ਲੁਧਿਆਣਾ,  24  ਫ਼ਰਵਰੀ, ਹ.ਬ. : ਮੋਚਪੁਰਾ ਬਾਜ਼ਾਰ ਵਿਚ ਗੁਰਦੁਆਰਾ ਸਾਹਿਬ ਦੀ ਥਾਂ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ ਇੱਕ ਧਿਰ ਨੇ ਗੁਰਦੁਆਰਾ ਸਾਹਿਬ ਦੀ ਜਗ੍ਹਾ ਵੇਚ ਕੇ ਉਥੇ ਦੁਕਾਨਾਂ ਬਣਾਉਣ ਦਾ ਦੋਸ਼ ਲਾਇਆ। ਇਸ ਦੇ ਚਲਦਿਆਂ ਉਨ੍ਹਾਂ ਨੇ ਮੱਥਾ ਟੇਕਣ ਜਾਣ ਦੇ ਲਈ ਰਸਤਾ ਨਾ ਹੋਣ ਦੇ ਚਲਦਿਆਂ ਦੁਕਾਨ ਤੋੜ ਕੇ ਰਸਤਾ ਕੱਢਿਆ।
ਜਦ ਕਿ ਦੂਜੀ ਧਿਰ ਦਾ ਦੋਸ਼ ਹੇ ਕਿ ਉਨ੍ਹਾਂ ਵਕਫ ਬੋਰਡ ਤੋਂ ਕਿਰਾਏ 'ਤੇ ਜਗ੍ਹਾ ਲਈ ਹੋਈ ਹੈ। ਜਦ ਕਿ ਕੋਰਟ ਤੋਂ ਵੀ ਸਟੇਅ ਆਰਡਰ ਲਿਆ ਹੋਇਆ ਹੈ। ਇਸ ਦੌਰਾਨ ਇੱਕ ਧਿਰ ਨੇ ਦੂਜੀ ਧਿਰ 'ਤੇ ਇੱਟਾਂ ਪੱਥਰ ਵੀ ਬਰਸਾਏ। ਮੌਕੇ 'ਤੇ ਏਸੀਪੀ ਵਰਿਆਮ ਸਿੰਘ ਅਤੇ ਥਾਣਾ ਡਵੀਜ਼ਨ ਨੰਬਰ 3 ਪੁੱਜੀ। ਇਸ ਤੋਂ ਬਾਅਦ 3 ਥਾਣਿਆਂ ਦੇ ਐਸਐਚਓ ਅਤੇ ਪੁਲਿਸ ਫੋਰਸ ਨੂੰ ਬੁਲਾਇਆ ਗਿਆ। ਦੋਵੇਂ ਧਿਰਾਂ ਵਿਚ ਕਈ ਵਾਰ ਹੱਥੋਪਾਈ ਹੋਈ। ਪੁਲਿਸ ਫੋਰਸ ਤੈਨਾਤ ਹੋਣ 'ਤੇ ਮਾਮਲਾ ਸ਼ਾਂਤ ਹੋਇਆ। ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਮੋਚਪੁਰਾ ਬਾਜ਼ਾਰ ਵਿਚ ਗੁਰਦੁਆਰਾ ਭਾਈ ਭਗਵਾਨ ਸਿੰਘ ਹੈ। ਉਕਤ ਗੁਰਦੁਆਰਾ ਸਾਹਿਬ 1947 ਵਿਚ ਬਣਾਇਆ ਗਿਆ ਸੀ। ਜਿਸ ਜਗ੍ਹਾ ਧਾਰਮਿਕ ਸਥਾਨ ਹੈ। ਉਹ ਜ਼ਮੀਨ ਵਕਫ਼ ਬੋਰਡ ਦੀ ਹੈ। ਇੱਕ ਧਿਰ ਦੇ ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਵੁਕਤ ਜਗ੍ਹਾ ਵਕਫ਼ ਬੋਰਡ ਦੇ ਅਧੀਨ ਆਉਂਦੀ ਹੈ ਅਤੇ ਗੁਰਦੁਆਰਾ ਸਾਹਿਬ ਵਿਚ ਰਹਿ ਰਿਹਾ ਇੱਕ ਪਰਵਾਰ ਪਿਛਲੇ ਕਈ ਸਾਲਾਂ ਤੋਂ ਸੇਵਾ ਕਰ ਰਿਹਾ ਹੈ। ਉਨ੍ਹਾਂ ਦੇ ਅਨੁਸਾਰ ਉਕਤ ਜਗ੍ਹਾ ਵਕਫ਼ ਬੋਰਡ ਦੀ ਹੋਣ ਦੇ ਬਾਵਜੂਦ ਉਸ ਵਿਚ ਰਹਿ ਰਹੇ ਕੁਝ ਲੋਕਾਂ ਨੇ ਨਾਲ ਮਿਲ ਕੇ ਜਗ੍ਹਾ ਵੇਚ ਦਿੱਤੀ ।
