ਲੰਡਨ,  22 ਫ਼ਰਵਰੀ, ਹ.ਬ. : ਸੈਂਟਰਲ ਲੰਡਨ ਦੀ ਰੀਜੈਂਟਸ ਪਾਰਕ ਮਸਜਿਦ ਵਿਚ ਦੁਪਹਿਰ ਵੇਲੇ ਚਾਕੂ ਨਾਲ ਹਮਲਾ ਹੋਇਆ। ਇਸ ਵਿਚ ਇੱਕ 70 ਸਾਲਾ ਬਜ਼ੁਰਗ ਜ਼ਖਮੀ ਹੋ ਗਿਆ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ। ਜ਼ਖਮੀ ਬਜ਼ੁਰਗ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਠੀਕ ਹੈ। ਹਮਲਾਵਰ ਦੀ ਪਛਾਣ ਨਹੀਂ ਹੋ ਸਕੀ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਗਵਾਹਾਂ ਮੁਤਾਬਕ, ਹਮਲਾਵਰ ਨੇ ਨਮਾਜ਼ ਪੜ੍ਹ ਰਹੇ ਲੋਕਾਂ 'ਤੇ ਚਾਕੂ ਨਾਲ ਤਦ ਹਮਲ ਕੀਤਾ ਜਦ ਉਹ ਨਮਾਜ਼ ਪੜ੍ਹ ਰਹੇ ਸੀ। ਹਮਲਾਵਰ ਉਨ੍ਹਾਂ ਦੇ ਪਿੱਛੇ ਹੀ ਖੜ੍ਹਾ ਸੀ। ਉਸ ਨੇ ਉਨ੍ਹਾਂ ਦੀ ਗਰਦਨ 'ਤੇ ਚਾਕੂ ਨਾਲ ਹਮਲਾ ਕੀਤਾ। ਪੁਲਿਸ ਨੇ ਕਿਹਾ ਕਿ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਵਿਚ 29 ਸਾਲਾ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਹੈ।  ਉਸ ਨੂੰ ਕਾਬੂ ਕਰਕੇ ਸੈਂਟਰਲ ਲੰਡਨ ਪੁਲਿਸ ਸਟੇਸ਼ਨ ਲਿਜਾਇਆ ਗਿਆ। ਹਾਲਾਂਕਿ ਪੁਲਿਸ ਇਸ ਨੂੰ ਅੱਤਵਾਦੀ ਘਟਨਾ ਨਹੀਂ ਮੰਨ ਰਹੀ।
ਹਾਦਸੇ ਵਾਲੀ ਥਾਂ ਤੋਂ ਮਿਲੇ ਫੁਟੇਜ ਵਿਚ ਕੁਰਸੀ ਦੇ ਥੱਲੇ ਇੱਕ ਚਾਕੂ ਨਜ਼ਰ ਆ ਰਿਹਾ ਹੈ। ਗ੍ਰਿਫਤਾਰ ਨੌਜਵਾਨ ਲਾਲ ਹੁੱਡੀ ਪਾਈ ਨਜ਼ਰ ਆ ਰਿਹਾ ਹੈ। ਹਮਲੇ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ। ਗਵਾਹਾਂ ਮੁਤਾਬਕ ਘਟਨਾ ਦੇ ਸਮੇਂ ਮਸਜਿਦ ਵਿਚ ਲਗਭਗ 100 ਲੋਕ ਸੀ। ਚਾਕੂ ਨਾਲ ਹਮਲੇ ਤੋ ਬਾਅਦ ਲੋਕਾਂ ਨੇ ਹਮਲਾਵਰ ਨੂੰ ਜ਼ਮੀਨ 'ਤੇ ਪਟਕਾ ਦਿੱਤਾ ਅਤੇ ਪੁਲਿਸ ਦੇ ਆਉਣ ਤੱਕ ਫੜੇ ਰੱਖਿਆ। ਲੋਕਾਂ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਮਸਜਿਦ ਵਿਚ ਆ ਹਾ ਸੀ। ਪ੍ਰਧਾਨ ਮੰਤਰੀ ਬੋਰਿਸ ਨੇ ਘਟਨਾ 'ਤੇ ਦੁੱਖ ਜਤਾਇਆ। ਪ੍ਰਾਰਥਨਾ ਵਾਲੀ ਜਗ੍ਹਾ 'ਤੇ ਅਪਰਾਧ ਨੂੰ ਅੰਜਾਮ ਦਿੱਤਾ, ਇਹ ਚਿੰਤਾਜਨਕ ਹੈ। ਜ਼ਖ਼ਮੀ ਅਤੇ ਪ੍ਰਭਾਵਤ ਲੋਕਾਂ ਦੇ ਨਾਲ ਮੇਰੀ ਹਮਦਰਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.