ਵਾਸ਼ਿੰਗਟਨ,  22 ਫ਼ਰਵਰੀ, ਹ.ਬ. : ਅਮਰੀਕਾ ਦੇ ਮਿਸੋਰੀ ਸੂਬੇ ਵਿਚ 11 ਸਾਲਾ ਲੜਕੀ ਨੇ ਘਰ ਦੇ ਬਾਥਰੂਮ ਵਿਚ ਬੱਚੇ ਨੂੰ ਜਨਮ ਦਿੱਤਾ। ਇਸ ਮਾਮਲੇ ਵਿਚ ਲੜਕੀ ਦੇ ਤਿੰਨ ਰਿਸ਼ਤੇਦਾਰਾਂ 'ਤੇ ਅਪਰਾਧਕ ਦੋਸ਼ ਤੈਅ ਕੀਤੇ ਗਏ ਹਨ। ਇੱਕ ਮਹਿਲਾ ਅਤੇ ਇੱਕ ਪੁਰਸ਼ 'ਤੇ ਲੜਕੀ ਦੇ ਜੀਵਨ ਨੂੰ ਖ਼ਤਰੇ ਵਿਚ ਪਾਉਣ ਦਾ ਦੋਸ਼ ਹੈ ਜਦ ਕਿ 17 ਸਾਲਾ ਮੁੰਡੇ ਨੂੰ ਬਲਾਤਕਾਰ ਦਾ ਮੁਲਜ਼ਮ ਬਣਾਇਆ ਗਿਆ ਹੈ। ਇਹ ਮਾਮਲਾ ਮਿਸੌਰੀ ਦੇ ਸੇਂਟ ਚਾਰਲਸ ਸ਼ਹਿਰ ਦੇ ਉਪ ਨਗਰੀ ਇਲਾਕੇ ਸੇਂਟ ਲੁਈਸ ਦਾ ਹੈ। ਤਿੰਨੋਂ ਮੁਲਜ਼ਮ ਸੇਂਟ ਚਾਰਲਸ ਵਿਚ ਰਹਿੰਦੇ ਹਨ।
ਚਾਰਜਸ਼ੀਟ ਦੇ ਮੁਤਾਬਕ 11 ਫਰਵਰੀ ਨੂੰ ਇੱਕ ਵਿਅਕਤੀ ਨਵਜੰਮੀ ਬੱਚੀ ਨੂੰ ਲੈ ਕੇ ਹਸਪਤਾਲ ਪੁੱਜਿਆ ਸੀ। ਪੁਲਿਸ ਨੇ ਜਦ ਪੁਛਗਿੱਛ ਕੀਤੀ ਤਾਂ ਸ਼ੁਰੂ ਵਿਚ ਉਸ ਨੇ ਦੱਸਿਆ ਕਿ ਕੋਈ ਅਣਪਛਾਤਾ ਵਿਅਕਤੀ ਬੱਚੇ ਨੂੰ ਉਸ ਦੇ ਘਰ ਦੇ ਸਾਹਮਣੇ ਛੱਡ ਗਿਆ ਸੀ। ਲੇਕਿਨ ਬਾਅਦ ਵਿਚ ਉਸ ਨੇ ਮੰਨਿਆ ਕਿ ਉਹ ਉਸ ਦਾ ਰਿਸ਼ਤੇਦਾਰ ਹੈ। ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਨਾ ਤਾਂ ਲੜਕੀ ਦੇ ਗਰਭਵਤੀ ਹੋਣ ਦੀ ਜਾਣਕਾਰੀ ਸੀ ਅਤੇ ਨਾ ਹੀ ਉਸ ਦੇ ਜਿਸਮਾਨੀ ਸ਼ੋਸ਼ਣ ਦੇ ਬਾਰੇ ਵਿਚ ਉਸ ਨੂੰ ਪਤਾ ਸੀ। ਮੁਲਜ਼ਮ ਨੇ ਮੰਨਿਆ ਕਿ ਉਸ ਨੇ ਲੜਕੀ ਨਾਲ ਜਿਸਮਨੀ ਸਬੰਧੀ ਬਣਾਏ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.