ਮੋਗਾ,  25  ਫ਼ਰਵਰੀ, ਹ.ਬ. : ਮੋਗਾ ਵਿਚ ਚਲਦੀ ਕਾਰ ਵਿਚ ਅੱਗ ਲੱਗ ਗਈ। ਇਸ ਘਟਨਾ ਵਿਚ ਦੋ ਨੌਜਵਾਨ  ਵਾਲ ਵਾਲ ਬਚ ਗਏ, ਲੇਕਿਨ ਕਾਰ ਨੂੰ ਸੜਦੀ ਵੇਖ ਇੱਕ ਨੌਜਵਾਨ ਬੇਹੋਸ਼ ਹੋ ਗਿਆ। ਜਿਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ। ਹੋਸ਼ ਵਿਚ ਆਉਣ ਤੋਂ ਬਾਅਦ ਨੌਜਵਾਨ ਨੇ ਦੱਸਿਆ ਕਿ ਉਹ ਅਪਣੇ ਦੋਸਤ ਦੀ ਗੱਡੀ ਲੈ ਕੇ ਮੋਗਾ ਆਇਆ ਸੀ। ਵਾਪਸ ਪਰਤਦੇ ਸਮੇਂ ਅਚਾਨਕ ਕਾਰ ਵਿਚ ਅੱਗ ਲੱਗ ਗਈ।
ਨੌਜਵਾਨ ਨੇ ਕਿਹਾ ਕਿ ਅੱਗ ਲੱਗਣ ਤੋਂ ਬਾਅਦ ਉਸ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਲੇਕਿਨ ਫਾਇਰ ਬ੍ਰਿਗੇਡ ਦੀ ਗੱਡੀ ਸਮੇਂ 'ਤੇ ਨਹੀਂ ਪੁੱਜੀ। ਜਦ ਤੱਕ ਗੱਡੀ ਪਹੁੰਚੀ ਕਾਰ ਪੂਰੀ ਤਰ੍ਹਾ ਸੜ ਗਈ ਸੀ। ਫਾਇਰ ਬ੍ਰਿਗੇਡ ਦੇ ਜਗਦੀਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਜਿਵੇਂ ਹੀ ਘਟਨਾ ਦੀ ਸੂਚਨਾ ਮਿਲੀ ਤਾਂ ਤੁਰੰਤ ਨਿਕਲ ਪਏ। ਉਨ੍ਹਾਂ ਨੇ ਕਿਹਾ ਕਿ ਰੇਲਵੇ ਫਾਟਕ ਬੰਦ ਹੋਣ ਕਾਰਨ ਉਹ ਸਮੇਂ 'ਤੇ ਨਹੀਂ ਪਹੁੰਚ ਸਕੇ।
ਘਟਨਾ ਸ਼ਨਿੱਚਰਵਾਰ ਦੀ ਦੱਸੀ ਜਾ ਰਹੀ ਹੈ। ਇਸ ਦਾ  ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਵੀਡੀਓ ਦੀ ਪੜਤਾਲ ਕਰਨ 'ਤੇ ਮਾਮਲਾ ਫਿਰੋਜ਼ਪੁਰ ਦੇ ਜਟਾਲਾ ਪਿੰਡ ਦਾ ਹੈ।
ਪਿੰਡ ਦੇ ਨਿਵਾਸੀ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਅਪਣੇ ਦੋਸਤ ਦੀ ਸਵਿਫਟ ਕਾਰ ਮੰਗ ਕੇ ਅਪਣੇ ਹੋਰ ਦੋਸਤ ਅਮਨਦੀਪ ਸਿੰਘ ਦੇ ਨਾਲ ਕਿਸੇ ਜ਼ਰੂਰੀ ਕੰਮ ਤੋਂ ਮੋਗਾ ਆਇਆ ਸੀ। ਮੋਗਾ ਤੋਂ ਕੁਝ ਦੇਰ ਬਾਅਦ ਪਰਤਦੇ ਸਮੇਂ ਰਸਤੇ ਵਿਚ ਰੇਲਵੇ ਫਾਟਕ ਪਾਰ ਕਰਨ ਤੋਂ ਬਾਅਦ ਅਚਾਨਕ ਗੱਡੀ ਦੇ ਇੰਜਣ ਤੋਂ ਧੂੰਆਂ ਉਠਣ ਲੱਗਾ। ਦੇਖਤੇ ਹੀ ਦੇਖਦੇ ਗੱਡੀ ਅੱਗ ਦੀ ਲਪਟਾਂ ਨਾਲ ਘਿਰ ਗਈ। ਕਿਸੇ ਰਾਹਗੀਰ ਤੋਂ ਨੰਬਰ ਲੈ ਕੇ ਫਾਇਰ ਬ੍ਰਿਗੇਡ ਵਾਲਿਆਂ ਨੂੰ ਸੂਚਿਤ ਕੀਤਾ, ਲੇਕਿਨ ਇਹ ਸਮੇਂ 'ਤੇ ਨਹੀਂ ਪਹੁੰਚ ਸਕੀ।

ਹੋਰ ਖਬਰਾਂ »

ਹਮਦਰਦ ਟੀ.ਵੀ.