ਬਰੈਂਪਟਨ ਈਸਟ ਤੋਂ ਵਿਧਾਇਕ ਗੁਰਰਤਨ ਸਿੰਘ ਨੇ ਉਨਟਾਰੀਓ ਵਿਧਾਨ ਸਭਾ 'ਚ ਪੇਸ਼ ਕੀਤਾ ਬਿੱਲ

ਟੋਰਾਂਟੋ, 27 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਉਨਟਾਰੀਓ ਦੀ ਵਿਧਾਨ ਸਭਾ ਵਿੱਚ ਨਵੰਬਰ ਮਹੀਨੇ ਦੇ ਪਹਿਲੇ 7 ਦਿਨ 'ਸਿੱਖ ਨਸਲਕੁਸ਼ੀ ਜਾਗਰੂਕਤਾ ਹਫ਼ਤਾ' ਵਜੋਂ ਮਨਾਉਣ ਦੀ ਮੰਗ ਉਠੀ ਹੈ। ਇਹ ਮੰਗ ਫੈਡਰਲ ਐਨਡੀਪੀ ਲੀਡਰ ਜਗਮੀਤ ਸਿੰਘ ਦੇ ਭਰਾ ਅਤੇ ਬਰੈਂਪਟਨ ਈਸਟ ਤੋਂ ਵਿਧਾਇਕ ਗੁਰਰਤਨ ਸਿੰਘ ਨੇ ਵਿਧਾਨ ਸਭਾ ਵਿੱਚ ਇੱਕ ਬਿੱਲ ਪੇਸ਼ ਕਰਕੇ ਕੀਤੀ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ ਨੇ ਵਿਧਾਨ ਸਭਾ ਵਿੱਚ 'ਸਿੱਖ ਨਸਲਕੁਸ਼ੀ ਜਾਗਰੂਕਤਾ ਹਫ਼ਤਾ' ਬਿੱਲ ਪੇਸ਼ ਕਰਨ 'ਤੇ ਵਿਧਾਇਕ ਗੁਰਰਤਨ ਸਿੰਘ ਦੀ ਸ਼ਲਾਘਾ ਕੀਤੀ ਹੈ। ਐਨਡੀਪੀ ਦੇ ਵਿਧਾਇਕ ਗੁਰਰਤਨ ਸਿੰਘ ਬਰੈਂਪਟਨ ਈਸਟ ਦੀ ਨੁਮਾਇੰਦਗੀ ਕਰਦੇ ਹਨ ਅਤੇ ਫੈਡਰਲ ਐਨਡੀਪੀ ਨੇਤਾ ਦਸਤਾਰਧਾਰੀ ਸਿੱਖ ਜਗਮੀਤ ਸਿੰਘ ਦੇ ਭਰਾ ਹਨ। ਐਨਡੀਪੀ ਵਿਧਾਇਕ ਵੱਲੋਂ ਪੇਸ਼ ਕੀਤਾ ਗਿਆ ਬਿੱਲ ਇਹ ਮੰਨਦਾ ਹੈ ਕਿ ਸਿੱਖ 1984 ਅਤੇ ਉਸ ਤੋਂ ਬਾਅਦ ਦੇ ਦਹਾਕੇ ਵਿੱਚ ਨਸਲਕੁਸ਼ੀ ਅਤੇ ਭਾਰਤ ਸਰਕਾਰ ਵੱਲੋਂ ਕੀਤੇ ਗਏ ਹੋਰ ਜ਼ੁਲਮਾਂ ਦਾ ਸ਼ਿਕਾਰ ਹੋਏ ਹਨ। ਦੱਸ ਦੇਈਏ ਕਿ ਉਨਟਾਰੀਓ ਵਿਧਾਨ ਸਭਾ ਨੇ ਅਪ੍ਰੈਲ 2017 ਵਿੱਚ ਐਮਪੀਪੀ ਹਰਿੰਦਰ ਮੱਲ•ੀ ਵੱਲੋਂ ਲਿਆਂਦਾ ਗਿਆ 'ਸਿੱਖ ਨਸਲਕੁਸ਼ੀ' ਨੂੰ ਮਾਨਤਾ ਦੇਣ ਵਾਲਾ ਪ੍ਰਾਈਵੇਟ ਮੈਂਬਰਾਂ ਦਾ ਇੱਕ ਮਤਾ ਪਾਸ ਕੀਤਾ ਸੀ।
ਦੱਸਣਯੋਗ ਹੈ ਕਿ ਭਾਰਤ ਵਿੱਚ 1984 ਵਿੱਚ ਸਿੱਖ ਨਸਲਕੁਸ਼ੀ ਹੋਈ ਸੀ, ਜਿਸ ਤਹਿਤ ਸਾਰੇ ਭਾਰਤ ਵਿੱਚ ਹਜ਼ਾਰਾਂ ਬੇਗੁਨਾਹ ਸਿੱਖ ਮਰਦਾਂ, ਔਰਤਾਂ ਅਤੇ ਬੱਚਿਆਂ 'ਤੇ ਬੇਇੰਤਾਹ ਜ਼ੁਲਮ ਕੀਤੇ ਗਏ। ਕਈਆਂ ਨੂੰ ਗਲ ਵਿੱਚ ਟਾਇਰ ਪਾ ਕੇ ਅੱਗ ਲਾ ਕੇ ਸਾੜ ਦਿੱਤਾ ਗਿਆ। ਬਹੁਤ ਸਾਰੇ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ। ਉਸ ਵੇਲੇ ਕਾਂਗਰਸ ਪਾਰਟੀ ਸੱਤਾ ਵਿੱਚ ਸੀ ਤੇ ਪੁਲਿਸ ਇਸ ਸਾਰੇ ਜ਼ੁਲਮ ਨੂੰ ਅੱਖਾਂ 'ਤੇ ਪੱਟੀ ਬੰਨ• ਕੇ ਵੇਖਦੀ ਰਹੀ। ਭਾਰਤ ਸਰਕਾਰ ਦੀ 'ਨਾਨਾਵਤੀ ਕਮਿਸ਼ਨ ਰਿਪੋਰਟ' ਨੇ ਇਹ ਮੰਨਿਆ ਹੈ ਕਿ ਪ੍ਰਭਾਵਸ਼ਾਲੀ ਅਤੇ ਸਾਧਨ ਸੰਪੰਨ ਵਿਅਕਤੀਆਂ ਦੀ ਮਦਦ ਤੋਂ ਬਿਨਾਂ ਸਿੱਖਾਂ ਦਾ ਇੰਨੀ ਤੇਜ਼ੀ ਨਾਲ ਅਤੇ ਵੱਡੀ ਗਿਣਤੀ ਵਿੱਚ ਕਤਲ ਨਹੀਂ ਹੋ ਸਕਦਾ ਸੀ। 1984 ਵਿੱਚ ਸਿੱਖ ਭਾਈਚਾਰੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਸੀ, ਕਿਉਂਕਿ ਇਸ ਦੌਰਾਨ ਲੱਖਾਂ ਸਿੱਖਾਂ ਦੀ ਜਾਨ ਚਲੀ ਗਈ। ਇਸ ਤੋਂ ਬਾਅਦ ਦੇ ਦਹਾਕੇ ਵਿੱਚ ਵੀ ਬਹੁਤ ਸਾਰੇ ਸਿੱਖਾਂ ਨੇ ਆਪਣੀ ਜਾਨ ਗਵਾਈ, ਪਰ ਇਨ•ਾਂ ਘਟਨਾਵਾਂ ਦਾ ਪੂਰਾ ਲੇਖਾ-ਜੋਖਾ ਕਦੇ ਨਹੀਂ ਹੋਣ ਦਿੱਤਾ ਗਿਆ।
ਐਮਨੈਸਟੀ ਇੰਟਰਨੈਸ਼ਨਲ ਦੁਆਰਾ ਮਨੁੱਖੀ ਅਧਿਕਾਰਾਂ ਦੇ ਰਾਖੇ ਵਜੋਂ ਜਾਣੇ ਜਾਂਦੇ ਜਸਵੰਤ ਸਿੰਘ ਖਾਲੜਾ ਨੇ ਹਜ਼ਾਰਾਂ ਮਾਮਲਿਆਂ ਵਿੱਚ ਗੁੰਮ ਹੋਏ ਕੇਸਾਂ ਦਾ ਪਰਦਾਫਾਸ਼ ਕੀਤਾ, ਪਰ ਡਬਲਯੂਐਸਓ ਵੱਲੋਂ ਸਪੌਂਸਰ ਕੀਤੇ ਗਏ ਕੈਨੇਡਾ ਦੇ ਦੌਰੇ ਤੋਂ ਬਾਅਦ ਉਸ ਨੂੰ ਖੁਦ ਅਗਵਾ ਕਰ ਲਿਆ ਗਿਆ ਅਤੇ ਕਥਿਤ ਤੌਰ 'ਤੇ ਮਾਰ ਦਿੱਤਾ ਗਿਆ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਅਸੀਂ ਬਰੈਂਪਟਨ ਈਸਨ ਤੋਂ ਵਿਧਾਇਕ ਗੁਰੱਤਨ ਸਿੰਘ ਵੱਲੋਂ ਉਨਟਾਰੀਓ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ 'ਸਿੱਖ ਨਸਲਕੁਸ਼ੀ ਜਾਗਰੂਕਤਾ ਹਫ਼ਤਾ' ਬਿੱਲ ਦਾ ਸਵਾਗਤ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਉਨਟਾਰੀਓ ਵਿਧਾਨ ਸਭਾ ਇਸ ਬਿੱਲ ਨੂੰ ਸਰਬਸੰਮਤੀ ਨਾਲ ਪਾਸ ਕਰ ਦੇਵੇਗੀ। ਉਨ•ਾਂ ਨੇ ਉਨਟਾਰੀਓ ਦੇ ਸਾਰੇ ਵਿਧਾਇਕਾਂ ਨੂੰ ਇਸ ਬਿੱਲ ਦਾ ਸਮਰਥਨ ਕਰਨ ਲਈ ਹੱਲਾਸ਼ੇਰੀ ਦਿੱਤੀ।

ਹੋਰ ਖਬਰਾਂ »

ਹਮਦਰਦ ਟੀ.ਵੀ.