ਚਮਕੌਰ ਸਾਹਿਬ,  24  ਫ਼ਰਵਰੀ, ਹ.ਬ. : ਇੱਕ ਸਾਲ ਪਹਿਲਾਂ ਟਰੈਵਲ ਏਜੰਟ ਨੇ ਪਿੰਡ ਬਰੂਵਾਲ ਦੇ ਲਖਵੀਰ ਸਿੰਘ ਨੂੰ ਆਸਟ੍ਰੇਲੀਆ ਅਤੇ ਕੈਨੇਡਾ ਭੇਜਣ ਦਾ ਵਾਅਦਾ ਕੀਤਾ। ਏਜੰਟ ਨੇ ਇਹ ਵੀ ਕਿਹ ਕਿ ਪਹਿਲਾਂ ਕੈਨੇਡਾ ਦਾ ਟੂਰਿਸਟ ਵੀਜ਼ਾ ਲਗਵਾ ਦੇਵੇਗਾ ਫੇਰ ਬਾਅਦ ਵਿਚ ਕੈਨੇਡਾ ਪੁੱਜਣ 'ਤੇ ਵਰਕ ਪਰਮਿਟ ਵੀ ਦਿਵਾ ਦੇਵੇਗਾ। ਕੈਨੇਡਾ ਦਾ ਵੀਜ਼ਾ ਤਾਂ ਭੇਜਿਆ ਪਰ ਅਮਰੀਕਾ ਦੇ ਦੋਸਤ ਤੋਂ ਪਤਾ ਚਲਿਆ ਕਿ ਕੈਨੇਡਾ ਦਾ ਵੀਜ਼ਾ ਨਕਲੀ ਹੈ। ਏਜੰਟ ਨੇ ਬਾਅਦ ਵਿਚ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਭੇਜਿਆ, ਉਹ ਵੀ ਨਕਲੀ ਨਿਕਲਿਆ। ਲਖਵੀਰ ਸਿੰਘ ਦੀ ਸ਼ਿਕਾਇਤ 'ਤੇ ਟਰੈਵਲ ਏਜੰਟ ਗੁਰਚਰਨ ਸਿੰਘ ਦੇ ਖ਼ਿਲਾਫ਼ ਆਸਟ੍ਰੇਲੀਆ ਅਤੇ ਕੈਨੇਡਾ ਭੇਜਣ ਦੇ ਨਾਂ 'ਤੇ 9.37 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਪੁਲਿਸ ਨੇ ਦਰਜ ਕਰ ਲਿਆ। ਸ਼ਿਕਾਇਤਕਰਤਾ ਲਖਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਜਨਵਰੀ 2019 ਵਿਚ ਆਸਟ੍ਰੇਲੀਆ ਅਤੇ ਕੈਨੇਡਾ ਭੇਜਣ ਦਾ ਵਾਅਦਾ ਕੀਤਾ ਸੀ। ਮੁਲਜ਼ਮ ਗੁਰਚਰਨ ਸਿੰਘ ਨਾਲ ਉਸ ਦੀ ਪਛਾਣ ਉਸ ਦੇ ਦੋਸਤ ਨੇ ਕਰਵਾਈ ਸੀ। ਚਮਕੌਰ ਸਾਹਿਬ ਅਨਾਜ ਮੰਡੀ ਵਿਚ ਮੁਲਜ਼ਮ ਨੇ ਦਫ਼ਤਰ ਵੀ ਖੋਲ੍ਹਿਆ ਹੈ। ਲਖਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਕੈਨੇਡਾ ਦਾ ਟੂਰਿਸਟ ਵੀਜ਼ਾ ਲਗਵਾ ਦੇਵੇਗਾ ਅਤੇ ਬਾਅਦ ਵਿਚ ਕੈਨੇਡਾ ਪੁੱਜਣ 'ਤੇ ਵਰਕ ਪਰਮਿਟ ਵੀ ਦਿਵਾ ਦੇਵੇਗਾ।
ਲਖਵੀਰ ਸਿੰਘ ਨੇ ਕਿਹਾ ਕਿ ਜਦ ਅਮਰੀਕਾ ਵਿਚ ਦੋਸਤ  ਨਾਲ ਗੱਲਬਾਤ ਕੀਤੀ ਤਾਂ ਪਤਾ ਚਲਿਆ ਕਿ ਜੋ ਕੈਨੇਡਾ ਦਾ ਵੀਜ਼ਾ ਭੇਜਿਆ ਗਿਆ ਹੈ ਉਹ ਨਕਲੀ ਹੈ। ਇਸ ਤੋਂ ਬਾਅਦ ਮੁਲਜ਼ਮ ਕੋਲੋਂ ਪੈਸੇ ਵਾਪਸ ਦੇਣ ਦੀ ਮੰਗ ਕੀਤੀ। ਲੇਕਿਨ ਉਸ ਨੇ ਕਿਹਾ ਕਿ ਉਹ ਆਸਟ੍ਰੇਲੀਆ ਵਿਚ ਵੀਜ਼ਾ ਲਗਵਾ ਦੇਵੇਗਾ ਅਤੇ ਇਸ ਤੋਂ ਬਾਅਦ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਭੇਜਿਆ ਅਤੇ ਕਿਹਾ ਕਿ 22 ਮਾਰਚ ਨੂੰ ਏਅਰਪੋਰਟ ਤੋਂ ਫਲਾਈਟ ਹੈ, ਲੇਕਿਨ ਜਿਸ ਤੋਂ ਬਾਅਦ ਉਸ ਨੂੰ  ਟਿਕਟ ਕਰਾਉਣ ਦੇ ਲਈ ਕਿਹਾ ਗਿਆ ਅਤੇ ਦਬਾਅ ਪਾਉਣ ਤੋਂ ਬਾਅਦ ਟਿਕਟ ਕਰਵਾ ਦਿੱਤੀ, ਲੇਕਿਨ ਜਾਣ ਤੋਂ ਕਰੀਬ ਦੋ ਦਿਨ ਪਹਿਲਾਂ ਹੀ ਉਸ ਨੇ ਕਿਹਾ ਕਿ ਵੀਜ਼ਾ ਕੈਂਸਲ ਹੋ ਗਿਆ ਹੈ ਅਤੇ ਬਾਅਦ ਵਿਚ ਪਤਾ ਚਲਿਆ ਕਿ ਆਸਟ੍ਰੇਲੀਆ ਦਾ ਵੀਜ਼ਾ ਵੀ ਨਕਲੀ ਸੀ। ਡੀਐਸਪੀ ਸੁਖਜੀਤ  ਦਾ ਕਹਿਣਾ ਹੈ ਕਿ ਅਸੀਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.