ਨਿਊ ਵੈਸਟਮਿੰਸਟਰ ਦੇ ਤਲਵਿੰਦਰ ਸੇਖੋਂ ਨੂੰ ਨਸ਼ੀਲਾ ਪਦਾਰਥ ਰੱਖਣ ਦੇ ਦੋਸ਼ 'ਚ ਸੁਣਾਈ ਗਈ ਸਜ਼ਾ

ਨਿਊ ਵੈਸਟਮਿੰਸਟਰ, 27 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਇੱਕ ਟਰੱਕ ਡਰਾਈਵਰ ਨੂੰ ਨਸ਼ੀਲਾ ਪਦਾਰਥ ਰੱਖਣ ਦੇ ਦੋਸ਼ ਵਿੱਚ 30 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ। ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਨਿਊ ਵੈਸਟਮਿੰਸਟਰ ਦੇ ਤਲਵਿੰਦਰ ਸੇਖੋਂ ਨੂੰ ਕੈਨੇਡਾ ਦੇ ਬਾਰਡਰ ਅਧਿਕਾਰੀਆਂ ਨੇ 50 ਕਿੱਲੋ ਭੁੱਕੀ ਚੂਰਾ ਪੋਸਤ ਸਣੇ ਗ੍ਰਿਫ਼ਤਾਰ ਕੀਤਾ ਸੀ।
ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ ਦੇ ਅਧਿਕਾਰੀਆਂ ਨੇ 3 ਨਵੰਬਰ 2016 ਨੂੰ ਨਿਊ ਵੈਸਟਮਿੰਸਟਰ ਦੇ ਟਰੱਕ ਡਰਾਈਵਰ ਤਲਵਿੰਦਰ ਸੇਖੋਂ ਨੂੰ ਜਦੋਂ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਉਸ ਵੇਲੇ 50 ਕਿੱਲੋ ਡੋਡੇ ਭਾਵ ਭੁੱਕੀ ਚੂਰਾ ਪੋਸਤ ਬਰਾਮਦ ਹੋਏ ਸਨ। ਸੇਖੋਂ ਉੱਤੇ ਪੁਲਿਸ ਨੇ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਦੇ ਤਸਕਰੀ ਕਰਨ ਦੇ ਚਾਰਜ ਲਾਏ ਸਨ। ਅਕਤੂਬਰ 2019 ਨੂੰ ਨਿਊ ਵੈਸਟਮਿੰਸਟਰ ਵਿੱਚ ਬੀ.ਸੀ. ਸੁਪਰੀਮ ਕੋਰਟ ਨੇ ਤਲਵਿੰਦਰ ਸੇਖੋਂ 'ਤੇ ਦੋਸ਼ ਆਇਦ ਕੀਤੇ ਸਨ। ਕੋਰਟ ਨੇ ਹੁਣ ਉਸ ਨੂੰ 30 ਮਹੀਨੇ ਕੈਦ ਦੀ ਸੁਜ਼ਾ ਸੁਣਾਈ ਹੈ। ਦੱਸ ਦੇਈਏ ਕਿ 'ਡੋਡਾ' ਇੱਕ ਚੂਰਨ ਜਿਹਾ ਨਸ਼ੀਲਾ ਪਦਾਰਥ ਹੁੰਦਾ ਹੈ,  ਜੋ ਅਫ਼ੀਮ ਅਤੇ ਖਸਖਸ ਨੂੰ ਬਰੀਕ ਕਰਕੇ ਬਣਾਇਆ ਜਾਂਦਾ ਹੈ। ਇਸ ਦੀ ਤਸਕਰੀ ਅਤੇ ਵਰਤੋਂ 'ਤੇ ਪਾਬੰਦੀ ਲੱਗੀ ਹੋਈ ਹੈ। ਸਿਰਫ਼ ਲਾਇਸੰਸ ਪ੍ਰਾਪਤ ਡੀਲਰ ਹੀ ਨਾਰਕੋਟਿਕ ਕੰਟਰੋਲ ਰੈਗੁਲੇਸ਼ਨਜ਼ ਦੇ ਤਹਿਤ ਵੈਲਿਡ ਪਰਮਿਟ 'ਤੇ ਇਸ ਦੀ ਦਰਾਮਦ-ਬਰਾਮਦ ਕਰ ਸਕਦੇ ਹਨ।  

ਹੋਰ ਖਬਰਾਂ »

ਹਮਦਰਦ ਟੀ.ਵੀ.