ਨਵੀਂ ਦਿੱਲੀ,  22 ਫ਼ਰਵਰੀ, ਹ.ਬ. : 44 ਸਾਲ ਦੀ ਉਮਰ  ਵਿਚ ਸ਼ਿਲਪਾ ਸ਼ੈੱਟੀ ਮੁੜ ਮਾਂ ਬਣ ਗਈ। ਸ਼ਿਲਪਾ ਸ਼ੈੱਟੀ ਨੇ ਪਿਛਲੇ ਦਿਨੀਂ 21 ਫਰਵਰੀ ਨੂੰ ਇਹ ਜਾਣਕਾਰੀ ਦਿੰਦੇ ਹੋਏ ਅਪਣੇ ਸਾਰੇ ਫੈਂਸ ਨੂੰ ਹੈਰਾਨ ਕਰ ਦਿੱਤਾ ਕਿ ਬੇਟੇ ਵਿਆਨ ਦੇ 7 ਸਾਲ ਬਅਦ ਉਨ੍ਹਾਂ ਦੇ ਘਰ ਬੇਟੀ ਹੋਈ ਹੈ। ਹਾਲਾਂਕਿ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਇਸ ਵਾਰ ਸਰੋਗੇਸੀ ਦੇ ਜ਼ਰੀਏ ਮਾਪੇ ਬਣੇ ਹਨ। ਦੋਵੇਂ ਅਪਣੀ ਇਸ ਬੇਟੀ ਨੂੰ ਲੈ ਕੇ  ਬੇਹੱਦ ਖੁਸ਼ ਹਨ। ਧੀ ਦਾ ਨਾਂ ਉਨ੍ਹਾਂ ਨੇ ਸਮਿਸ਼ਾ ਸ਼ੈੱਟੀ ਰੱਖਿਆ ਹੈ।
ਸ਼ਿਲਪਾ ਸ਼ੈੱਟੀ ਨੇ ਅਪਣੇ ਇੰਸਟਾਗਰਾਮ 'ਤੇ ਇਹ ਖੁਸ਼ਖ਼ਬਰੀ ਅਪਣੇ ਫੈਂਸ ਨਾਲ ਸ਼ੇਅਰ ਕੀਤੀ ਅਤੇ ਦੱਸਿਆ ਕਿ 15 ਫਰਵਰੀ 2020 ਨੂੰ ਉਨ੍ਹਾਂ ਦੀ Îਇਹ ਬੇਟੀ ਸਰੋਗੇਸੀ  ਰਾਹੀਂ ਹੋਈ ਹੈ। ਇਸ ਤਸਵੀਰ ਵਿਚ ਸ਼ਿਲਪਾ ਸ਼ੈੱਟੀ ਨੇ ਅਪਣੀ ਉਂਗਲੀਆਂ ਨਾਲ ਧੀ ਦਾ ਹੱਥ ਫੜਿਆ ਹੋਇਆ। ਉਨ੍ਹਾਂ ਨੇ ਅਪਣੀ ਧੀ ਨਾਲ ਦੁਨੀਆ ਨੂੰ ਜਾਣੂੰ ਕਰਾਉਂਦਿਆਂ ਉਸ ਨੂੰ ਜੂਨੀਅਰ ਸ਼ਿਲਪਾ ਸ਼ੈੱਟੀ ਕੁੰਦਰਾ ਦੱਸਿਆ ਹੈ।
ਸ਼ਿਲਪਾ ਸ਼ੈੱਟੀ ਨੇ ਗੱਲਬਾਤ ਵਿਚ ਦੱਸਿਆ ਕਿ ਉਨ੍ਹਾਂ ਦਾ ਵਿਆਹ ਰਾਜ ਨਾਲ ਸਾਲ 2009 ਵਿਚ ਹੋਇਆ ਸੀ ਅਤੇ ਸਾਲ 2012 ਵਿਚ ਵਿਆਨ ਦਾ ਜਨਮ ਹੋਇਆ ਅਤੇ ਇਸ ਦੇ ਲਈ ਉਹ ਪਹਿਲਾਂ ਤੋਂ ਹੀ ਪੂਰੀ ਤਰ੍ਹਾਂ ਤਿਆਰ ਸੀ। ਧੀ ਦੇ ਬਾਰੇ ਵਿਚ ਉਨ੍ਹਾਂ ਨੇ ਕਿਹਾ, ਅਸੀਂ ਕਰੀਬ 5 ਸਾਲ ਤੋਂ ਦੂਜੇ ਬੱਚੇ ਦੀ ਕੋਸ਼ਿਸ਼ ਕਰ ਰਹੇ ਸੀ। ਮੈਂ ਫ਼ਿਲਮ ਨਿਕੱਮਾ ਸਾਈਨ ਕੀਤੀ ਅਤੇ ਫੇਰ ਅਗਲੀ ਫ਼ਿਲਮ ਹੰਗਾਮਾ ਦੇ ਲਈ ਕਮਿਟ ਕਰ ਦਿੱਤਾ । ਹੁਣ ਮੈਨੂੰ ਇਹ ਖੁਸ਼ਖ਼ਬਰੀ ਫਰਵਰੀ ਵਿਚ ਮਿਲੀ ਕਿ ਅਸੀਂ ਮੁੜ ਤੋਂ ਮਾਂ ਬਾਪ ਬਣਨ ਵਾਲੇ ਹਨ।
ਜਦ ਸ਼ਿਲਪਾ ਕੋਲੋਂ ਉਨ੍ਹਾਂ ਦੇ ਬੱਚੇ ਦੇ ਨਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਇਹ ਉਦੋਂ ਹੀ ਸੋਚ ਲਿਆ ਸੀ ਜਦ ਮੈਂ 21 ਸਾਲ ਦੀ ਸੀ। ਮੈਨੂੰ ਹਮੇਸ਼ਾ ਧੀ ਦੀ ਚਾਹਤ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.