ਬੀਜਿੰਗ,  22 ਫ਼ਰਵਰੀ, ਹ.ਬ. : ਚੀਨ ਵਿਚ ਕੋਰੋਨਾ ਨਾਲ ਪ੍ਰਭਾਵਤ ਲੋਕਾਂ ਦੀ ਗਿਣਤੀ ਵਿਚ 1100 ਦਾ ਵਾਧਾ  ਹੋਣ ਨਾਲ ਪੀੜਤ ਲੋਕਾਂ ਦੀ ਕੁਲ ਗਿਣਤੀ 76 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ ਜਦ ਕਿ ਕੌਮਾਂਤਰੀ ਪੱਧਰ 'ਤੇ ਇਹ ਅੰਕੜਾ ਕਰੀਬ 77 ਹਜ਼ਾਰ 'ਤੇ ਪਹੁੰਚ ਗਿਆ ਹੈ।
ਬੇਹੱਦ ਖਤਰਨਾਕ ਕੋਰੋਨਾ ਵਾਇਰਸ ਕਾਰਨ ਇਟਲੀ ਵਿਚ ਪਹਿਲੀ ਮੌਤ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਮੁਤਾਬਕ ਇਟਲੀ ਵਿਚ ਪਾਡੁਆ ਦੇ ਉਤਰੀ ਹਿੱਸੇ ਵਿਚ ਕੋਰੋਨਾ ਵਾਇਰਸ  ਨਾਲ ਪੀੜਤ ਇੱਕ ਮਰੀਜ਼ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਇਜ਼ਰਾਈਲ ਵਿਚ ਵੀ ਕੋਰੋਨਾ ਵਾਇਰਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਸਮੇਂ ਦੇ ਨਾਲ ਵਾਇਰਸ ਨੂੰ ਰੋਕਣ ਦੇ ਮੌਕੇ ਘੱਟ ਹੁੰਦੇ ਜਾ ਰਹੇ ਹਨ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਚਿਤਾਵਨੀ ਦਿੱਤੀ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੀ ਸੰਭਾਵਨਾਵਾਂ ਘੱਟ ਹੁੰਦੀ ਜਾ ਰਹੀਆਂ ਹਨ। ਉਨ੍ਹਾਂ ਨੇ ਜਨੇਵਾ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਮੌਕੇ ਘੱਟ ਹੁੰਦੇ ਜਾ ਰਹੇ ਹਨ। ਇਸ ਲਈ ਅਸੀਂ ਕੌਮਾਂਤਰੀ ਭਾਈਚਾਰੇ ਨੂੰ ਤੇਜ਼ੀ ਨਾਲ  ਕਦਮ ਚੁੱਕਣ ਦੀ ਅਪੀਲ ਕੀਤੀ ਹੈ।
ਲੈਬਨਾਨ ਵਿਚ ਇੱਕ 45 ਸਾਲਾ ਔਰਤ ਕੋਰੋਨਾ ਵਾਇਰਸ ਨਾਲ ਪੀੜਤ ਮਿਲੀ। ਇਹ ਮਹਿਲਾ ਈਰਾਨ ਹੋ ਕੇ ਇੱਥੇ ਆਈ ਸੀ। ਇਸ ਤੋਂ ਇਲਾਵਾ ਦੋ ਹੋਰ ਸ਼ੱਕੀ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਚੀਨ ਦੀ ਜੇਲ੍ਹਾਂ ਵਿਚ ਕੋਰੋਨਾ ਵਾਇਰਸ ਦੇ 200 ਤੋਂ ਜ਼ਿਆਦਾ ਮਾਮਲਿਆਂ ਦਾ ਪਤਾ ਚਲਿਆ ਹੈ। ਸਿਹਤ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਪੂਰਵੀ ਸ਼ੈਡੋਂਗ ਸੂਬੇ ਵਿਚ ਰੇਨਚੇਂਗ ਜੇਲ੍ਹ ਵਿਚ ਸੱਤ ਗਾਰਡ ਅਤੇ 200 ਕੈਦੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਤੋਂ ਇਲਾਵਾ  ਪੂਰਵੀ ਝੇਜਿਆਂਗ ਸੂਬੇ ਦੇ ਸ਼ਿਲਿਫੇਂਗ ਜੇਲ੍ਹ ਵਿਚ 34 ਮਾਮਲਿਆਂ ਦੀ ਪੁਸ਼ਟੀ ਹੋਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.