ਇਸ ਤੋਂ ਬਾਅਦ ਗੁਰਦੁਅਰਾ ਸਾਹਿਬ ਨੂੰ ਮਾਰਕਿਟ ਵਲੋਂ ਜਾਣ ਵਾਲ ਰਸਤਾ ਪਹਿਲਾਂ ਲੱਕੜੀ ਲਾ ਕੇ ਬੰਦ ਕਰ ਦਿੱਤਾ। ਅੰਦਰ ਜਾਣ ਲਈ ਦੂਜੇ ਪਾਸੇ ਅਪਣੇ ਆਉਣ ਜਾਣ ਦਾ ਛੋਟਾ ਰਸਤਾ ਕੱਢ ਲਿਆ। ਗੁਰਪ੍ਰੀਤ ਖੁਰਾਨਾ ਦਾ ਦੋਸ਼ ਹੈ ਕਿ ਫੇਰ ਉਕਤ ਬੰਦ ਕੀਤੇ ਰਸਤੇ ਦੀ ਜਗ੍ਹਾ ਵੇਚ ਕੇ ਉਥੇ ਦੁਕਾਨ ਖੋਲ੍ਹ ਦਿੱਤੀ ਗਈ।ਜਿਸ ਕਾਰਨ ਸੰਗਤ ਦਾ ਗੁਰਦੁਆਰਾ ਸਾਹਬ ਵਿਚ ਜਾਣਾ ਬੰਦ ਹੋ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਗੁਰਦੁਆਰਾ ਸਾਹਿਬ ਦੀ ਜਗ੍ਹਾ ਅੰਦਰ ਰਹਿੰਦੇ ਪਰਵਾਰ, ਉਕਤ ਦੁਕਾਨਦਾਰ ਅਤੇ ਸਰਕਾਰੀ ਅਫ਼ਸਰਾਂ ਵਲੋਂ ਮਿਲ ਕੇ ਵੇਚ ਦਿੱਤੀ ਗਈ ਹੈ।
ਇਸ ਦੇ ਚਲਦਿਆਂ ਮਾਰਕਿਟ ਦੇ ਦੁਕਾਨਦਾਰਾਂ ਨੇ ਮਿਲ ਕੇ ਗੁਰਦੁਆਰਾ ਸਾਹਿਬ ਦਾ ਬੰਦ ਕੀਤਾ ਰਸਤਾ ਖੋਲ੍ਹਣ ਦੇ ਲਈ ਕੰਘ ਤੋੜ ਦਿੱਤੀ। ਜਦ ਕਿ ਉਸ ਵਿਚ ਬਣਿਆ ਦੁਕਾਨ ਦਾ ਸਾਰਾ ਸਮਾਨ ਸਾਈਡ 'ਤੇ ਰੱਖ ਕੇ ਰਸਤਾ ਖੋਲ੍ਹ ਦਿੱਤਾ। ਇਸ ਦੀ ਕਾਰਵਾਈ  ਨੂੰ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਹੈ।  ਏਸੀਪੀ ਵਰਿਆਮ ਸਿੰਘ ਦਾ ਕਹਿਣਾ ਹੇ ਕਿ ਦੋਵੇਂ ਪਾਸੇ ਦੇ ਲੋਕਾਂ ਦੇ ਬਿਆਨ ਲੈ ਕੇ ਬਣਦੀ ਕਾਰਵਾਈ ਕੀਤੀ ਜਵੇਗੀ। ਕੰਧ ਕਿਸ ਨੇ ਤੋੜੀ ਹੈ ਇਸ ਦਾ ਪਤਾ ਨਹੀਂ ਚਲ ਸਕਿਆ ਹੈ। ਜੇਕਰ ਕੰਧ ਗਲਤ ਤਰੀਕੇ ਨਾਲ ਤੋੜੀ ਗਈ ਤਾਂ ਕਾਨੂੰਨੀ ਕਾਰਵਾਈ ਹੋਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.