ਖਾਲਸਾ ਦੀਵਾਨ ਸੋਸਾਇਟੀ ਦੇ ਰਾਸ ਸਟਰੀਟ ਗੁਰਦੁਆਰਾ ਸਾਹਿਬ ਵੱਲੋਂ ਕੀਤਾ ਗਿਆ ਸਨਮਾਨ

ਵੈਨਕੁਵਰ, 22 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਕੈਨੇਡਾ ਲਈ ਗੋਲਡ ਜਿੱਤਣ ਵਾਲੇ ਚੈਂਪੀਅਨ ਪਾਵਰਲਿਫ਼ਟਰ ਸੁਮੀਤ ਸ਼ਰਮਾ ਦਾ ਵੈਨਕੁਵਰ ਵਿਖੇ ਖਾਲਸਾ ਦੀਵਾਨ ਸੋਸਾਇਟੀ ਦੇ ਰੌਸ ਸਟਰੀਟ ਗੁਰਦੁਆਰਾ ਸਾਹਿਬ ਵੱਲੋਂ ਸਨਮਾਨ ਕੀਤਾ ਗਿਆ। ਸੁਮੀਤ ਸ਼ਰਮਾ ਲੋਅਰ ਮੇਨਲੈਂਡ ਦੇ ਸਕੂਲਾਂ ਵਿੱਚ ਪੜ•ਦੇ ਨੌਜਵਾਨਾਂ ਲਈ ਰੋਲ ਮਾਡਲ ਬਣਿਆ ਹੋਇਆ ਹੈ। ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਬਦਲੇ ਉਸ ਦਾ ਇਹ ਸਨਮਾਨ ਕੀਤਾ ਗਿਆ।
ਬੀਸੀ ਕਰੈਕਸ਼ਨ ਵਿੱਚ ਕੰਮ ਕਰਨ ਵਾਲੇ ਸੁਮੀਤ ਸ਼ਰਮਾ ਨੇ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਪਨਾਮਾ ਸ਼ਹਿਰ ਵਿੱਚ ਹੋਈ ਨੌਰਥ ਅਮੈਰੀਕਨ ਪਾਵਰਲਿਫ਼ਟਿੰਗ ਚੈਂਪੀਅਨਸ਼ਿਪ ਦੌਰਾਨ ਟੀਮ ਕੈਨੇਡਾ ਲਈ ਗੋਲਡ ਮੈਡਲ ਜਿੱਤਿਆ ਸੀ। ਦੱਸ ਦੇਈਏ ਕਿ ਪਾਰਵਰਲਿਫ਼ਟਿੰਗ ਇੱਕ ਤਾਕਤ ਦੀ ਖੇਡ ਹੈ, ਜਿਸ ਦੇ ਤਿੰਨ ਪ੍ਰਕਾਰ ਹਨ, ਜਿਨ•ਾਂ ਵਿੱਚ ਸਕੁਐਸ਼, ਬੈਂਚ ਪ੍ਰੈਸ ਅਤੇ ਡੈਡਲਿਫ਼ਟ ਸ਼ਾਮਲ ਹੈ। ਸੁਮੀਤ ਸ਼ਰਮਾ ਨੇ ਬੈਂਚ ਪ੍ਰੈਸ ਵਿੱਚ 370 ਪੌਂਡ ਭਾਰ ਚੁੱਕ ਕੇ ਗੋਲਡ ਮੈਡਲ ਜਿੱਤਿਆ ਸੀ। ਉਸ ਨੇ ਵੈਸਟਰਨ ਪਾਰਲਿਫਟਿੰਗ ਚੈਂਪੀਅਨਸ਼ਿਪਸ ਵਿੱਚ ਵੀ 2017 ਅਤੇ 2018 ਵਿੱਚ ਗੋਲਡ ਮੈਡਲ ਹਾਸਲ ਕੀਤੇ ਸਨ। ਉਸ ਨੇ 2018 ਵਿੱਚ ਕੈਨੇਡਾ 'ਚ ਪਾਵਰਲਿਫ਼ਟਿੰਗ ਦੌਰਾਨ ਚੌਥਾ ਸਥਾਨ ਹਾਸਲ ਕੀਤਾ ਸੀ। ਸੁਮੀਤ ਮਾਰਚ ਮਹੀਨੇ ਵਿੱਚ ਵਿੰਨੀਪੈਗ ਲਈ ਕੌਮੀ ਮੁਕਾਬਲਿਆਂ ਵਿੱਚ ਭਾਗ ਲਵੇਗਾ। ਜੇਕਰ ਉਹ ਇਨ•ਾਂ ਵਿੱਚ ਵਧੀਆ ਪ੍ਰਦਰਸ਼ਨ ਕਰਦਾ ਹੈ ਤਾਂ ਉਹ ਮਹੀਨੇ ਵਿੱਚ ਚੈਕ ਗਣਰਾਜ 'ਚ ਹੋਣ ਵਾਲੇ ਕੌਮਾਂਤਰੀ ਆਯੋਜਨ ਵਿੱਚ ਕੈਨੇਡਾ ਦੀ ਅਗਵਾਈ ਕਰੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.