ਨਿਊਯਾਰਕ, 21 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਭਾਰਤੀ ਮੂਲ ਦੀ ਇੱਕ ਮਹਿਲਾ ਕਾਰੋਬਾਰੀ ਨਾਜੀਆ ਏਬਾਨੀ ਨੇ ਹੋਲੀ ਘਿਓ ਲਾਂਚ ਕੀਤਾ ਹੈ। ਉਸ ਨੇ ਇਹ ਕਦਮ ਹੋਲੀ ਦੌਰਾਨ ਬਣਨ ਵਾਲੇ ਪਕਵਾਨਾਂ, ਜਿਵੇਂ ਮੱਠੀ ਅਤੇ ਗੁਜੀਆ ਵਿੱਚ ਹੋਰ ਜ਼ਿਆਦਾ ਸਵਾਦ ਜੋੜਨ ਲਈ ਚੁੱਕਿਆ ਹੈ। ਜਾਣਕਾਰੀ ਮੁਤਾਬਕ ਮੂਲ ਤੌਰ 'ਤੇ ਮੁੰਬਈ ਦੀ ਨਿਵਾਸੀ ਏਬਾਨੀ ਸਾਲ 2017 ਵਿੱਚ ਆਪਣੇ ਵੱਲੋਂ ਸਥਾਪਤ ਕੀਤੀ ਗਈ ਗੌਰਮੀਤ ਘਿਓ ਕੰਪਨੀ ਦੀ ਮਾਲਕ ਹੈ। ਇਹ ਪੁੱਛੇ ਜਾਣ 'ਤੇ ਕਿ ਉਨ•ਾਂ ਨੇ ਹੋਲੀ ਘਿਓ ਦੀ ਸ਼ੁਰੂਆਤ ਕਿਉਂ ਕੀਤੀ? ਇਸ 'ਤੇ ਉਨ•ਾਂ ਨੇ ਕਿਹਾ ਕਿ ਹੋਲੀ ਘਿਓ ਇੱਕ ਵਧੀਆ ਕਲੈਰੀਫਾਈਡ ਬਟਰ ਹੈ, ਜਿਸ ਨੂੰ ਭਾਰਤੀ ਸੱਭਿਆਚਾਰ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ। ਉਨ•ਾਂ ਕਿਹਾ ਕਿ ਇਹ ਘਿਓ ਖਾਸ ਕਰ ਬੱਚਿਆਂ ਨੂੰ ਪਸੰਦ ਆਵੇਗਾ ਅਤੇ ਉਹ ਤਿਉਹਾਰ ਦੇ ਮਹੱਤਵ ਨੂੰ ਸਮਝਣਗੇ। ਘਿਓ ਦੀ ਵਰਤੋਂ ਅਲੱਗ-ਅਲੱਗ ਢੰਗ ਨਾਲ ਕੀਤੀ ਜਾ ਸਕਦੀ ਹੈ। ਇਸ ਦੇ ਇੱਕ ਜਾਰ ਦੀ ਕੀਮਤ 14 ਤੋਂ 18 ਡਾਲਰ ਦੇ ਵਿਚਕਾਰ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.