ਟੀ-20 ਵਰਲਡ ਕੱਪ ਦੇ ਫ਼ਾਇਨਲ ਵਿਚ ਆਸਟ੍ਰੇਲੀਆ ਨੇ 85 ਦੌੜਾਂ ਨਾਲ ਹਰਾਇਆ

ਮੈਲਬਰਨ, 8 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਭਾਰਤੀ ਕੁੜੀਆਂ ਦਾ ਵਿਸ਼ਵ ਕੱਪ ਜਿੱਤਣਾ ਦਾ ਸੁਪਨਾ ਪੂਰਾ ਨਾ ਹੋ ਸਕਿਆ। ਮਹਿਲਾ ਟੀ-20 ਵਰਲਡ ਕੱਪ ਦੇ ਫ਼ਾਇਨਲ ਵਿਚ ਆਸਟ੍ਰੇਲੀਆ ਨੇ ਭਾਰਤ ਨੂੰ 85 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਦਿਤਾ। ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 4 ਵਿਕਟਾਂ ਗੁਆ ਕੇ 184 ਦੌੜਾਂ ਬਣਾਈਆਂ ਪਰ ਇਸ ਦੇ ਜਵਾਬ ਵਿਚ ਭਾਰਤੀ ਟੀਮ 99 ਦੌੜਾਂ 'ਤੇ ਆਲ ਆਊਟ ਹੋ ਗਈ। ਮੈਚ ਦੌਰਾਨ ਟੀਮ ਇੰਡੀਆ ਦੀਆਂ ਪਹਿਲੀਆਂ ਪੰਜ ਬੱਲੇਬਾਜ਼ਾਂ ਨੇ ਸਿਰਫ਼ 19 ਦੌੜਾਂ ਦਾ ਯੋਗਦਾਨ ਪਾਇਆ ਅਤੇ ਹਾਰ ਦਾ ਮੁੱਖ ਕਾਰਨ ਇਹੀ ਰਿਹਾ। ਸ਼ੈਫ਼ਾਲੀ ਵਰਮਾ ਨੇ 2, ਸਮ੍ਰਿਤੀ ਮਨਧਾਨਾ ਨੇ 11, ਤਾਨਿਆ ਭਾਟੀਆ ਨੇ 2 ਅਤੇ ਕਪਤਾਨ ਹਰਮਨਪ੍ਰੀਤ ਕੌਰ ਨੇ ਸਿਰਫ਼ 4 ਦੌੜਾਂ ਬਣਾਈਆਂ ਜਦਕਿ ਜੈਮਿਮਾ ਰੌਡਰਿਗਜ਼ ਸਿਫ਼ਰ 'ਤੇ ਆਊਟ ਹੋ ਗਈ। ਆਸਟ੍ਰੇਲੀਆ ਵੱਲੋਂ ਮੇਗਨ ਸ਼ੂਟ ਨੇ ਸਭ ਤੋਂ ਵੱਧ 4 ਵਿਕਟਾਂ ਝਟਕਾਈਆਂ ਜਦਕਿ ਜੋਨਾਸਨ 3 ਭਾਰਤੀ ਖਿਡਾਰਨਾਂ ਨੂੰ ਆਊਟ ਕਰਨ ਵਿਚ ਸਫ਼ਲ ਰਹੀ। 75 ਦੌੜਾਂ ਦੀ ਪਾਰੀ ਖੇਡਣ ਵਾਲੀ ਐਲਿਜ਼ਾ ਹੀਲੀ ਨੂੰ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.