ਕਿਊਬਿਕ ਦੇ ਅਧਿਆਪਕਾਂ ਦੀ ਨਿੱਜੀ ਜਾਣਕਾਰੀ ਨੂੰ ਲਾਈ ਗਈ ਸੰਨ

ਕਿਊਬਿਕ ਸਿਟੀ, 22 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਕਿਊਬਿਕ ਸੂਬੇ ਵਿੱਚ 3 ਲੱਖ 60 ਹਜ਼ਾਰ ਅਧਿਆਪਕਾਂ ਦੀ ਨਿੱਜੀ ਜਾਣਕਾਰੀ ਚੋਰੀ ਹੋ ਗਈ ਹੈ। ਇਸ ਦੀ ਪੁਸ਼ਟੀ ਸੂਬਾ ਸਰਕਾਰ ਨੇ ਕਰਦਿਆਂ ਦੱਸਿਆ ਕਿ ਅਧਿਆਪਕਾਂ ਦੇ ਨਿੱਜੀ ਡਾਟਾ ਨੂੰ ਹੈਕਰਾਂ ਨੇ ਸੰਨ ਲਾਈ ਹੈ।  ਕਿਊਬਿਕ ਟ੍ਰੇਜ਼ਰੀ ਬੋਰਡ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਕਿਊਬਿਕ ਦੀ ਸਰਕਾਰੀ ਏਜੰਸੀ ਵੱਲੋਂ ਕੀਤੀ ਜਾ ਰਹੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਇੱਕ ਯੂਜ਼ਰ ਕੋਡ ਅਤੇ ਪਾਸਵਰਡ ਚੋਰੀ ਕਰਕੇ ਹੈਕਰ ਅਧਿਆਪਕਾਂ ਦੀ ਨਿੱਜੀ ਜਾਣਕਾਰੀ ਤੱਕ ਪਹੁੰਚ ਗਏ ਅਤੇ ਉਨ•ਾਂ ਨੇ 3 ਲੱਖ 60 ਅਧਿਆਪਕਾਂ ਦੇ ਨਿੱਜੀ ਡਾਟੇ ਨੂੰ ਸੰਨ ਲਾ ਦਿੱਤੀ। ਕਿਊਬਿਕ ਦੀ ਸਰਕਾਰੀ ਜਾਂਚ ਏਜੰਸੀ ਨੇ ਇੱਕ ਸਾਲ ਪਹਿਲਾਂ ਕਿਊਬਿਕ ਦੇ ਕਈ ਖੇਤਰਾਂ ਵਿੱਚ 2018 ਦੇ ਪਛਾਣ ਪੱਤਰ ਚੋਰੀ ਦੇ ਮਾਮਲੇ 'ਚ ਮੌਂਟਰੀਅਲ ਤੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਬੋਰਡ ਨੇ ਕਿਹਾ ਕਿ ਚੋਰੀ ਦੇ ਮਾਮਲੇ ਵਿੱਚ ਸਰਕਾਰ ਦੀ ਕੰਪਿਊਟਰ ਪ੍ਰਣਾਲੀ ਦੀ ਭਰੋਸੇਯੋਗਤਾ 'ਤੇ ਸਵਾਲ ਨਹੀਂ ਚੁੱਕੇ ਜਾ ਸਕਦੇ, ਕਿਉਂਕਿ ਹੈਕਰਾਂ ਨੇ ਧੋਖਾਧੜੀ ਨਾਲ ਪਾਸਵਰਡ ਅਤੇ ਅਕਸੈਸ ਕੋਰਡ ਨਾਲ ਹਾਸਲ ਕਰਕੇ ਅਧਿਆਪਕਾਂ ਦੀ ਨਿੱਜੀ ਜਾਣਕਾਰੀ ਨੂੰ ਸੰਨ ਲਾਈ ਹੈ।  ਸਿੱਖਿਆ ਮੰਤਰਾਲੇ ਨੇ ਬੀਤੇ ਦਿਨ ਇਸ ਦੀ ਪੁਸ਼ਟੀ ਕਰਦੇ ਹੋਏ ਇਹ ਮੰਨਿਆ ਹੈ ਕਿ ਉਨ•ਾਂ ਦਾ ਨਿੱਜੀ ਡਾਟਾ ਚੋਰੀ ਹੋ ਗਿਆ ਹੈ। ਸੂਬਾ ਸਰਕਾਰ ਨੇ ਕਿਹਾ ਹੈ ਕਿ ਜਿਨ•ਾਂ ਅਧਿਆਪਕਾਂ ਦਾ ਨਿੱਜੀ ਡਾਟਾ ਚੋਰੀ ਹੋਇਆ ਹੈ, ਉਨ•ਾਂ ਨੂੰ ਮੁਫ਼ਤ ਕਰੈਡਿਟ ਨਿਗਰਾਨੀ ਸੇਵਾਵਾਂ ਦਾ ਲਾਭ ਮੁਹੱਈਆ ਕਰਵਾਇਆ ਜਾਵੇਗਾ। ਸਬੰਧਤ ਵਿਅਕਤੀਆਂ ਨੂੰ ਜਲਦੀ ਹੀ ਖ਼ਤ ਭੇਜੇ ਜਾਣਗੇ। ਸੂਬਾ ਸਰਕਾਰ ਦੀ ਜਾਂਚ ਏਜੰਸੀ ਸਿੱਖਿਆ ਮੰਤਰਾਲੇ ਦੇ ਸਹਿਯੋਗ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.