ਮੁੰਬਈ,  24  ਫ਼ਰਵਰੀ, ਹ.ਬ. : ਬਠਿੰਡਾ ਨਾਲ ਸਬੰਧਤ ਸੰਨੀ ਹਿੰਦੁਸਤਾਨੀ ਨੇ Îਇੰਡੀਅਨ ਆਈਡਲ ਸੀਜ਼ਨ 11 ਦਾ ਖਿਤਾਬ ਜਿੱਤ ਲਿਆ ਹੈ। ਸੰਨੀ ਨੂੰ ਇਨਾਮ ਵਿਚ ਇੰਡੀਅਨ ਆਈਡਲ ਦੀ ਟਰਾਫ਼ੀ ਦੇ ਨਾਲ 25 ਲੱਖ ਰੁਪਏ ਨਗਦ ਇਨਾਮ ਤੇ ਇੱਕ ਕਾਰ ਮਿਲੀ।
ਇੰਡੀਅਨ ਆਈਡਲ ਦਾ ਖਿਤਾਬ ਜਿੱਤਣ ਵਾਲੇ ਬਠਿੰਡਾ ਦੇ ਸੰਨੀ ਹਿੰਦੁਤਸਾਨੀ ਨੇ ਬਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ 'ਤੇ ਗਾਣੇ ਗਾ ਕੇ ਅਪਣਾ ਸੰਗੀਤ ਕਰੀਅਰ ਸ਼ੁਰੂ ਕੀਤਾ ਸੀ। ਉਸ ਨੂੰ ਖੁਦ ਅੰਦਾਜ਼ਾ ਨਹੀਂ ਸੀ ਕਿ ਉਹ ਇੱਕ ਦਿਨ ਹਿੰਦੁਸਤਾਨ ਦੀ ਆਵਾਜ਼ ਬਣ ਕੇ ਦੇਸ਼ ਵਿਚ ਪੰਜਾਬ ਅਤੇ ਬਠਿੰਡਾ ਦਾ ਨਾਂ ਰੋਸ਼ਨ ਕਰੇਗਾ। ਸੰਨੀ ਸਫਲਤਾ ਦਾ ਪੂਰਾ ਸਿਹਰਾ ਅਪਣਾ ਮਾਂ ਨੂੰ ਦਿੰਦਾ ਹੈ।
ਖਿਤਾਬ ਜਿੱਤਣ ਤੋਂ ਬਾਅਦ ਸੰਨੀ ਨੇ ਕਿਹਾ ਕਿ ਇਸ ਟਰਾਫ਼ੀ ਦੀ ਹੱਕਦਾਰ ਮੇਰੀ ਮਾਂ ਅਤੇ ਵੋਟ ਦੇਣ ਵਾਲੇ ਲੋਕ ਹਨ। ਮੇਰੀ ਮਾਂ ਨੇ ਆਖਰੀ ਮੌਕਾ ਨਾ ਦਿੱਤਾ ਹੁੰਦਾ ਤਾਂ ਅੱਜ  ਮੈਂ ਇਸ ਮੁਕਾਮ ਤੱਕ ਨਹੀਂ ਪਹੁੰਚਦਾ। ਮਾਂ ਨੇ ਕਿਹਾ ਸੀ ਕਿ ਜੇਕਰ ਇਸ ਵਾਰ ਸਫਲ ਨਹੀਂ ਹੋਇਆ ਤਾਂ ਤੈਨੂੰ ਅੱਗੇ ਤੋਂ  ਕਿਸੇ ਮੁਕਾਬਲੇ ਵਿਚ ਹਿੱਸਾ ਲੈਣ ਨਹੀਂ ਜਾਣ ਦੇਵਾਂਗੀ।
ਸੰਨੀ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਪੂਰੀ ਉਮੀਦ ਸੀ ਕਿ ਉਸ ਦਾ ਲਾਲ ਹੀ ਸ਼ੋਅ ਦੇ ਖਿਤਾਬ ਨੂੰ ਜਿੱਤੇਗਾ। ਜਿਵੇਂ ਹੀ ਸੰਨੀ ਦੇ ਸ਼ੋਅ ਦੇ ਖਿਤਾਬ ਨੂੰ ਜਿੱਤਣ ਦੇ ਬਾਰੇ ਵਿਚ ਸਟੇਜ ਤੋਂ ਐਲਾਨ ਹੋਇਆ ਤਾਂ ਸ਼ਹਿਰ ਵਾਸੀਆਂ ਨੇ ਸੋਸ਼ਲ ਮੀਡੀਆ 'ਤੇ ਸੰਨੀ ਅਤੇ ਉਸ ਦੇ ਪਰਵਾਰ ਨੂੰ ਵਧਾਈ ਦੇਣੀ ਸ਼ੁਰੂ ਕਰ ਦਿੱਤੀ। ਸ਼ਹਿਰ ਵਿਚ ਲੋਕ ਸੜਕਾਂ 'ਤੇ ਉਤਰ ਕੇ ਨੱਚਣ ਲੱਗੇ। ਉਨ੍ਹਾਂ ਨੇ ਲੱਡੂ ਵੰਡ ਕੇ ਜਿੱਤ ਦੀ ਖੁਸ਼ੀ ਮਨਾਈ। ਉਨ੍ਹਾਂ ਨੇ Îਇੱਕ ਦੂਜੇ ਨੂੰ ਜਿੱਤ ਦੀ ਵਧਾਈ ਦਿੱਤੀ। ਇਸ ਮੌਕੇ ਕੁੱਝ ਲੋਕਾਂ ਨੇ ਪਟਾਕੇ ਵੀ ਚਲਾਏ, ਪੂਰਾ ਬਠਿੰਡਾ ਸ਼ਹਿਰ ਪਟਾਕਿਆਂ ਦੀ ਆਵਾਜ਼ ਨਾਲ ਗੂੰਜ ਉਠਿਆ।
ਇਸ ਤੋਂ ਪਹਿਲਾਂ Îਇੰਡੀਅਨ ਆਈਡਲ ਦਾ ਫਾਈਨਲ ਸ਼ੁਰੂ ਹੋਇਆ ਤਾਂ ਸ਼ਹਿਰ ਵਿਚ ਸੰਨੀ ਹਿੰਦੁਸਤਾਨੀ ਦੇ ਮੁਹੱਲੇ ਵਿਚ ਢੋਲ ਤੋਂ ਲੈ ਕੇ ਪਟਾਕੇ ਤੱਕ ਵੱਜਣੇ ਸ਼ੁਰੂ ਹੋ ਗਏ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.