ਵਾਸ਼ਿੰਗਟਨ,  27  ਫ਼ਰਵਰੀ, ਹ.ਬ. : ਅਖਰੋਟ ਖਾਣ ਦਾ ਇੱਕ ਨਵਾਂ ਫਾਇਦਾ ਸਾਹਮਣੇ ਆਇਆ ਹੈ। ਇੱਕ ਅਧਿਐਨ ਵਿਚ ਦੇਖਿਆ ਗਿਆ ਕਿ ਰੋਜ਼ਾਨਾ ਅਖਰੋਟ ਖਾਣ ਨਾਲ ਔਰਤਾਂ ਨੂੰ ਬੁਢਾਪੇ ਵਿਚ ਤੰਦਰੁਸਤ ਰਹਿਣ ਵਿਚ ਮਦਦ ਮਿਲ ਸਕਦੀ ਹੈ। 65 ਸਾਲ ਦੀ ਉਮਰ ਵਿਚ ਕੋਈ ਮਾਨਸਿਕ ਸਮੱਸਿਆ ਜਾਂ ਵੱਡੀ ਬਿਮਾਰੀ ਨਹੀਂ ਹੋਣ ਨੂੰ ਤੰਦਰੁਸਤ ਬੁਢਾਪਾ ਮੰਨਿਆ ਜਾਂਦਾ ਹੈ। ਫਰਾਂਸ ਦੇ ਬੋਰਡੇਐਕਸ ਪਾਪੂਲੇਸ਼ਨ ਹੈਲਥ ਰਿਸਰਚ ਸੈਂਟਰ ਦੇ ਸੋਧਕਰਤਾਵਾਂ ਦੇ ਅਨੁਸਾਰ 50 ਸਾਲ ਦੀ ਉਮਰ ਵਿਚ ਹਰ ਹਫ਼ਤੇ ਪੰਜਾਹ ਗਰਾਮ ਅਖਰੋਟ ਖਾਣ ਵਾਲੀ ਔਰਤਾਂ ਉਨ੍ਹਾਂ ਔਰਤਾਂ ਦੀ ਤੁਲਨਾ ਵਿਚ ਜ਼ਿਆਦਾ ਤੰਦਰੁਸਤ ਰਹਿ ਸਕਦੀਆਂ ਹਨ ਜੋ ਅਖਰੋਟ ਦਾ ਸੇਵਨ ਨਹੀਂ ਕਰਦੀਆਂ। ਇਹ ਨਤੀਜਾ 33 ਹਜ਼ਾਰ 931 ਔਰਤਾਂ 'ਤੇ ਕੀਤੇ ਗਏ ਅਧਿਐਨ ਦੇ ਆਧਾਰ 'ਤੇ ਕੱਢਿਆ ਗਿਆ ਹੈ।
ਪਹਿਲਾਂ ਦੇ ਇੱਕ ਅਧਿਐਨ ਵਿਚ ਦੇਖਿਆ ਗਿਆ ਸੀ ਕਿ ਅਖਰੋਟ ਸੇਵਨ ਦਾ ਬੁਢਾਪੇ ਵਿਚ ਸਰੀਰਕ ਅਸਮਰਥਾ 'ਤੇ ਸਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਦਿਲ ਦੇ ਰੋਗ ਅਤੇ ਟਾਈਪ 2 ਡਾਇਬਟੀਜ਼ ਦੇ ਜੋਖ਼ਮ ਵਿਚ ਵੀ ਕਮੀ ਪਾਈ ਗਈ ਸੀ।
ਸੋਧਕਰਤਾਵਾਂ ਨੇ ਪਹਿਨਣ ਯੋਗ ਇੱਕ ਨਵਾਂ ਸੈਂਸਰ ਵਿਕਸਿਤ ਕੀਤਾ ਹੈ। ਆਰਟੀਫਿਸ਼ੀਅਲ Îਇੰਟੈਲੀਜੈਂਸ ਤਕਨੀਕ ਨਾਲ ਲੈਸ ਇਸ ਸੈਂਸਰ ਦੀ ਮਦਦ ਨਾਲ ਡਾਕਟਰ ਦੂਰਦੁਰਾਡੇ ਦੇ ਇਲਾਕੇ ਵਿਚ ਰਹਿਣ ਵਾਲੇ ਰੋਗੀਆਂ ਨੂੰ ਹਾਰਟ ਫ਼ੇਲ੍ਹ ਹੋਣ ਦੇ ਖ਼ਤਰੇ ਨੂੰ ਪਹਿਲਾਂ ਹੀ ਭਾਂਪ ਸਕਦੇ ਹਨ।
ਅਮਰੀਕਾ ਦੀ ਊਟਾਹ ਯੂਨੀਵਰਸਿਟੀ ਦੇ ਸੋਧਕਰਤਾਵਾਂ ਦੇ ਅਨੁਸਾਰ, ਅਧਿਐਨ ਦੇ ਨਤੀਜੇ ਤੋਂ ਜ਼ਾਹਰ ਹੁੰਦਾ ਹੈ ਕਿ ਅਸੀਂ ਰੋਗੀ ਨੂੰ ਪਤਾ ਚਲਣ ਤੋਂ ਪਹਿਲਾਂ ਹੀ ਹਾਰਟ ਫ਼ੇਲ੍ਹ ਹੋਣ ਦੇ ਖ਼ਤਰੇ ਦਾ ਸਹੀ ਅੰਦਾਜ਼ਾ ਲਗਾ ਸਕਦੇ ਹਨ। ਇਸ ਨਾਲ ਡਾਕਟਰਾਂ ਨੂੰ ਸਮਾਂ ਰਹਿੰਦੇ ਹੀ ਬਚਾਅ ਦੇ ਉਪਾਅ ਕਰਨ ਵਿਚ ਮਦਦ ਮਿਲ ਸਕਦੀ ਹੈ। ਸੋਧਕਰਤਾਵਾਂ ਨੇ ਔਸਤਨ 68 ਸਾਲ ਦੀ ਉਮਰ ਵਾਲੇ ਕਰੀਬ 100 ਰੋਗੀਆਂ 'ਤੇ ਸੈਂਸਰ ਦਾ ਪ੍ਰੀਖਣ ਕੀਤਾ। ਇਹ ਸਿਸਟਮ 80 ਫ਼ੀਸਦੀ ਤੱਕ ਸਹੀ ਅੰਦਾਜ਼ਾ ਲਾਉਣ ਵਿਚ ਸਫਲ ਪਾਇਆ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.