ਮੌਂਟਰੀਅਲ, 20 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਸ਼ਹਿਰ ਮੌਂਟਰੀਅਲ ਵਿੱਚ ਰੋਡ 'ਤੇ ਡੀਜ਼ਲ ਤੇਲ ਡੁੱਲਣ ਕਾਰਨ ਕਈ ਵਾਹਨਾਂ ਦੀ ਆਪਸ ਵਿੱਚ ਟੱਕਰ ਹੋ ਗਈ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਦਰਜਨਾਂ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਪੈਂਦੇ ਸ਼ਹਿਰ ਮੌਂਟਰੀਅਲ ਦੇ ਹਾਈਵੇਅ-15 'ਤੇ ਵਾਪਰਿਆ।
ਆਵਾਜਾਈ ਮੰਤਰੀ ਫਰੈਂਕੁਆਇਜ਼ ਬੋਨਾਰਡਲ ਨੇ ਦੱਸਿਆ ਕਿ ਇਹ ਹਾਦਸਾ ਵਾਪਰਨ ਪਿੱਛੇ ਕਈ ਕਾਰਨ ਹਨ। ਇੱਕ ਤਾਂ ਰੋਡ 'ਤੇ ਡੀਜ਼ਲ ਤੇਲ ਡੁੱਲਿਆ ਹੋਇਆ ਸੀ ਤੇ ਉੱਤੋਂ ਰੋਡ 'ਤੇ ਬਰਫ਼ ਵੀ ਪਈ ਸੀ ਤੇ ਨੇੜੇ ਐਸਟੀ. ਲਾਰੰਸ ਨਦੀ ਵਗਦੀ ਹੋਣ ਕਾਰਨ ਧੁੰਦ ਵਰਗੇ ਹਾਲਾਤ ਬਣੇ ਹੋਏ ਸਨ। ਇਸ ਹਾਈਵੇਅ ਤੋਂ ਹਰ ਰੋਜ਼ ਲਗਭਗ 65 ਹਜ਼ਾਰ ਵਾਹਨ ਲੰਘਦੇ ਹਨ।
ਪੁਲਿਸ ਦੇ ਬੁਲਾਰੇ ਸਾਰਜੈਂਟ ਸਟੀਫ਼ੇਨ ਟ੍ਰਿੰਬਲੇ ਨੇ ਕਿਹਾ ਕਿ ਲਗਭਗ 50 ਵਾਹਨਾਂ ਨੂੰ ਹਾਦਸੇ ਵਾਲੀ ਥਾਂ ਤੋਂ ਹਟਾ ਦਿੱਤਾ ਗਿਆ ਹੈ, ਜਦਕਿ 75 ਵਾਹਨਾਂ ਨੂੰ ਟੋਅ ਕਰਕੇ ਲਿਜਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਵਾਹਨ ਹਾਦਸੇ ਵਿੱਚ ਨੁਕਸਾਨੇ ਗਏ ਹਨ। ਇਨ•ਾਂ ਵਿੱਚ ਕਈ ਵੱਡੇ ਟਰੱਕ ਸ਼ਾਮਲ ਹਨ। ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਦਰਜਨਾਂ ਲੋਕ ਜ਼ਖਮੀ ਹੋਏ ਹਨ। ਲਗਭਗ ਕਈ ਲੋਕਾਂ ਨੂੰ ਇਲਾਜ ਲਈ ਬੱਸ ਰਾਹੀਂ ਨਜ਼ਦੀਕੀ ਕਮਿਊਨਿਟੀ ਸੈਂਟਰ ਵਿੱਚ ਲਿਜਾਇਆ ਗਿਆ।  ਸੂਬੇ ਦੇ ਲੋਕ ਸੁਰੱਖਿਆ ਕਾਰਜਕਾਰੀ ਮੰਤਰੀ ਐਂਡਰੀ ਲਾਫੋਰੈਸਟ ਨੇ ਕਿਹਾ ਕਿ ਇੱਕ ਸਕੂਲ ਬੱਸ ਵੀ ਇਸ ਹਾਦਸੇ ਵਿੱਚ ਸ਼ਾਮਲ ਸੀ, ਪਰ ਉਸ ਵਿੱਚ ਸਵਾਰ ਵਿਦਿਆਰਥੀਆਂ ਦਾ ਬਚਾਅ ਹੋ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.