ਨਵੀਂ ਦਿੱਲੀ,  24  ਫ਼ਰਵਰੀ, ਹ.ਬ. : ਤੁਰਕੀ-ਈਰਾਨ ਦੀ ਸਰਹੱਦ 'ਤੇ ਐਤਵਾਰ ਨੂੰ 5.7 ਦੀ ਤੀਬਰਤਾ ਵਾਲਾ ਭੂਚਾਲ ਆਇਆ। ਇਸ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ 3 ਬੱਚੇ ਸ਼ਾਮਲ ਹਨ। ਯੂਰੋਪੀਅਨ ਮੈਡੇਟੇਰੀਅਨ ਸੀਸਮੋਲੌਜਿਕਲ ਸੈਂਟਰ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਭੂਚਾਲ ਦਾ ਕੇਂਦਰ 5 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਇਸ ਵਿਚ ਕਰੀਬ 21 ਲੋਕ ਜ਼ਖ਼ਮੀ ਹੋ ਗਏ। ਤੁਰਕੀ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਬਚਾਅ ਦਲ ਮੌਕੇ 'ਤੇ ਪਹੁੰਚ ਗਿਆ ਹੈ।
ਗ੍ਰਹਿ ਮੰਤਰੀ ਸੁਲੇਮਾਨ ਦੇ ਅਨੁਸਾਰ ਭੂਚਾਲ ਕਾਰਨ ਇੱਕ ਹਜ਼ਾਰ ਤੋਂ ਉਪਰ ਇਮਾਰਤਾਂ ਵੀ ਢਹਿ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਜਦ ਕਿ ਹੋਰ ਲੋਕਾਂ ਦੇ ਮਲਬੇ ਵਿਚ ਦਬੇ ਹੋਣ ਦੀ ਸੰਭਾਵਨਾ ਹੈ।
ਐਤਵਾਰ ਸਵੇਰੇ 9.23 ਵਜੇ ਆਏ ਭੂਚਾਲ ਦਾ ਕੇਂਦਰ ਈਰਾਨ ਦੇ ਪਿੰਡ ਹਬਾਸ ਏ ਓਲਬਾ ਦੇ ਕੋਲ ਰਿਹਾ, ਜੋ ਕਿ ਸਰਹੱਦ ਤੋਂ ਦਸ ਕਿਲੋਮੀਟਰ ਤੋਂ ਵੀ ਘੱਟ ਦੂਰੀ 'ਤੇ ਹੈ। ਦੇਸ਼ ਦੀ ਐਮਰਜੰਸੀ ਸੇਵਾਵਾਂ ਦੇ ਬੁਲਾਰੇ ਮੋਜਤਬਾ ਖਲੈਦੀ ਨੇ ਕਿਹਾ ਕਿ ਭੂਚਾਲ ਕਾਰਨ ਈਰਾਨ ਦੇ ਪੱਛਮੀ ਅਜਰਬੈਨ ਸੂਬੇ ਦੇ ਚਾਰ ਪਿੰਡਾਂ ਦੇ ਕਈ ਘਰਾਂ ਨੂੰ ਨੁਕਸਾਨ ਪੁੱਜਿਆ ਜਦ ਕਿ 25 ਲੋਕ ਜ਼ਖਮੀ ਹੋਏ। ਗੁਆਂਢੀ ਸੂਬੇ ਵਾਨ ਵਿਚ ਭੂਚਾਲ ਦੇ ਚਲਦਿਆਂ ਕਈ ਪਿੰਡਾਂ ਵਿਚ ਨੁਕਸਾਨ ਹੋਇਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.