ਦੁਨੀਆ ਭਰ 'ਚੋਂ ਕੌਮਾਂਤਰੀ ਵਿਦਿਆਰਥੀਆਂ ਲਈ ਬਣਿਆ ਤੀਜੀ ਮੰਜ਼ਿਲ

ਟੋਰਾਂਟੋ, 21 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਕੌਮਾਂਤਰੀ ਵਿਦਿਆਰਥੀਆਂ ਦੇ ਮਾਮਲੇ ਵਿੱਚ ਕੈਨੇਡਾ ਦੁਨੀਆ ਭਰ 'ਚੋਂ ਤੀਜੇ ਨੰਬਰ 'ਤੇ ਪਹੁੰਚ ਗਿਆ ਹੈ, ਜਿੱਥੇ ਇਸ ਵੇਲੇ 6 ਲੱਖ 42 ਹਜ਼ਾਰ ਵਿਦੇਸ਼ੀ ਵਿਦਿਆਰਥੀ ਪੜ•ਾਈ ਕਰ ਰਹੇ ਹਨ। ਅਮਰੀਕਾ ਤੇ ਆਸਟਰੇਲੀਆ ਮਗਰੋਂ ਕੈਨੇਡਾ ਕੌਮਾਂਤਰੀ ਵਿਦਿਆਰਥੀ ਲਈ ਤੀਜੀ ਮੰਜ਼ਿਲ ਬਣ ਗਿਆ ਹੈ, ਜਿੱਥੇ ਆ ਕੇ ਉਹ ਪੜ•ਾਈ ਕਰਨ ਦੀ ਇੱਛਾ ਰੱਖਦੇ ਹਨ।
ਇੰਮੀਗ੍ਰੇਸ਼ਨ, ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਦੇ ਅੰਕੜਿਆਂ ਮੁਤਾਬਕ ਕੈਨੇਡਾ ਦੇ ਕੌਮਾਂਤਰੀ ਵਿਦਿਆਰਥੀਆਂ ਦੀ ਕੁੱਲ ਆਬਾਦੀ 'ਚ ਪਿਛਲੇ ਸਾਲ ਦੇ ਮੁਕਾਬਲੇ 2019 ਵਿੱਚ 13 ਫੀਸਦੀ ਵਾਧਾ ਹੋਇਆ। ਯੂਨੈਸਕੋ ਮੁਤਾਬਕ ਸੰਨ 2000 ਵਿੱਚ ਲਗਭਗ 2 ਮਿਲੀਅਨ ਦੇ ਮੁਕਾਬਲੇ ਮੌਜੂਦਾ ਸਮੇਂ 5 ਮਿਲੀਅਨ ਤੋਂ ਵੱਧ ਕੌਮਾਂਤਰੀ ਵਿਦਿਆਰਥੀ ਵਿਸ਼ਵ ਭਰ ਵਿੱਚ ਪੜ•ਾਈ ਕਰ ਰਹੇ ਹਨ।
ਕੈਨੇਡਾ ਵੱਲੋਂ ਪਿਛਲੇ ਸਾਲ 404,000 ਸਟੱਡੀ ਵੀਜ਼ੇ ਜਾਰੀ ਕੀਤੇ ਗਏ ਅਤੇ ਸਭ ਤੋਂ ਵੱਧ 1 ਲੱਖ 40 ਹਜ਼ਾਰ ਸਟੱਡੀ ਪਰਮਿਟ ਭਾਰਤੀ, ਖ਼ਾਸ ਤੌਰ 'ਤੇ ਪੰਜਾਬੀ ਵਿਦਿਆਰਥੀਆਂ ਨੂੰ ਮਿਲੇ। ਭਾਰਤੀ ਵਿਦਿਆਰਥੀਆਂ ਨੇ 35 ਫ਼ੀ ਸਦੀ ਸਟੱਡੀ ਵੀਜ਼ੇ ਹਾਸਲ ਕੀਤੇ ਜਦਕਿ ਚੀਨ ਦੇ ਵਿਦਿਆਰਥੀ 85 ਹਜ਼ਾਰ ਵੀਜ਼ਿਆਂ ਨਾਲ ਦੂਜੇ ਸਥਾਨ 'ਤੇ ਰਹੇ। ਤੀਜੇ ਸਥਾਨ 'ਤੇ ਦੱਖਣੀ ਕੋਰੀਆ ਦੇ ਵਿਦਿਆਰਥੀ ਰਹੇ ਜਿਨ•ਾਂ ਨੂੰ 17 ਹਜ਼ਾਰ ਸਟੱਡੀ ਪਰਮਿਟ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਫ਼ਰਾਂਸ, ਵੀਅਤਨਾਮ, ਬਰਾਜ਼ੀਲ, ਈਰਾਨ, ਨਾਇਜੀਰੀਆ, ਅਮਰੀਕਾ ਅਤੇ ਜਾਪਾਨ ਦੇ ਵਿਦਿਆਰਥੀਆਂ ਨੇ ਵੀ ਕੈਨੇਡੀਅਨ ਸਟੱਡੀ ਵੀਜ਼ੇ ਹਾਸਲ ਕੀਤੇ। ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਜਾ ਰਹੇ ਸਟੱਡੀ ਵੀਜ਼ਿਆਂ ਦੀ ਗਿਣਤੀ ਵਿਚ 2015 ਦੇ ਮੁਕਾਬਲੇ ਚਾਰ ਗੁਣਾ ਵਾਧਾ ਦਰਜ ਕੀਤਾ ਗਿਆ ਹੈ ਜਦੋਂ ਤਕਰੀਬਨ 32 ਹਜ਼ਾਰ ਵੀਜ਼ੇ ਜਾਰੀ ਕੀਤੇ ਗਏ ਸਨ। ਵੀਅਤਨਾਮ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਵੀ ਚਾਰ ਗੁਣਾ ਵਾਧਾ ਦਰਜ ਕੀਤਾ ਗਿਆ ਹੈ। 2015 ਵਿਚ ਵੀਅਤਨਾਤ ਦੇ ਵਿਦਿਆਰਥੀਆਂ ਨੂੰ 3 ਹਜ਼ਾਰ ਵੀਜ਼ੇ ਜਾਰੀ ਕੀਤੇ ਗਏ ਜਦਕਿ 2019 ਵਿਚ ਇਹ ਅੰਕੜਾ ਚਾਰ ਗੁਣਾ ਵਧ ਕੇ 12 ਹਜ਼ਾਰ ਹੋ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.