ਨਵੀਂ ਦਿੱਲੀ,  22 ਫ਼ਰਵਰੀ, ਹ.ਬ. : ਅਮਰੀਕੀ ਰਾਸ਼ਟਰਪਤੀ ਟਰੰਪ ਸੋਮਵਾਰ ਨੂੰ ਭਾਰਤ ਆ ਰਹੇ ਹਨ। ਉਹ ਭਾਰਤ ਵਿਚ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਦੇਖਣਗੇ ਅਤੇ ਆਗਰਾ ਵਿਚ ਤਾਜ ਮਹਿਲ ਦਾ ਦੀਦਾਰ ਵੀ ਕਰਨਗੇ। ਮੋਦੀ ਅਤੇ ਟਰੰਪ ਇੱਕ ਵਾਰ ਫੇਰ ਦੁਨੀਆ ਨੂੰ ਅਪਣੀ ਦੋਸਤੀ ਦਿਖਾਉਣਗੇ। ਟਰੇਡ ਡੀਲ ਨੂੰ ਲੈ ਕੇ ਅਜੇ ਕੁਝ ਸਾਫ ਨਹੀਂ ਹੋ ਸਕਿਆ ਹੈ। ਟਰੰਪ ਨੇ ਭਾਰਤ ਆਉਣ ਤੋਂ ਪਹਿਲਾਂ ਸਾਫ ਕਰ ਦਿੱਤਾ ਕਿ ਉਹ ਅਮਰੀਕਾ ਦੇ ਹਿਤ ਅੱਗੇ ਰੱਖ ਕੇ ਹੀ ਗੱਲ ਕਰੇਗਾ। ਦੂਜੇ ਪਾਸੇ ਕਾਂਗਰਸ ਪਾਰਟੀ ਨੇ ਕਿਹਾ ਕਿ ਸਰਕਾਰ ਟਰੰਪ ਨੂੰ ਇੱਥੋਂ ਚੋਣ ਪ੍ਰਚਾਰ ਦਾ ਮੌਕਾ ਨਾ ਦੇਵੇ ਅਤੇ ਭਾਰਤ ਦੇ ਹਿਤ ਵਿਚ ਕੁਝ ਠੋਸ ਹਾਸਲ ਕਰੇ।
ਟਰੰਪ ਨੇ ਬੀਤੇ ਦਿਨ ਲਾਸ ਵੇਗਾਸ ਵਿਚ ਇੱਕ ਪ੍ਰੋਗਰਾਮ ਵਿਚ ਕਿਹਾ, ਅਸੀਂ ਭਾਰਤ ਜਾ ਰਹੇ ਹਾਂ। ਅਸੀਂ ਇੱਕ ਵਧੀਆ ਡੀਲ ਕਰ ਸਕਦੇ ਹਨ। ਹੋ ਸਕਦਾ ਹੈ ਕਿ ਇਸ ਨੂੰ ਅਜੇ ਟਾਲ ਦੇਣ ਅਤੇ ਇਸ ਨੂੰ ਚੋਣਾਂ ਤੋਂ ਬਾਅਦ ਕਰਨ। ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ। ਲੇਕਿਨ ਅਸੀਂ ਤਾਂ ਹੀ ਡੀਲ ਕਰਾਂਗੇ ਜੇਕਰ ਉਹ ਅਮਰੀਕਾ ਦੇ ਹਿਤ ਵਿਚ ਹੋਵੇ ਕਿਉਂਕਿ ਅਸੀਂ 'ਅਮਰੀਕਾ ਫਸਟ' ਦੀ ਨੀਤੀ 'ਤੇ ਚਲ ਰਹੇ ਹਾਂ। ਚਾਹੇ ਕਿਸੇ ਨੂੰ ਇਹ ਪਸੰਦ ਹੋਵੇ ਜਾਂ ਨਾ।
ਭਾਰਤ ਦੇ ਇਸ ਦੌਰੇ 'ਤੇ ਭਾਰਤ-ਅਮਰੀਕਾ ਦੇ ਵਿਚ  ਪਰਮਾਣੂ ਸਮਝੌਤਾ ਹੋ ਸਕਦਾ ਹੈ। ਭਾਰਤ ਨੂੰ ਛੇ ਰਿਐਕਟਰ ਸਪਲਈ ਕਰਨ ਦੇ ਲਈ ਨਵੇਂ ਸਮਝੌਤੇ 'ਤੇ ਹਸਤਾਖਰ ਹੋ ਸਕਦਾ ਹੈ।  ਜੇਕਰ ਟਰੇਡ ਡੀਲ ਨਹੀ ਹੁੰਦੀ ਤਾਂ ਟਰੰਪ ਦੇ ਇਸ ਦੌਰੇ 'ਤੇ ਅਮਰੀਕਾ ਅਤੇ ਭਾਰਤ ਵਿਚਾਲੇ ਹੋਣ ਵਾਲਾ ਇਹ ਸਮਝੌਤਾ ਹੀ ਕੇਂਦਰ ਵਿਚ ਹੋਵੇਗਾ। ਸੂਤਰਾਂ ਮੁਤਾਬਕ ਅਮਰੀਕਾ ਦੇ ਊਰਜਾ ਮੰਤਰੀ ਨੂੰ ਵੀ ਟਰੰਪ ਦੇ ਨਾਲ ਆ ਰਹੇ ਵਫ਼ਦ ਵਿਚ ਸ਼ਾਮਲ ਕਰ ਲਿਆ ਗਿਆ ਹੈ।
ਕਾਂਗਰਸ ਪਾਰਟੀ ਨੇ ਟਰੰਪ ਦੌਰੇ ਦਾ ਸੁਆਗਤ ਕਰਦੇ ਹੋਏ ਕਿਹਾ ਕਿ  ਭਾਰਤ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਸਾਹਮਣੇ ਜੀਐਸਪੀ, ਐਚ1ਬੀ ਵੀਜ਼ਾ ਜਿਹੇ ਮੁੱਦਿਆਂ ਨੂੰ ਚੁੱਕੇ ਜੋ ਭਾਰਤ ਦੇ ਹਿਤ ਵਿਚ ਮਹਤਵਪੂਰਣ ਹਨ। ਕਾਂਗਰਸ ਪਾਰਟੀ ਦੇ ਬੁਲਾਰੇ ਆਨੰਦ ਸ਼ਰਮਾ ਨੇ ਕਿਹਾ ਕਿ ਅਜਿਹਾ ਨਾ ਹੋਵੇ ਕਿ ਟਰੰਪ ਇਸ ਦੌਰੇ ਨੂੰ ਅਪਣੇ ਲਈ ਚੋਣ ਪ੍ਰਚਾਰ ਦੇ ਰੂਪ ਵਿਚ ਇਸਤੇਮਾਲ ਕਰੇ ਜਿਹਾ ਕਿ ਉਨ੍ਹਾਂ ਹਾਓਡੀ ਮੋਦੀ ਦਾ ਕੀਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.