ਕਿਹਾ : ਮੁਸਲਿਮ ਦੇਸ਼ 'ਚ ਅਜਿਹੀ ਹਰਕਤ?

ਨਵੀਂ ਦਿੱਲੀ, 19 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਕੀ ਕਿਸੇ ਨਾਲ ਪੰਜਾਬੀ ਭਾਸ਼ਾ ਵਿੱਚ ਗੱਲ ਕਰਨਾ ਗੁਨਾਹ ਹੈ? ਕੀ ਇਸ ਨਾਲ ਕਿਸੇ ਔਰਤ ਦਾ ਅਪਮਾਨ ਹੁੰਦਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ ਤੋਂ ਬਾਅਦ ਇਸ ਤਰ•ਾਂ ਦੇ ਸਵਾਲ ਉਠ ਰਹੇ ਹਨ। ਵਾਇਰਲ ਵੀਡੀਓ ਵਿੱਚ ਇੱਕ ਔਰਤ ਪੰਜਾਬੀ 'ਚ ਗੱਲ ਕਰ ਰਹੇ ਪੁਲਿਸ ਕਰਮੀ ਨਾਲ ਝਗੜ ਰਹੀ ਹੈ ਅਤੇ ਉਸ 'ਤੇ ਬਦਤਮੀਜੀ ਕਰਨ ਦਾ ਦੋਸ਼ ਲਾ ਰਹੀ ਹੈ।
ਔਰਤ ਦਾ ਦੋਸ਼ ਹੈ ਕਿ ਪੁਲਿਸ ਵਾਲੇ ਨੇ ਉਸ ਨਾਲ ਪੰਜਾਬੀ ਭਾਸ਼ਾ ਵਿੱਚ ਕੁਝ ਕਿਹਾ, ਜੋ ਉਸ ਦੇ ਲਈ ਅਪਮਾਨਜਨਕ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜਬਰਦਸਤ ਢੰਗ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ 'ਤੇ ਟਿੱਪਣੀਆਂ ਕਰ ਰਹੇ ਹਨ। ਇਹ ਵੀਡੀਓ ਕਿਹੜੇ ਮੁਲਕ ਦਾ ਹੈ, ਇਸ ਦੀ ਜਾਣਕਾਰੀ ਤਾਂ ਨਹੀਂ ਹੈ, ਪਰ ਵੀਡੀਓ ਦੀ ਗੱਲਬਾਤ ਦੇ ਆਧਾਰ 'ਤੇ ਇਹ ਕਿਸੇ ਮੁਸਲਿਮ ਦੇਸ਼ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਵਿੱਚ ਟੋਲ 'ਤੇ ਇੱਕ ਔਰਤ ਦੀ ਗੱਡੀ ਰੋਕੀ ਗਈ ਹੈ। ਇਸ ਦੌਰਾਨ ਉਹ ਔਰਤ ਉੱਥੇ ਮੌਜੂਦ ਪੁਲਿਸ ਕਰਮੀ 'ਤੇ ਬਦਤਮੀਜੀ ਕਰਨ ਦਾ ਦੋਸ਼ ਲਾ ਰਹੀ ਹੈ। ਵੀਡੀਓ ਵਿੱਚ ਔਰਤ ਦੇ ਦੋਸ਼ਾਂ 'ਤੇ ਪੁਲਿਸ ਕਰਮੀ ਜਵਾਬ ਦੇ ਰਿਹਾ ਹੈ ਕਿ ਕੀ ਕਿਸੇ ਨਾਲ ਪੰਜਾਬੀ ਵਿੱਚ ਗੱਲ ਕਰਨਾ ਗੁਨਾਹ ਹੈ? ਇਸ 'ਤੇ ਔਰਤ ਨੇ ਕਿਹਾ ਕਿ ਮੁਸਲਿਮ ਦੇਸ਼ ਵਿੱਚ ਤੁਸੀਂ ਕਿਸੇ ਮਹਿਲਾ ਨਾਲ ਪੰਜਾਬੀ ਵਿੱਚ ਗੱਲ ਨਹੀਂ ਕਰ ਸਕਦੇ। ਵੀਡੀਓ 'ਤੇ ਸੋਸ਼ਲ ਮੀਡੀਆ 'ਤੇ ਲੋਕ ਟਿੱਪਣੀਆਂ ਕਰ ਰਹੇ ਹਨ ਕਿ ਜੇਕਰ ਕੋਈ ਪੰਜਾਬੀ ਵਿੱਚ ਗੱਲ ਕਰੇਗਾ ਤਾਂ ਸਮਝੋ ਉਸ ਦਾ ਕਰੀਅਰ ਹੀ ਬਰਬਾਦ ਹੋ ਜਾਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.