ਮੋਹਾਲੀ, 20 ਮਾਰਚ, ਹ.ਬ. : ਆਖਰਕਾਰ ਪੰਜਾਬ ਪੁਲਿਸ ਦੇ ਸਸਪੈਂਡ ਕੀਤੇ ਡੀਐਸਪੀ ਅਤੁਲ ਸੋਨੀ ਨੂੰ ਅਪਣੀ ਪਤਨੀ 'ਤੇ ਗੋਲੀ ਚਲਾਉਣ ਦੇ ਦੋਸ਼ ਵਿਚ ਵੀਰਵਾਰ ਨੂੰ ਜ਼ਮਾਨਤ ਮਿਲ ਗਈ। ਡੀਐਸਪੀ ਸੋਨੀ ਪੰਜਬ ਆਰਮਡ 82 ਬਟਾਲੀਅਨ ਚੰਡੀਗੜ੍ਹ ਵਿਚ ਤੈਨਾਤ ਸੀ, ਜਿਸ ਨੇ 19 ਜਨਵਰੀ ਨੂੰ ਸੈਕਟਰ 68 ਸਥਿਤ ਅਪਣੇ ਘਰ ਵਿਚ ਇੱਕ ਝਗੜੇ ਦੌਰਾਨ ਅਪਣੀ ਪਤਨੀ ਸੁਨੀਤਾ 'ਤੇ ਗੋਲੀ ਚਲਾ ਦਿੱਤੀ ਸੀ। ਪਤਨੀ ਸੁਨੀਤਾ ਸੋਨੀ ਨੇ ਇਸ ਮਾਮਲੇ ਦੀ ਸ਼ਿਕਾਇਤ ਫੇਜ਼ 8 ਥਾਣਾ ਪੁਲਿਸ ਨੂੰ ਦਿੱਤੀ ਸੀ, ਜਿਸ ਦੇ ਕੁਝ ਘੰਟੇ ਬਾਅਦ ਹੀ ਸੋਨੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਅਤੁਲ ਸੋਨੀ ਫਰਾਰ ਹੋ ਗਏ ਸੀ। ਜਾਂਚ ਵਿਚ ਸ਼ਾਮਲ ਹੋਣ ਕਾਰਨ ਡੀਐਸਪੀ  ਅਹੁਦੇ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਸੋਨੀ ਨੂੰ ਵਿਭਾਗੀ ਜਾਂਚ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.