ਪ੍ਰਵਾਸੀਆਂ ਨੇ ਰੈਲੀ ਵਿਚ ਵਧ-ਚੜ• ਕੇ ਕੀਤੀ ਸ਼ਮੂਲੀਅਤ

ਸੰਗਰੂਰ, 23 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਢੀਂਡਸਾ ਪਰਵਾਰ ਵੱਲੋਂ ਅੱਜ ਸੰਗਰੂਰ ਵਿਖੇ ਲਾਮਿਸਾਲ ਇਕੱਠ ਰਾਹੀਂ ਬਾਦਲਾਂ ਦੀ ਰੈਲੀ ਦਾ ਠੋਕਵਾਂ ਜਵਾਬ ਦਿਤਾ ਗਿਆ। 'ਪੰਜਾਬ ਬਚਾਉ-ਪੰਥ ਬਚਾਉ' ਰੈਲੀ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਦੇ ਇਕੱਠ ਨੇ ਸੁਖਬੀਰ ਸਿੰਘ ਬਾਦਲ ਦਾ ਹੰਕਾਰ ਤੋੜ ਦਿਤਾ। ਅਕਾਲੀ ਦਲ ਬਾਦਲ ਅਤੇ ਕਾਂਗਰਸ ਦਰਮਿਆਨ ਮਿਲੀਭੁਗਤ ਹੋਣ ਦਾ ਦੋਸ਼ ਲਾਉਂÎਦਆਂ ਉਨ•ਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬਾਦਲਾਂ ਦੀਆਂ ਬੱਸਾਂ ਅਤੇ ਕੇਬਲ ਦੇ ਕਾਰੋਬਾਰ ਨੂੰ ਹੱਥ ਨਹੀਂ ਪਾ ਸਕੇ। ਰੈਲੀ ਵਿਚ ਟਕਸਾਲੀ ਦਲ ਦੇ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਰਵੀਇੰਦਰ ਸਿੰਘ ਅਤੇ ਬਲਵੰਤ ਸਿੰਘ ਰਾਮੂਵਾਲੀਆ ਖ਼ਾਸ ਤੌਰ 'ਤੇ ਪੁੱਜੇ ਹੋਏ ਸਨ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਰੈਲੀ ਵਿਚ ਸ਼ਾਮਲ ਲੋਕ ਪੈਸੇ ਵੰਡ ਕੇ ਇਕੱਠੇ ਨਹੀਂ ਕੀਤੇ ਸਗੋਂ ਆਪਣੇ ਆਪ ਚੱਲ ਕੇ ਆਏ ਹਨ। ਉਨ•ਾਂ ਕਿਹਾ ਕਿ ਉਹ ਅਤੇ ਉਨ•ਾਂ ਦੇ ਸਾਥੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਣੇ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵੀ ਪੂਰੇ ਦਮਖਮ ਨਾਲ ਲੜਨਗੇ। ਰੈਲੀ ਦੌਰਾਨ ਬਿਜਲੀ ਬੋਰਡ ਦੇ ਸਾਬਕਾ ਪ੍ਰਬੰਧਕੀ ਮੈਂਬਰ ਗੁਰਬਚਨ ਸਿੰਘ ਬਚੀ ਵੱਲੋਂ ਪੜ•ੇ ਮਤਿਆਂ ਵਿਚ ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿਚੋਂ ਛੇਕਣ ਦਾ ਮਤਾ ਵੀ ਸ਼ਾਮਲ ਰਿਹਾ ਜਿਸ ਨੂੰ ਹਾਜ਼ਰ ਲੋਕਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨ ਕਰ ਲਿਆ। ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਦਲ ਪਿਉ-ਪੁੱਤ ਦੋਵੇਂ ਆਪਣੀ ਪਹਿਲੀ ਚੋਣ ਹਾਰੇ ਸਨ। ਉਨ•ਾਂ ਕਿਹਾ ਕਿ ਸੰਗਰੂਰ ਇਕੱਠ ਨੂੰ ਕਾਂਗਰਸੀਆਂ ਦਾ ਇਕੱਠ ਦੱਸਣ ਵਾਲੇ ਬੁਖਲਾਹਟ ਵਿਚ ਹਨ। ਬਾਦਲ ਦਲ ਵਿਰੁੱਧ ਸੁਖਦੇਵ ਸਿੰਘ ਢੀਂਡਸਾ ਦਾ ਮੁਹਿੰਮ ਨੂੰ ਜਿਥੇ ਪੰਜਾਬ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਉਥੇ ਹੀ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਵੀ ਢੀਂਡਸਾ ਦੀ ਪਿੱਠ 'ਤੇ ਆ ਗਏ ਹਨ। ਸੰਗਰੂਰ ਰੈਲੀ ਨੂੰ ਸਫ਼ਲ ਬਣਾਉਣ ਵਾਸਤੇ ਕੈਨੇਡਾ ਅਤੇ ਅਮਰੀਕਾ ਵਿਚ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਵਧ-ਚੜ• ਕੇ ਯੋਗਦਾਨ ਪਾਇਆ ਗਿਆ।
 

ਹੋਰ ਖਬਰਾਂ »

ਹਮਦਰਦ ਟੀ.ਵੀ.