ਬੁਲੰਦਸ਼ਹਿਰ,  21 ਫ਼ਰਵਰੀ, ਹ.ਬ. : 12 ਤੋਂ ਜ਼ਿਆਦਾ ਮੁੰਡਿਆਂ ਨਾਲ ਵਿਆਹ ਕੀਤਾ, ਕਿਸੇ ਵੀ ਸਹੁਰਾ ਪਰਵਾਰ ਵਿਚ 10 ਦਿਨ ਤੋਂ ਜ਼ਿਆਦਾ ਦੇਰ ਤੱਕ ਨਹਂੀ ਟਿਕੀ। ਮਹਿੰਦੀ ਦਾ ਰੰਗ ਵੀ ਨਹਂੀਂ ਉਤਰਦਾ, ਉਸ ਤੋਂ ਪਹਿਲਾਂ ਹੀ ਸੰਦੂਰ ਕਿਸੇ  ਦੂਜੇ ਦੇ ਨਾਂ ਦਾ ਭਰ ਲੈਂਦੀ। ਉਸ ਨੇ ਵਿਆਹ ਨੂੰ ਲੁੱਟ ਦਾ ਹਥਿਆਰ ਬਣਾ ਲਿਆ ਸੀ। ਦਿੱਲੀ, ਗੁੜਗਾਓਂ, ਗਾਜ਼ੀਆਬਾਦ, ਫਰੀਦਾਬਾਦ, ਨੋਇਡਾ, ਗਰੇਟਰ ਨੋਇਡਾ ਸਣੇ ਆਸ ਪਾਸ ਦੇ ਕਈ ਜ਼ਿਲ੍ਹਿਆਂ ਵਿਚ ਲੁਟੇਰੀ ਦੁਲਹਨ ਦੀ ਭਾਲ ਸੀ। ਬੁਲੰਦਸ਼ਹਿਰ ਥਾਣਾ ਪੁਲਿਸ ਨੇ ਦਨਕੋਰ ਰੇਲਵੇ ਸਟੇਸ਼ਨ ਤੋਂ ਇਨਾਂ ਦੋਸ਼ਾਂ ਵਿਚ ਇੱਕ ਮਹਿਲਾ ਅਤੇ ਉਸ ਦੀ ਸਹੇਲੀ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਦੇ ਨਾਲ ਇੱਕ ਵਿਅਕਤੀ ਵੀ ਸੀ ਜੋ ਪੁਲਿਸ ਨੂੰ ਦੇਖ ਕੇ ਫਰਾਰ ਹੋ ਗਿਆ।
ਸਿਕੰਦਰਾਬਾਦ ਕੋਤਵਾਲੀ ਦੇ ਪਿੰਡ ਮਸੌਤਾ ਨਿਵਾਸੀ ਮਨੋਜ ਦਾ ਵਿਆਹ 31 ਜਨਵਰੀ ਨੂੰ ਪਾਇਲ ਦੇ ਨਾਲ ਰਾਮ ਅਤੇ ਜਾਨਕੀ ਨੇ ਕਰਵਾਇਆ ਸੀ। 9 ਫਰਵਰੀ ਦੀ ਰਾਤ ਰਾਮ ਅਤੇ ਜਾਨਕੀ ਦੇ ਨਾਲ 6 ਲੱਖ ਰੁਪਏ ਦੀ ਜੂਲਰੀ ਲੈ ਕੇ ਪਾਇਲ ਭੱਜ ਗਈ। ਮਨੋਜ ਨੇ ਸਿਕੰਦਰਾਬਾਦ ਕੋਤਵਾਲੀ ਵਿਚ ਕੇਸ ਦਰਜ ਕਰਾਇਆ ਸੀ। ਪੁਲਿਸ ਨੂੰ ਸੂਚਨਾ ਮਿਲੀ ਕਿ ਪਾਇਲ, ਰਾਮ ਅਤੇ ਜਾਨਕੀ ਦਨਕੌਰ ਰੇਲਵੇ ਸਟੇਸ਼ਨ 'ਤੇ ਹੈ। ਪੁਲਿਸ ਨੂੰ ਦੇਖ ਕੇ ਰਾਮ ਫਰਾਰ ਹੋ ਗਿਆ, ਲੇਕਿਨ ਪਾਇਲ ਅਤੇ ਜਾਨਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਨ੍ਹਾਂ ਦੇ ਕੋਲ ਤੋਂ ਵੱਡੀ ਮਾਤਰਾ ਵਿਚ ਜੂਲਰੀ ਬਰਾਮਦ ਹੋਈ ਹੈ।
ਪੁਲਿਸ ਅਨੁਸਾਰ ਪਾਇਲ ਦਾ ਅਸਲੀ ਪਤੀ ਯੋਗੇਸ਼ ਹੈ। ਉਹ ਦਿੱਲੀ ਦੇ ਉਤਰ ਨਗਰ ਦੀ ਰਹਿਣ ਵਾਲੀ ਹੈ। ਜਾਨਕੀ ਰਾਕੇਸ਼ ਦੀ ਪਤਨੀ ਹੈ ਅਤੇ ਵਿਕਾਸਪੁਰੀ ਨਵੀਂ ਦਿੱਲੀ ਦੀ ਰਹਿਣ ਵਾਲੀ ਹੈ। ਇਹ ਸਾਰੇ ਭੈਣ ਭਰਾ ਭਰਾ ਜਾਂ ਦੋਸਤ ਬਣ ਕੇ ਰਿਸ਼ਤਾ ਲੈ ਕੇ ਜਾਂਦੇ ਸੀ। ਰਿਸ਼ਤੇ ਵਿਚ ਕਦੇ ਪਾਇਲ ਤੇ ਕਦੇ ਜਾਨਕੀ ਦੀ ਫੋਟੋ ਮੁੰਡੇ ਵਾਲਿਆਂ ਨੂੰ ਦਿਖਾਉਂਦੇ ਸੀ। ਕੁਝ ਸਮਾਂ ਪਹਿਲਾਂ ਫਰੀਦਾਬਾਦ ਦੇ ਬਦਰੌਲਾ ਥਾਣਾ ਖੇਤਰ ਦੇ ਤਿਲ ਪਿੰਡ ਨਿਵਾਸੀ ਮਨੋਜ ਨਾਲ ਵੀ ਵਿਆਹ ਕਰਕੇ 8 ਦਿਨ ਬਾਅਦ ਜੂਲਰੀ ਲੈ ਕੇ ਫਰਾਰ ਹੋ ਗਏ ਸੀ। ਪਟਨਾ, ਮੇਰਠ, ਗਾਜ਼ੀਆਬਾਦ, ਸਹਾਰਨਪੁਰ, ਗੁੜਗਾਓਂ,  ਫਰੀਦਾਬਾਦ, ਨੋਇਡਾ, ਗਰੇਟਰ ਨੋਇਡਾ ਆਦਿ ਜਗ੍ਹਾ 'ਤੇ ਵੀ ਵਿਆਹ ਕਰਕ ਫਰਾਰ ਹੋਏ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.