ਬੀਸੀ ਦੇ ਸ਼ਹਿਰ ਰਿਚਮੰਡ 'ਚ 18 ਫਰਵਰੀ ਤੋਂ ਲਾਪਤਾ ਹੈ ਜਤਿੰਦਰ ਸਿੰਘ

ਰਿਚਮੰਡ, 22 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਪੰਜਾਬੀਆਂ ਨਾਲ ਆਏ ਦਿਨ ਤਰ•ਾਂ-ਤਰ•ਾਂ ਦੇ ਹਾਦਸੇ ਵਾਪਰਨ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਸੇ ਤਰ•ਾਂ ਕਈ ਪੰਜਾਬੀ ਨੌਜਵਾਨ ਅਚਾਨਕ ਲਾਪਤਾ ਵੀ ਹੋ ਰਹੇ ਹਨ। ਤਾਜ਼ਾ ਮਾਮਲਾ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਰਿਚਮੰਡ ਤੋਂ ਸਾਹਮਣੇ ਆਇਆ ਹੈ, ਜਿੱਥੇ ਜਤਿੰਦਰ ਸਿੰਘ ਨਾਂ ਦਾ ਇੱਕ ਪੰਜਾਬੀ ਨੌਜਵਾਨ 18 ਫਰਵਰੀ ਤੋਂ ਲਾਪਤਾ ਹੈ।
ਰਿਚਮੰਡ ਆਰਸੀਐਮਪੀ ਨੇ 16 ਸਾਲਾ ਜਤਿੰਦਰ ਸਿੰਘ ਦੀ ਭਾਲ ਲਈ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ। ਦਰਮਿਆਨੇ ਕੱਦ ਦੇ ਮਾਲਕ ਜਤਿੰਦਰ ਸਿੰਘ ਨੂੰ ਆਖਰੀ ਵਾਰ 18 ਫਰਵਰੀ ਨੂੰ ਦੇਖਿਆ ਗਿਆ ਸੀ। ਉਸ ਦੀ ਲੰਬਾਈ 6 ਫੁੱਟ 2 ਇੰਚ, ਕਾਲੇ ਵਾਲ਼ ਅਤੇ ਭੂਰੀਆਂ ਅੱਖਾਂ ਹਨ। ਜਦੋਂ ਉਹ ਲਾਪਤਾ ਹੋਇਆ, ਉਸ ਵੇਲੇ ਉਸ ਨੇ ਚਿੱਟੇ ਰੰਗ ਦਾ ਟੋਪੀ ਵਾਲਾ ਸਵੈਟਰ, ਜੀਨਸ ਪੈਂਟ ਅਤੇ ਭੂਰੇ ਰੰਗ ਦੇ ਜੁੱਤੇ ਪਾਏ ਹੋਏ ਸਨ ਅਤੇ ਉਸ ਕੋਲ ਇੱਕ ਹਰੇ ਰੰਗ ਦਾ ਪਿੱਠੂ ਬੈਗ ਸੀ। ਰਿਚਮੰਡ ਦੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਜਤਿੰਦਰ ਸਿੰਘ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਫੋਨ ਨੰਬਰ : 1-800-222-8477 'ਤੇ ਸੰਪਰਕ ਕਰ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.