ਚੇਨਈ, 20 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਤਾਮਿਲਨਾਡੂ ਵਿੱਚ ਬੱਸ ਅਤੇ ਟਰੱਕ ਦੀ ਟੱਕਰ ਹੋਣ ਕਾਰਨ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਕਾਰਨ 20 ਲੋਕਾਂ ਦੀ ਮੌਤ ਹੋ ਗਈ, ਜਦਕਿ 20 ਵਿਅਕਤੀ ਜ਼ਖਮੀ ਹੋ ਗਏ। ਇਹ ਹਾਦਸਾ ਤਿਰੁਪੁਰ ਜ਼ਿਲ•ੇ ਦੇ ਅਵਿਨਾਸ਼ੀ ਸ਼ਹਿਰ ਦੇ ਨੇੜੇ ਵਾਪਰਿਆ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀ ਪੁਲਿਸ ਟੀਮ ਨੇ ਜ਼ਖਮੀਆਂ ਨੂੰ ਕਿਸੇ ਤਰ•ਾਂ ਬੱਸ ਵਿੱਚੋਂ ਬਾਹਰ ਕੱਢਿਆ ਅਤੇ ਹਸਪਤਾਲ ਵਿੱਚ ਭਰਤੀ ਕਰਵਾਇਆ। ਜ਼ਖਮੀਆਂ ਵਿੱਚ ਕਈ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦਾ ਅਗਲਾ ਹਿੱਸਾ ਪੂਰੀ ਤਰ•ਾਂ ਟਰੱਕ ਹੇਠ ਆ ਗਿਆ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਵਿੱਚ ਜੁਟ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਬੱਸ ਕਰਨਾਟਕ ਦੇ ਬੰਗਲੁਰੂ ਤੋਂ ਕੇਰਲ ਦੇ ਅਰਨਾਕੁਲਮ ਜਾ ਰਹੀ ਸੀ। ਅਵਿਨਾਸ਼ੀ ਦੇ ਉਪ ਤਹਿਸੀਲਦਾਰ ਨੇ ਦੱਸਿਆ ਕਿ ਤਿਰੁਪੁਰ ਜ਼ਿਲ•ੇ ਦੇ ਅਵਿਨਾਸ਼ੀ ਸ਼ਹਿਰ ਦੇ ਨੇੜੇ ਕੇਰਲ ਰਾਜ ਸੜਕ ਪਰਿਵਹਨ ਨਿਗਮ ਦੀ ਬੱਸ ਅਤੇ ਟਰੱਕ ਵਿਚਕਾਰ ਟੱਕਰ ਹੋਣ ਕਾਰਨ 20 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੱਸ 48 ਸੀਟਰ ਸੀ ਅਤੇ ਪੂਰੀ ਭਰੀ ਹੋਈਸੀ। ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਬੱਸ ਵਿੱਚ ਸਵਾਰ ਲੋਕ ਸੋ ਰਹੇ ਸਨ।
ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਹਾਦਸੇ ਦੇ ਪੀੜਤਾਂ ਨੂੰ ਤੁਰੰਤ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਲਈ ਪਲੱਕੜ ਦੇ ਜ਼ਿਲ•ਾ ਕਲੈਕਟਰ ਨੂੰ ਹੁਕਮ ਦਿੱਤਾ ਹੈ। ਤਾਮਿਲਨਾਡੂ ਸਰਕਾਰ ਅਤੇ ਤਿਰੁਪੁਰ ਦੇ ਜ਼ਿਲ•ਾ ਕਲੈਕਟਰ ਦੇ  ਸਹਿਯੋਗ ਨਾਲ ਸਾਰੇ ਸੰਭਵ ਰਾਹਤ ਉਪਾਅ ਕੀਤੇ ਜਾਣਗੇ।

ਹੋਰ ਖਬਰਾਂ »

ਹਮਦਰਦ ਟੀ.ਵੀ.