ਕੋਚੀ ਤੋਂ ਦੁਬਈ ਜਾ ਰਹੇ ਜਹਾਜ਼ ਵਿਚ ਮਿਲਿਆ ਵਾਇਰਸ ਦਾ ਮਰੀਜ਼

ਨਵੀਂ ਦਿੱਲੀ, 15 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਭਾਰਤ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 10 ਨਵੇਂ ਮਾਮਲੇ ਸਾਹਮਣੇ ਆਏ। ਇਨ•ਾਂ ਵਿਚੋਂ 6 ਮਹਾਰਾਸ਼ਟਰ ਅਤੇ 3 ਕੇਰਲ ਵਿਚ ਦੱਸੇ ਜਾ ਰਹੇ ਹਨ। ਮਹਾਰਾਸ਼ਟਰ ਵਿਚ ਸਭ ਤੋਂ ਜ਼ਿਆਦਾ 32 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਭਾਰਤ ਵਿਚ ਮਰੀਜ਼ਾਂ ਦਾ ਅੰਕੜਾ 109 ਹੋ ਗਿਆ ਹੈ। ਉਧਰ ਕੇਰਲ ਦੇ ਕੋਚੀ ਸ਼ਹਿਰ ਤੋਂ ਦੁਬਈ ਜਾ ਰਹੇ ਹਵਾਈ ਜਹਾਜ਼ ਵਿਚ ਕੋਰੋਨਾ ਵਾਇਰਸ ਦਾ ਇਕ ਮਰੀਜ਼ ਮਿਲਣ ਮਗਰੋਂ ਸਾਰੇ 289 ਮੁਸਾਫ਼ਰਾਂ ਦੀ ਮੈਡੀਕਲ ਜਾਂਚ ਸ਼ੁਰੂ ਕਰ ਦਿਤੀ ਗਈ। ਕੋਚੀ ਹਵਾਈ ਅੱਡੇ ਦੇ ਬੁਲਾਰੇ ਨੇ ਦੱਸਿਆ ਕਿ ਵਾਇਰਸ ਤੋਂ ਪੀੜਤ ਮਰੀਜ਼ ਬ੍ਰਿਟਿਸ਼ ਨਾਗਰਿਕ ਹੈ ਜੋ ਅਧਿਕਾਰੀਆਂ ਨੂੰ ਸੂਚਿਤ ਕੀਤੇ ਬਗ਼ੈਰ ਹਵਾਈ ਅੱਡੇ 'ਤੇ ਪਹੁੰਚ ਗਿਆ। ਇਸੇ ਦਰਮਿਆਨ ਉਸ ਦੀ ਟੈਸਟ ਰਿਪੋਰਟ ਪੌਜ਼ੇਟਿਵ ਆ ਗਈ। ਸ਼ੁਰੂਆਤ ਵਿਚ ਸਿਰਫ਼ 19 ਮੁਸਾਫ਼ਰਾਂ ਨੂੰ ਜਹਾਜ਼ ਵਿਚੋਂ ਉਤਾਰਨ ਦਾ ਫ਼ੈਸਲਾ ਕੀਤਾ ਗਿਆ ਪਰ ਬਾਅਦ ਵਿਚ ਸਾਰੇ 289 ਮੁਸਾਫ਼ਰ ਜਾਂਚ ਦੇ ਘੇਰੇ ਵਿਚ ਲਿਆਂਦੇ ਗਏ। ਦੂਜੇ ਪਾਸੇ ਕੋਰੋਨਾ ਵਾਇਰਸ ਦੀ ਮਾਰ ਹੇਠ ਆਏ ਈਰਾਨ ਅਤੇ ਇਟਲੀ ਤੋਂ 452 ਭਾਰਤੀ ਨਾਗਰਿਕਾਂ ਨੂੰ ਲੈ ਕੇ ਦੋ ਜਹਾਜ਼ ਮੁੰਬਈ ਅਤੇ ਦਿੱਲੀ ਪੁੱਜ ਗਏ। 

ਹੋਰ ਖਬਰਾਂ »

ਹਮਦਰਦ ਟੀ.ਵੀ.