ਕਿਹਾ : ਜਲਦ ਹੀ ਨਿਕਲੇਗਾ ਮਸਲੇ ਦਾ ਹੱਲ

ਔਟਵਾ, 4 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਕੁਦਰਤੀ ਗੈਸ ਪਾਈਪਲਾਈਨ ਦੇ ਵਿਰੋਧ ਕਾਰਨ ਵੱਡੀ ਪੱਧਰ 'ਤੇ ਹੋਏ ਪ੍ਰਦਰਸ਼ਨ ਦੇ ਚਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਉਨ•ਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਲੋਕ ਉੱਤਰੀ ਬ੍ਰਿਟਿਸ਼ ਕੋਲੰਬੀਆ ਵਿੱਚ ਗੈਸ ਪਾਈਪਲਾਈਨ ਦੇ ਮੁੱਦੇ ਨੂੰ ਲੈ ਕੇ ਬੇਚੈਨ ਹਨ। ਇਸੇ ਦੇ ਚਲਦਿਆਂ ਉਨ•ਾਂ ਦੀ ਸਰਕਾਰ ਇਸ ਮਸਲੇ ਦਾ ਜਲਦ ਹੀ ਹੱਲ ਕੱਢਣ ਦਾ ਯਤਨ ਕਰ ਰਹੀ ਹੈ।  
ਹੈਲੀਫੈਕਸ਼ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਗੈਸ ਪਾਈਪਲਾਈਨ ਦੇ ਮੁੱਦੇ ਨੂੰ ਲੈ ਕੇ ਮੂਲਵਾਸੀਆਂ ਵੱਲੋਂ ਸਾਰੇ ਕੈਨੇਡਾ ਵਿੱਚ ਕੀਤੇ ਗਏ ਪ੍ਰਦਰਸ਼ਨਾਂ ਕਾਰਨ ਪਿਛਲੇ ਕੁਝ ਹਫ਼ਤਿਆਂ ਵਿੱਚ ਕੈਨੇਡੀਅਨ ਲੋਕਾਂ ਨੂੰ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪਿਆ। ਫੈਡਰਲ ਸਰਕਾਰ ਇਸ ਮਸਲੇ ਦਾ ਹੱਲ ਕੱਢਣ 'ਤੇ ਪੂਰਾ ਧਿਆਨ ਦੇ ਰਹੀ ਹੈ। ਸਮੇਂ ਦੀ ਇਹ ਮੰਗ ਹੈ ਕਿ ਵੈਟਸੁਵੈਟ ਦੇ ਮੂਲਵਾਸੀਆਂ ਦੀਆਂ ਰਵਾਇਤਾਂ ਦਾ ਸਤਿਕਾਰ ਕੀਤਾ ਜਾਵੇ, ਪਰ ਮੂਲਵਾਸੀ ਲੋਕਾਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਕੈਨੇਡਾ ਦੇ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਕਾਲਾ ਦੌਰਾ ਸਾਬਤ ਹੋਇਆ ਹੈ। ਉਨ•ਾਂ ਕਿਹਾ ਕਿ ਅਜਿਹੇ ਸਮੇਂ ਸਾਨੂੰ ਇਸ ਸਿਰਫ਼ ਆਪਣੇ ਦੇਸ਼ ਦੀ ਤਰੱਕੀ ਨੂੰ ਮੁੱਖ ਰੱਖਦਿਆਂ ਇਕਜੁੱਟ ਹੋ ਕੇ ਅੱਗੇ ਵਧਣਾ ਚਾਹੀਦਾ ਹੈ।
ਟਰੂਡੋ ਨੇ ਕਿਹਾ ਕਿ ਸੀਨੀਅਰ ਫੈਡਰਲ ਅਧਿਕਾਰੀ, ਬੀ.ਸੀ. ਦੇ ਕੈਬਨਿਟ ਮੰਤਰੀ ਅਤੇ ਮੂਲਵਾਸੀ ਨੇਤਾ ਕੁਦਰਤੀ ਗੈਸ ਪਾਈਪਲਾਈਨ ਦੇ ਮਾਮਲੇ ਨੂੰ ਹੱਲ ਕਰਨ ਲਈ ਪ੍ਰਤਾਵਿਤ ਸਮਝੌਤੇ 'ਤੇ ਪਹੁੰਚ ਗਏ ਹਨ, ਪਰ ਇਸ ਦੇ ਵੇਰਵੇ ਅਜੇ ਜਾਰੀ ਨਹੀਂ ਕੀਤੇ ਗਏ। ਜਦੋਂ ਤੱਕ ਵੈਟਸੁਵੈਟ ਦੇ ਮੂਲਵਾਸੀ ਲੋਕ ਆਪਣੇ ਰਵਾਇਤੀ ਤਿਉਹਾਰ ਪ੍ਰੋਟੋਕਾਲ ਰਾਹੀਂ ਇਕ-ਦੂਜੇ ਦੀ ਸਲਾਹ ਨਹੀਂ ਲੈ ਲੈਂਦੇ ਤਦ ਤੱਕ ਪ੍ਰਸਤਾਵਿਤ ਸਮਝੌਤੇ ਦੇ ਵੇਰਵੇ ਜਾਰੀ ਨਹੀਂ ਕੀਤੇ ਜਾਣਗੇ। ਇਸ ਵਿੱਚ ਦੋ ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਫੈਡਰਲ ਸਰਕਾਰ ਮੂਲਵਾਸੀਆਂ ਦੀ ਰਵਾਇਤ ਦਾ ਸਤਿਕਾਰ ਕਰਦੀ ਹੈ। ਇਸ ਲਈ ਜਦੋਂ ਤੱਕ ਮੂਲਵਾਸੀ ਅੰਦਰੂਲੀ ਵਿਚਾਰ-ਵਟਾਂਦਰਾ ਨਹੀਂ ਕਰ ਲੈਂਦੇ ਤਦ ਤੱਕ ਸਮਝੌਤੇ ਦਾ ਵੇਰਵਾ ਜਨਤਕ ਨਹੀਂ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਇਸ ਸਵਾਲ ਨੂੰ ਵੀ ਦਰਕਿਨਾਰ ਕਰ ਦਿੱਤਾ ਕਿ ਇਸ ਸਮਝੌਤੇ ਦਾ ਪਾਈਪਲਾਈਨ ਪ੍ਰੋਜੈਕਟ 'ਤੇ ਕੀ ਅਸਰ ਪਵੇਗਾ। ਹਾਲਾਂਕਿ ਸਾਰੀਆਂ ਪਾਰਟੀਆਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਸਮਝੌਤਾ ਆਮ ਤੌਰ 'ਤੇ ਸਿਰਫ਼ ਜ਼ਮੀਨ ਅਤੇ ਮੁੱਖ ਅਧਿਕਾਰਾਂ ਨੂੰ ਛੂੰਹਦਾ ਹੈ, ਜਦਕਿ ਕੁਦਰਤੀ ਗੈਸ ਪਾਈਪਲਾਈਨ ਦਾ ਵਿਵਾਦ ਬਣਿਆ ਰਹੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.