ਨਵੀਂ ਦਿੱਲੀ,  29 ਫ਼ਰਵਰੀ, ਹ.ਬ. : ਬਾਲੀਵੁਡ ਅਭਿਨੇਤਰੀ  ਕੰਗਨਾ ਰਣੌਤ ਇਨ੍ਹਾਂ ਦਿਨਾਂ ਜੈਲਲਿਤਾ ਦੀ ਬਾਇਓਪਿਕ ਨੂੰ ਲੈ ਕੇ ਕਾਫੀ ਚਰਚਾ ਵਿਚ ਹੈ। ਜੈਲਲਿਤਾ ਜਿਹਾ ਉਨ੍ਹਾਂ ਦਾ ਲੁਕ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਕੰਗਨਾ ਨੂੰ ਸਰਕਾਰ ਦੁਆਰਾ ਪਦਮਸ੍ਰੀ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਕੰਗਨਾ ਨੇ ਪਿਛਲੇ ਇੱਕ ਦਹਾਕੇ ਵਿਚ ਬਾਲੀਵੁਡ ਵਿਚ ਕਾਫੀ ਵਧੀਆ ਸਫਰ ਤੈਅ ਕੀਤਾ। ਅਭਿਨੇਤਰੀ ਨੇ ਹਾਲੀਆ ਇੰਟਰਵਿਊ ਵਿਚ ਅਪਣੀ ਪਰਸਨਲ ਜ਼ਿੰਦਗੀ ਨਾਲ ਜੁੜੀ ਗੱਲਾਂ ਕੀਤੀਆਂ ਤੇ ਨਾਲ ਹੀ ਅਪਣੇ ਵਿਆਹ ਨੂੰ ਲੈ ਕੇ ਉਡ ਰਹੀ ਅਫ਼ਵਾਹਾਂ ਦਾ ਵੀ ਜ਼ਿਕਰ ਕੀਤਾ।
ਅਭਿਨੇਤਰੀ ਨੇ ਇੰਟਰਵਿਊ ਦੌਰਾਨ ਦੱਸਿਆ ਕਿ ਅਜੇ  ਉਨ੍ਹਾਂ ਦਾ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਹੈ। ਅਜੇ ਉਹ ਸਿੰਗਲ ਹੀ ਖੁਸ਼ ਹੈ, ਪ੍ਰੰਤੂ ਉਨ੍ਹਾਂ ਦੇ ਭਰਾ ਦਾ ਵਿਆਹ ਛੇਤੀ ਹੀ ਹੋਣ ਜਾ ਰਿਹਾ ਹੈ।  ਇਸ ਤੋਂ ਇਲਾਵਾ ਅਪਣੇ ਉਪਰ ਬਣ ਰਹੀ ਬਾਇਓਪਿਕ 'ਤੇ ਚਲ ਰਹੀ ਅਫ਼ਵਾਹਾਂ 'ਤੇ  ਵੀ ਕੰਗਨਾ ਨੇ ਰਿਐਕਟ ਕੀਤਾ, ਉਨ੍ਹਾਂ ਕਿਹਾ ਕਿ ਅਜੇ ਉਨ੍ਹਾਂ ਅਪਣੇ ਜੀਵਨ ਵਿਚ ਬਹੁਤ ਕੁਝ ਕਰਨਾ ਹੈ।  ਕੰਗਨਾ ਨੇ ਅਪਣੇ ਅਪਕਮਿੰਗ ਪ੍ਰੋਜੈਕਟਾਂ ਦੇਬਾਰੇ ਵਿਚ ਗੰਲ ਕਰਦੇ ਹੋਏ ਕਿਹਾ ਕਿ ਉਹ ਚਾਹੁੰਦੀ ਹੈ ਕਿ ਉਨ੍ਹਾਂ ਦੀ ਸੁਪਰ ਹਿਟ ਫ਼ਿਲਮਾਂ ਵਿਚ ਸ਼ਾਮਲ ਤਨੂ ਵੈਡਸ ਮਨੂ ਦਾ ਤੀਜਾ ਪਾਰਟ ਬਣੇ। ਦੱਸ ਦੇਈਏ ਕਿ ਫ਼ਿਲਮ ਦੇ ਪਹਿਲੇ ਦੋ ਪਾਰਟਸ ਨੂੰ ਦਰਸ਼ਕਾਂ ਦੁਆਰਾ ਕਾਫੀ ਸਰਾਹਿਆ ਗਿਆ।

 

ਹੋਰ ਖਬਰਾਂ »

ਹਮਦਰਦ ਟੀ.ਵੀ.