ਜਲੰਧਰ,  25  ਫ਼ਰਵਰੀ, ਹ.ਬ. : ਪੰਜ ਸਾਲ ਬਾਅਦ 7 ਮਾਰਚ ਨੂੰ ਹੋਣ ਵਾਲੀ ਐਨ.ਆਰ.ਆਈ. ਸਭਾ ਦੀ ਚੋਣ ਵਿਚ ਤਿਕੋਣਾ ਮੁਕਾਬਲਾ  ਹੋਵੇਗਾ। ਸੋਮਵਾਰ ਨੂੰ ਐਨਆਰਆਈ ਸਭਾ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਗਿੱਲ ਦੀ ਪਤਨੀ ਗੁਰਿੰਦਰਜੀਤ ਕੌਰ ਗਿੱਲ ਨੇ ਨਾਮਜ਼ਦਗੀ ਕਾਗਜ਼ ਵਾਪਸ ਲੈ ਲਏ। ਬਾਕੀ ਤਿੰਨੋਂ ਉਮੀਦਵਾਰ ਪ੍ਰਧਾਨਗੀ ਅਹੁਦੇ ਦੀ ਲਾਈਨ ਵਿਚ ਡਟੇ ਹੋਏ ਹਨ। ਗੁਰਿੰਦਰਜੀਤ ਕੌਰ ਦੇ ਨਾਮਜ਼ਦਗੀ ਕਾਗਜ਼ ਵਾਪਸ ਲੈਣ ਦਾ ਪਹਿਲਾਂ ਤੋਂ ਹੀ ਅੰਦਾਜ਼ਾ ਲਾਇਆ ਜਾ ਰਿਹਾ ਸੀ। ਕਿਉਂਕਿ ਗੁਰਿੰਦਰਜੀਤ ਕੌਰ ਵਲੋਂ ਜਸਬੀਰ ਸਿੰਘ ਗਿੱਲ ਦੇ ਕਵਰਿੰਗ ਉਮੀਦਵਾਰ ਦੇ ਰੂਪ ਵਿਚ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਸੀ। ਐਨ.ਆਰ.ਆਈ. ਸਭਾ ਦੇ ਪੈਸਿਆਂ ਦੀ ਬਚਤ ਅਤੇ ਬਿਨਾਂ ਵੋਟਿੰਗ ਦੇ ਹੀ ਸਰਬਸੰਮਤੀ ਦੇ ਨਾਲ ਪ੍ਰਧਾਨਗੀ ਅਹੁਦਾ ਦੇਣ ਦੀ ਗੱਲਾਂ ਵੀ ਸਾਹਮਣੇ ਆ ਰਹੀਆਂ ਸਨ ਲੇਕਿਨ ਤਿੰਨਾਂ ਉਮੀਦਵਾਰਾਂ ਦੇ ਵਿਚ ਸਹਿਮਤੀ ਨਹੀਂ ਬਣ ਸਕੀ ਅਤੇ ਨਾ ਹੀ ਤਿੰਨਾਂ ਵਲੋਂ ਅਪਣੇ ਕਾਗਜ਼ ਵਾਪਸ ਲਏ ਗਏ।

ਹੋਰ ਖਬਰਾਂ »

ਹਮਦਰਦ ਟੀ.ਵੀ.