ਅੰਮ੍ਰਿਤਸਰ,  21 ਫ਼ਰਵਰੀ, ਹ.ਬ. : ਡਰੱਗ ਫੈਕਟਰੀ ਤੋਂ 194 ਕਿਲੋ ਹੈਰੋਇਨ ਦੀ ਬਰਾਮਦਗੀ ਮਾਮਲੇ ਵਿਚ ਪਟਿਆਲਾ ਦੇ ਦੋ ਨੌਜਵਾਨ ਮਲਕੀਤ ਸਿੰਘ ਅਤੇ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। Îਇਹ ਮੁਲਜ਼ਮ ਉਥੇ Îਇੱਕ ਡੇਰੇ ਵਿਚ ਸੇਵਾਦਾਰ ਦੇ ਤੌਰ 'ਤੇ ਕੰਮ ਕਰਦੇ ਸੀ ਅਤੇ ਉਨ੍ਹਾਂ ਦੀ ਗੱਡੀ ਵੀ ਬਰਾਮਦ ਕੀਤੀ ਗਈ ਹੈ ਜਿਸ ਵਿਚ ਉਹ ਸੇਵਾ ਦੇ ਲਈ ਆਉਣ ਜਾਣ ਵਾਲੇ ਸਮਾਨ ਦੇ ਵਿਚ ਹੀ ਹੈਰੋਇਨ ਦੀ ਸਪਲਾਈ ਕਰਦੇ ਸੀ। ਐਸਟੀਐਫ ਨੇ ਦੋਵੇਂ ਮੁਲਜ਼ਮਾਂ ਨੂੰ  ਅਦਾਲਤ ਵਿਚ ਪੇਸ਼ ਕਰਕੇ ਪੰਜ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।  ਇਨ੍ਹਾਂ ਕੋਲੋਂ ਪੁਛਗਿੱਛ ਕੀਤੀ ਜਾ ਰਹੀ ਹੈ ਕਿ ਕਿੰਨੀ ਖੇਪ ਉਨ੍ਹਾਂ ਨੇ ਇਧਰ ਉਧਰ ਕੀਤੀ ਹੈ। ਐਸਟੀਟੈਫ ਨੇ ਪਟਿਆਲਾ ਵਿਚ ਛਾਪੇਮਾਰੀ ਕਰਦੇ ਹੋਏ ਦੋਵੇਂ ਨੌਜਵਾਨਾਂ ਨੂੰ ਕਾਬੂ ਕਰ ਲਿਆ।
ਐਸਟੀਐਫ ਨੇ ਕਰੀਬ 14 ਲੋਕਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਵਿਚ 3 ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜ  ਦਿੱਤਾ ਹੈ। ਅੰਕੁਸ਼, ਹੈਪੀ, ਹਰਨੀਤ, ਅਨਵਰ ਮਸੀਹ ਸਣੇ ਬਾਕੀ ਮੁਲਜ਼ਮ ਰਿਮਾਂਡ 'ਤੇ ਹਨ।
ਐਸਟੀਐਫ ਨੇ ਅਜੇ ਤੱਕ ਇਸ ਮਾਮਲੇ ਵਿਚ 14 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਸਭ ਤੋਂ ਪਹਿਲਾਂ ਦੋ ਤਸਕਰ ਸੁਖਬੀਰ ਅਤੇ ਅੰਕੁਸ਼ ਕਪੂਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ 30 ਜਨਵਰੀ ਦੀ ਰਾਤ ਸੁਲਤਾਨਵਿੰਡ ਇਲਾਕੇ ਦੇ ਨਜ਼ਦੀਕ ਸਥਿਤ ਆਕਾਸ਼ ਵਿਹਾਰ ਵਿਚ ਅਕਾਲੀ ਨੇਤਾ ਅਨਵਰ ਮਸੀਹ ਦੇ ਘਰ ਵਿਚ ਛਾਪੇਮਾਰੀ ਕਰਦੇ ਹੋਏ 188 ਕਿਲੋ ਹੈਰੋਇਨ ਅਤੇ 207 ਕਿਲੋ ਰਸਾਇਣ ਸਣੇ ਅਫ਼ਗਾਨੀ ਨਾਗਰਿਕ ਅਰਮਾਨ, ਨੌਸ਼ਹਿਰਾ ਖੁਰਦ ਦੇ ਜਿੰਮ ਕੋਚ  ਸੁਖਵਿੰਦਰ ਸਿੰਘ, ਮੇਜਰ ਸਿੰਘ ਅਤੇ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਐਸਟੀਐਫ ਨੇ ਟਰੱਕ ਦੇ ਮਾਲਕ Îਇੰਦਰੇਸ਼ ਕੁਮਾਰ, ਪੰਜਾਬੀ ਗਾਇਕ ਮਨਤੇਜ ਸਿੰਘ ਮਾਨ, ਅਕਾਲੀ ਨੇਤਾ ਅਨਵਰ ਮਸੀਹ, ਮਨੀ ਐਕਸਚੇਂਜਰ ਹਰਨੀਤ ਸਿੰਘ ਹਨੀ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਡਰੱਗ ਫੈਕਟਰੀ ਦੇ ਕਿੰਗਪਿਨ ਸਿਮਰਨਜੀਤ ਸਿੰਘ ਸੰਧੂ ਨਿਵਾਸੀ ਇਟਲੀ ਨੂੰ ਇੰਟਰਪੋਲ ਨੇ ਹੀ ਗ੍ਰਿਫਤਾਰ ਕੀਤਾ ਹੋਇਆ।

ਹੋਰ ਖਬਰਾਂ »

ਹਮਦਰਦ ਟੀ.ਵੀ.