ਚੰਡੀਗੜ੍ਹ,  21 ਫ਼ਰਵਰੀ, ਹ.ਬ. : ਦੋਸਤ ਦੀ ਬੈਂਕ ਵਿਚ ਨੌਕਰੀ ਲੱਗਣ ਦੀ ਖੁਸ਼ੀ ਵਿਚ ਪਾਰਟੀ ਕਰਕੇ ਪੰਜਾਬ ਯੂਨੀਵਰਸਿਟੀ ਹੋਸਟਲ ਪਰਤ ਰਹੇ ਪੁਸੂ ਦੇ ਪ੍ਰਧਾਨ ਸਤਵਿੰਦਰ ਸਿੰਘ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਦੋਸਤ ਸ਼ੈਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਹਾਦਸਾ ਪੀਜੀਆਈ ਦੇ ਗੇਟ ਨੰਬਰ 2 ਦੇ ਕੋਲ ਹੋਇਆ, ਜਦ ਸਤਵਿੰਦਰ ਬਗੈਰ ਹੈਲਮੈਟ  ਲਏ ਨਸ਼ੇ ਵਿਚ ਬਾਈਕ ਚਲਾ ਰਿਹਾ ਸੀ। ਮਾਮਲੇ ਦੀ ਸੂਚਨਾ 'ਤੇ ਪੁੱਜੀ ਪੁਲਿਸ ਨੇ ਜ਼ਖਮੀ ਹਾਲਤ ਵਿਚ ਪੀਜੀਆਈ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਸਤਵਿੰਦਰ ਨੂੰ ਮ੍ਰਿਤਕ ਐਲਾਨ ਦਿੱਤਾ ਜਦ ਕਿ ਦੋਸਤ ਜਸਮਲ ਸ਼ੈਰੀ ਦਾ ਸੈਕਟਰ 32 ਵਿਚ ਇਲਾਜ ਚਲ ਰਿਹਾ ਹੈ। ਹਾਦਸਾ ਬੁਧਵਾਰ ਦੇਰ ਰਾਤ ਵਾਪਰਿਆ। ਪੁਲਿਸ ਨੂੰ ਸੂਚਨਾ ਮਿਲੀ ਕਿ ਪੀਜੀਆਈ ਦੇ ਗੇਟ ਨੰਬਰ 2 ਦੇ ਕੋਲ ਇੱਕ ਬਾਈਕ ਪੋਲ ਨਾਲ ਟਕਰਾਈ ਹੈ।  ਪੁਲਿਸ ਨੇ ਪਹੁੰਚ ਕੇ ਜ਼ਖਮੀ ਨੂੰ ਪੀਜੀਆਈ ਪਹੁੰਚਾਇਆ। ਜਦ ਕਿ ਮੌਕੇ 'ਤੇ ਸਪਲੈਂਡਰ ਬਾਈਕ ਪੂਰੀ ਤਰ੍ਹਾਂ ਨੁਕਸਾਨੀ ਗਈ ਸੀ।  ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਸਤਵਿੰਦਰ ਸਿੰਘ ਪੰਜਾਬ ਦੇ ਮੁਕਤਸਰ ਦਾ ਵਾਸੀ ਸੀ। ਉਹ ਪੰਜਾਬ ਯੂਨੀਵਰਸਿਟੀ ਵਿਚ ਐਮਏ ਸੈਕੰਡ ਈਅਰ ਦਾ ਵਿਦਿਆਰਥੀ ਸੀ। ਸਤਵਿੰਦਰ ਸਿੰਘ ਪੁਸੂ ਦਾ ਪ੍ਰਧਾਨ ਸੀ। ਦੱਸਿਆ ਗਿਆ ਕਿ ਜਸਮਲ ਸ਼ੈਰੀ ਫਰੀਦਕੋਟ ਦੇ ਝਕਰਵਾਲਾ Îਦਾ ਨਿਵਾਸੀ ਹੈ। ਉਸ ਦੀ ਚੰਡੀਗੜ੍ਹ ਵਿਚ ਇੱਕ ਬੈਂਕ ਵਿਚ ਨੌਕਰੀ ਲੱਗੀ। ਇਸ ਦੀ ਖੁਸ਼ੀ ਵਿਚ ਸਤਵਿੰਦਰ ਅਪਣੇ ਦੋਸਤ ਜਸਮਲ ਦੇ ਨਾਲ ਨਯਾ ਗਾਓਂ ਸਥਿਤ ਇੱਕ ਢਾਬੇ ਵਿਚ ਪਾਰਟੀ ਕਰਨ ਗਿਆ ਸੀ। ਹਾਦਸੇ ਸਮੇਂ ਸਤਵਿੰਦਰ ਨਸ਼ੇ ਵਿਚ ਬਗੈਰ ਹੈਲਮੈਟ ਮੋਟਰ ਸਾਈਕਲ ਚਲਾ ਰਿਹਾ ਸੀ, ਜਿਸ ਕਾਰਨ ਬਾਈਕ ਪੋਲ ਨਾਲ ਟਕਰਾ ਗਈ। ਸਤਵਿੰਦਰ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਘਰ ਵਾਲਿਆਂ ਨੂੰ ਸੌਂਪ ਦਿੱਤੀ ਹੈ।  ਪੁਸੂ ਪਾਰਟੀ ਦੇ ਬੁਲਾਰੇ ਹਰਦੀਪ ਸਿੰਘ ਨੇ ਦੱਸਿਆ ਕਿ ਸਤਵਿੰਦਰ  ਦਾ ਪਰਵਾਰ ਮੁਕਤਸਰ ਦੇ ਪਿੰਡ ਖੰਡੇਵਾਲ ਵਿਚ ਰਹਿੰਦਾ ਹੈ, ਜਦ ਕਿ ਪਿਛਲੇ ਕਾਫੀ ਸਮੇਂ ਤੋਂ ਸਤਵਿੰਦਰ ਪੰਜਾਬ ਯੂਨੀਵਰਸਿਟੀ ਵਿਚ ਹੋਸਟਲ ਵਿਚ ਰਹਿ ਰਿਹਾ ਸੀ। ਸਤਵਿੰਦਰ ਬਹੁਤ ਵਧੀਆ ਸੁਭਾਅ ਦਾ ਸੀ। ਉਹ ਅਪਣੇ ਘਰ ਦਾ ਇਕਲੌਤਾ ਚਿਰਾਗ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.