ਮਿਲਣਗੇ 6 ਲੱਖ 75 ਹਜ਼ਾਰ ਡਾਲਰ, ਵੈਲਨਟਾਈਨਜ਼ ਡੇਅ ਮੌਕੇ ਸੱਸ ਨੇ ਤੋਹਫ਼ੇ 'ਚ ਦਿੱਤੀ ਸੀ ਲਾਟਰੀ ਟਿਕਟ

ਵੈਨਕੁਵਰ, 22 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਕਹਿੰਦੇ ਨੇ ਕਿਸਮਤ ਬਦਲਦਿਆਂ ਦੇਰ ਨਹੀਂ ਲਗਦੀ ਤੇ ਇਸੇ ਤਰ•ਾਂ ਕੈਨੇਡਾ 'ਚ ਇੱਕ ਪਲੰਬਰ ਦੀ ਵੀ ਉਸ ਵੇਲੇ ਕਿਸਮਤ ਬਦਲ ਗਈ ਜਦੋਂ ਉਸ ਦੀ ਲੱਖਾਂ ਡਾਲਰ ਦੀ ਲਾਟਰੀ ਨਿਕਲ ਆਈ। ਵੈਨਕੁਵਰ ਦੇ ਵਾਸੀ ਮੁਕੇਸ਼ ਦੱਤ ਨਾਂ ਦੇ ਪਲੰਬਰ ਨੇ 6 ਲੱਖ 75 ਹਜ਼ਾਰ ਡਾਲਰ ਦੀ ਲਾਟਰੀ ਜਿੱਤ ਲਈ ਹੈ। ਮੁਕੇਸ਼ ਨੂੰ ਲਾਟਰੀ ਦੀ ਟਿਕਟ ਉਸ ਦੀ ਸੱਸ ਨੇ ਵੈਲਨਟਾਈਨਜ਼ ਡੇਅ ਮੌਕੇ ਤੋਹਫ਼ੇ ਵਿੱਚ ਦਿੱਤੀ ਸੀ।
ਮੁਕੇਸ਼ ਦੱਤ ਨੇ ਬੀ.ਸੀ. ਲਾਟਰੀ ਕਾਰਪੋਰੇਸ਼ਨ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਲਾਟਰੀ ਜਿੱਤ ਕੇ ਉਹ ਅਤੇ ਉਸ ਦਾ ਸਾਰਾ ਪਰਿਵਾਰ ਖੁਸ਼ ਹੈ। ਉਸ ਨੇ ਕਿਹਾ ਕਿ ਜਿਸ ਇਲਾਕੇ ਵਿੱਚ ਉਸ ਦਾ ਬਚਪਨ ਗੁਜ਼ਰਿਆ ਹੈ, ਵੈਨਕੁਵਰ ਦੇ ਉਸੇ ਇਲਾਕੇ ਵਿੱਚ ਹੁਣ ਉਹ ਆਪਣਾ ਘਰ ਖਰੀਦੇਗਾ। ਮੁਕੇਸ਼ ਦੱਤ ਨੇ ਕਿਹਾ ਕਿ ਉਨ•ਾਂ ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਲਾਟਰੀ ਦੀ ਟਿਕਟ ਖਰੀਦੀ ਸੀ, ਪਰ ਉਨ•ਾਂ ਦੀ ਕਦੇ ਲਾਟਰੀ ਨਹੀਂ ਨਿਕਲੀ ਸੀ, ਪਰ ਅੱਜ ਲਾਟਰੀ ਜਿੱਤ ਕੇ ਉਹ ਫੁੱਲੇ ਨਹੀਂ ਸਮਾ ਰਹੇ। ਦੱਸ ਦੇਈਏ ਕਿ ਕੈਨੇਡਾ ਵਿੱਚ ਇਸ ਤੋਂ ਪਹਿਲਾਂ ਇੱਕ ਪੰਜਾਬੀ ਟਰੱਕ ਡਰਾਈਵਰ ਨੇ ਵੀ ਲਾਟਰੀ ਜਿੱਤੀ ਸੀ, ਜਿਸ ਨੂੰ ਵੱਡੀ ਰਕਮ ਮਿਲੀ ਹੈ ਅਤੇ ਹੁਣ ਉਸ ਦੀ ਜ਼ਿੰਦਗੀ ਬਦਲ ਚੁੱਕੀ ਹੈ ਅਤੇ ਉਹ ਖੁਸ਼ੀ-ਖੁਸ਼ੀ ਆਪਣੀ ਧੀ ਦਾ ਵਿਆਹ ਕਰ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.