਾਰਾ ਜਾਇਜ਼ਾ ਲਿਆ। ਇੱਕ ਪਾਸੇ ਜੇਲ੍ਹ ਕਰਮੀ ਤਿਹਾੜ ਜੇਲ੍ਹ ਵਿਚ ਫਾਂਸੀ ਘਰ ਦਾ ਜਾਇਜ਼ਾ ਲੈ ਰਹੇ ਸੀ ਤੇ ਦੂਜੇ ਪਾਸੇ ਕੁਝ ਹੀ ਦੂਰੀ 'ਤੇ ਜੇਲ੍ਹ ਦਫ਼ਤਰ ਵਿਚ ਅਧਿਕਾਰੀ ਦੋਸ਼ੀਆਂ ਦੇ ਘਰ ਵਾਲਿਆਂ ਨੂੰ ਡੈਥ ਵਾਂਰਟ ਵਿਚ ਤੈਅ ਤਾਰੀਕ ਦੀ ਜਾਣਕਾਰੀ ਦੇਣ ਦੀ ਤਿਆਰੀ ਵਿਚ ਜੁਟੇ ਹੋਏ ਸੀ।
ਜੇਲ੍ਹ ਸੂਤਰਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ Îਨਿਰਭਿਆ ਦੇ ਦੋਸ਼ੀਆਂ ਦੇ ਲਈ ਦੋ ਵਾਰ ਡੈਥ ਵਾਰੰਟ ਜਾਰੀ ਹੋ ਚੁੱਕਾ ਹੈ। ਦੋਵੇਂ ਹੀ ਵਾਰ ਡੈਥ ਵਾਰੰਟ ਦੇ ਸਮੇਂ ਦੌਰਾਨ ਦੋਸੀਆਂ ਨਾਲ ਉਨ੍ਹਾਂ ਦੇ ਘਰ ਵਾਲਿਆਂ ਦੀ ਮੁਲਾਕਾਤ ਆਮ ਤੌਰ 'ਤੇ ਹੁੰਦੀ ਰਹੀ। ਦੋਵੇਂ ਹੀ ਵਾਰ ਜੇਲ੍ਹ ਪ੍ਰਸ਼ਾਸਨ ਆਖਰੀ ਮੁਲਾਕਾਤ ਨੂੰ ਲੈ ਕੇ ਕੋਈ ਸਪਸ਼ਟ ਫੈਸਲਾ ਨਹੀਂ ਕਰ ਸਕਿਆ। ਲੇਕਿਨ ਇਸ ਵਾਰ ਪੂਰੀ ਸੰਭਾਵਨਾ ਹੈ ਕਿ ਆਖਰੀ ਮੁਲਾਕਾਤ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਛੇਤੀ ਹੀ ਫ਼ੈਸਲਾ ਲੈ ਕੇ ਦੋਸ਼ੀਆਂ ਦੇ ਘਰ ਵਾਲਿਆਂ ਨੂੰ ਇਸ ਦੀ ਜਾਣਕਾਰੀ ਦੇ ਦੇਵੇਗਾ ਤਾਕਿ ਉਹ ਤੈਅ ਸਮੇਂ ਨੂੰ ਮੁਲਾਕਾਤ ਦੇ ਲਈ ਪਹੁੰਚ ਜਾਣ।

ਹੋਰ ਖਬਰਾਂ »

ਹਮਦਰਦ ਟੀ.ਵੀ.