ਮੁਲਜ਼ਮ ਵਿਨੇ ਸ਼ਰਮਾ ਨੇ ਕੰਧ ਨਾਲ ਮਾਰਿਆ ਸਿਰ
ਨਵੀਂ ਦਿੱਲੀ,  20 ਫ਼ਰਵਰੀ, ਹ.ਬ. :  ਨਿਰਭਿਆ ਦੇ ਦੋਸ਼ੀਆਂ ਦੀ ਲਗਾਤਾਰ ਕਈ ਕਾਊਂਸਲਿੰਗ ਤੋਂ ਬਾਅਦ ਵੀ ਉਨ੍ਹਾਂ ਦੀ ਘਬਰਾਹਟ ਘੱਟ ਨਹੀਂ ਹੋ ਰਹੀ। ਅਦਾਤਲ ਵਲੋਂ ਨਵਾਂ ਡੈਥ ਵਾਰੰਟ ਜਾਰੀ ਹੋਣ ਤੋਂ ਬਾਅਦ ਤਾਜ਼ਾ ਘਟਨਾ ਵਿਚ ÎÎਨਿਰਭਿਆ ਦੇ ਦੋਸ਼ੀ ਵਿਨੇ ਨੇ ਜੇਲ੍ਹ ਵਿਚ ਕੰਧ ਨਾਲ ਅਪਣਾ ਸਿਰ ਮਾਰਿਆ। ਇਸ ਤੋਂ ਪਹਿਲਾਂ ਕਿ ਉਹ ਜ਼ੋਰ ਨਾਲ ਸਿਰ ਪਟਕਦਾ ਉਸ ਨੂੰ ਸੁਰੱਖਿਆ ਕਰਮੀਆਂ ਨੇ ਕਾਬੂ ਕਰ ਲਿਆ। ਸਿਰ ਪਟਕਣ ਨਾਲ ਵਿਨੇ ਦੇ ਮੱਥੇ 'ਤੇ ਕੁਝ ਸੱਟ ਲੱਗੀ ਹੈ।
ਜੇਲ੍ਹ ਪ੍ਰਸ਼ਾਸਨ ਇਸ ਨੂੰ ਮਾਮੂਲੀ ਸੱਟ ਦੱਸ ਰਿਹਾ ਹੈ। ਇਸ ਘਟਨਾ ਤੋਂ ਜੇਲ੍ਹ ਵਿਚ ਬੰਦ ਨਿਰਭਿਆ ਦੇ ਹੋਰ ਦੋਸ਼ੀਆਂ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਖ਼ਾਸ ਚੌਕਸੀ ਵਰਤ ਰਿਹਾ ਹੈ।
ਜੇਲ੍ਹ ਸੂਤਰਾਂ ਦਾ ਕਹਿਣਾ ਹੈ ਕਿ ਤੀਜੀ ਵਾਰ ਡੈਥ ਵਾਰੰਟ ਜਾਰੀ ਹੋਣ ਤੋਂ ਬਾਅਦ ਨਿਰਭਿਆ ਦੇ ਦੋਸ਼ੀਆਂ ਦਾ ਸਲੂਕ ਹਮਲਾਵਰ ਹੋ ਗਿਆ ਹੈ।
ਨਵੇਂ ਡੈਥ ਵਾਰੰਟ ਅਨੁਸਾਰ Îਨਿਰਭਿਆ ਦੇ ਚਾਰਾਂ ਦੋਸ਼ੀਆਂ ਨੂੰ 3 ਮਾਰਚ ਨੂੰ ਸਵੇਰੇ ਫਾਂਸੀ ਦਿੱਤੀ ਜਾਵੇਗੀ।  ਪਹਿਲਾਂ ਦੀ ਤੁਲਨਾ ਵਿਚ ਹੁਣ ਉਹ ਹਮਲਾਵਰ ਸਲੂਕ ਕਰਨ ਲੱਗੇ ਹਨ। ਉਨ੍ਹਾਂ ਮਾਮੂਲੀ ਗੱਲ 'ਤੇ ਗੁੱਸਾ ਆ ਰਿਹਾ ਹੈ। ਉਨ੍ਹਾਂ ਦੀ ਬੋਲਚਾਲ ਹੁਣ ਪਹਿਲਾਂ ਦੀ ਤੁਲਨਾ ਵਿਚ ਕਾਫੀ ਘੱਟ ਹੋ ਗਈ ਹੈ। ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਿਵਹਾਰ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਹੁਣ ਹੋਰ ਦੋਸ਼ੀ ਵੀ ਖੁਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਾ ਕਰਨ ਇਸ ਦੇ ਲਈ ਸੀਸੀਟੀਵੀ ਕੈਮਰੇ ਤੋਂ ਮਿਲ ਰਹੀ ਫੁਟੇਜ 'ਤੇ Îਇੱਕ ਕਰਮਚਾਰੀ ਹਮੇਸ਼ਾ ਨਜ਼ਰ ਰੱਖ ਰਿਹਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਜੇਲ੍ਹ ਪ੍ਰਸ਼ਾਸਨ ਅਜੇ ਇਹ ਨਹੀਂ ਚਾਹੁੰਦਾ ਕਿ ਡੈਥ ਵਾਰੰਟ ਜਾਰੀ ਹੋਣ ਤੋਂ ਬਾਅਦ ਇਨ੍ਹਾਂ ਅਚਾਨਕ ਅਜਿਹਾ ਨਾ ਲੱਗੇ ਕਿ ਇਨ੍ਹਾਂ ਦੇ ਨਾਲ ਪ੍ਰਸ਼ਾਸਨ ਦਾ ਸਲੂਕ ਇਕਦਮ ਬਦਲ ਗਿਆ ਹੈ। ਅਜਿਹੇ ਵਿਚ ਮੌਕਾ ਮਿਲਣ 'ਤੇ ਅਧਿਕਾਰੀ ਇਨ੍ਹਾਂ ਨਾਲ ਸਮੇਂ ਸਮੇਂ 'ਤੇ ਜਾ ਕੇ ਗੱਲਬਾਤ ਕਰ ਰਹੇ ਹਨ।
ਇਨ੍ਹਾਂ ਦੇ ਆਸ ਪਾਸ ਦੇ ਮਾਹੌਲ ਨੂੰ ਠੀਕ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਸਮੇਂ ਸਮੇਂ 'ਤੇ ਘਰ ਵਾਲਿਆਂ ਨਾਲ ਮਿਲਣ ਦਿੱਤਾ ਜਾ ਰਿਹਾ ਹੈ। ਰੋਜ਼ਾਨਾ ਦੋਸ਼ੀਆਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ। ਵਿਨੇ ਦੇ ਕੰਧ ਨਾਲ ਸਿਰ ਪਟਕਾਉਣ ਦੀ ਘਟਨਾ ਤੋਂ ਬਾਅਦ ਹੋਰ ਦੋਸ਼ੀਆਂ ਅਕਸ਼ੇ, ਪਵਨ ਅਤੇ ਮੁਕੇਸ਼ 'ਤੇ ਜੇਲ੍ਹ ਕਰਮੀਆਂ ਦਾ ਖ਼ਾਸ ਧਿਆਨ ਹੈ। ਇਨ੍ਹਾਂ ਦੇ ਸੈਲ ਦੇ ਠੀਕ ਸਾਹਮਣੇ ਦੋ ਜੇਲ੍ਹ ਕਰਮੀ 24 ਘੰਟੇ ਤੈਨਾਤ ਰਹਿੰਦੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.