ਫਾਜ਼ਿਲਕਾ,  25  ਫ਼ਰਵਰੀ, ਹ.ਬ. : ਫਾਜ਼ਿਲਕਾ ਜ਼ਿਲ੍ਹਾ ਅਦਾਲਤ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਗੈਂਗਸਟਰਾਂ ਦੀ ਦੁਨੀਆ ਦਾ ਇੱਕ ਵੱਡਾ ਨਾਂ ਲਾਰੇਂਸ ਬਿਸ਼ਨੋਈ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਉਸ ਨੂੰ ਧਾਰਾ 307 ਇਰਾਦਾ ਕਤਲ ਅਤੇ ਐਨਡੀਪੀਐਸ ਦੇ ਮੁਕੱਦਮੇ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ।
ਦੱਸਦੇ ਚਲੀਏ ਕਿ  ਲਾਰੇਂਸ ਬਿਸ਼ਨੋਈ ਦੇ ਨਾਲ ਤਿੰਨ ਹੋਰ ਮੁਲਜ਼ਮ ਵੀ ਸਨ ਜਿਨ੍ਹਾਂ ਨੂੰ ਅਦਾਲਤ ਨੇ ਬੇਗੁਨਹ ਕਰਾਰ ਦਿੱਤਾ ਹੈ। ਲਾਰੈਂਸ ਬਿਸ਼ਨੋਈ ਨੂੰ ਰਾਜਸਥਾਨ ਪੁਲਸ ਭਾਰੀ ਸੁਰੱਖਿਆ ਹੇਠ ਫ਼ਾਜ਼ਿਲਕਾ ਦੀ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਲਈ ਲੈ ਕੇ ਆਈ ਸੀ ਜਿੱਥੇ ਉਸ 'ਤੇ ਚੱਲ ਰਹੇ ਇੱਕ 307 ਦੇ ਪੁਰਾਣੇ ਮੁਕੱਦਮੇ ਦੇ ਵਿੱਚ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ। ਹਾਲਾਂਕਿ ਅਦਾਲਤ ਤੋਂ ਬਰੀ ਹੋਣ ਤੋਂ ਬਾਅਦ ਲਾਰੇਂਸ ਬਿਸ਼ਨੋਈ ਨੂੰ ਮੁੜ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ, ਕਿਉਂਕਿ ਉਸ ਦੇ ਕਈ ਦਰਜਨਾਂ ਮੁਕੱਦਮੇ ਹਾਲੇ ਪੈਂਡਿੰਗ ਚੱਲ ਰਹੇ ਹਨ ਜੋ ਕਿ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਤੋਂ ਇਲਾਵਾ ਕਈ ਹੋਰ ਸੂਬਿਆਂ ਵਿਚ ਹਨ। ਰਾਜਸਥਾਨ ਪੁਲਿਸ ਇੱਕ ਵਾਰੀ ਫੇਰ ਲਾਰੇਂਸ ਬਿਸ਼ਨੋਈ ਨੂੰ ਵਾਪਸ ਰਾਜਸਥਾਨ ਦੀ ਜੇਲ੍ਹ ਦੇ ਵਿੱਚ ਲੈ ਕੇ ਜਾ ਚੁੱਕੀ ਹੈ। ਲਾਰੇਂਸ ਬਿਸ਼ਨੋਈ ਦੇ ਵਕੀਲ ਜਗਦੀਪ ਸਿੰਘ ਭਾਟਾ ਨੇ ਇਸ ਮਾਮਲੇ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਨੂੰ ਅਦਾਲਤ ਦੇ ਵੱਲੋਂ 307 ਅਤੇ ਐਨਡੀਪੀਐਸ ਐਕਟ ਤਹਿਤ ਚੱਲਦੇ ਮੁਕੱਦਮੇ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.