ਕੈਲੀਫੋਰਨੀਆ, 21 ਮਾਰਚ, ਹ.ਬ. : ਅਮਰੀਕਾ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਸੂਬੇ ਕੈਲੀਫੋਰਨੀਆ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਆਦੇਸ਼ ਦੇ ਦਿੱਤਾ ਹੈ। ਇਸ ਨਾਲ ਹੁਣ  ਸੂਬੇ ਦੀ ਚਾਰ ਕਰੋੜ ਦੀ ਆਬਾਦੀ ਘਰਾਂ ਵਿਚ ਬੰਦ ਹੋ ਜਾਵੇਗੀ। ਸੂਬੇ ਦੇ ਰਾਜਪਾਲ ਨੇ ਇਹ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਇਸ ਨਾਲ ਅਮਰੀਕਾ ਨੂੰ ਕੋਰੋਨਾ ਨਾਲ ਲੜਨ ਵਿਚ ਮਦਦ ਮਿਲੇਗੀ।
ਇੱਥੇ ਹੁਣ ਤੱਕ 19 ਲੋਕਾਂ ਦੀ ਮੌਤ ਹੋ ਚੁੰਕੀ ਹੈ ਅਤੇ 900 ਲੋਕ ਪੀੜਤ ਪਾਏ ਜਾ ਚੁੱਕੇ ਹਨ। ਉਨ੍ਹਾਂ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਚੌਕਸੀ ਨਹਂਂ ਵਰਤੀ ਗਈ ਤਾਂ ਅਗਲੇ ਦੋ ਮਹੀਨੇ ਵਿਚ ਸੂਬੇ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਇਸ ਦੀ ਲਪੇਟ ਵਿਚ ਆ ਸਕਦੀ ਹੈ।
ਇਟਲੀ ਵਿਚ ਕੋਰੋਨਾ ਵਾਇਰਸ ਨੇ ਹੁਣ ਤੱਕ 13 ਡਾਕਟਰਾਂ ਨੂੰ ਅਪਣਾ ਨਿਸ਼ਾਨਾ ਬਣਾ ਲਿਆ ਹੈ। ਡੇਲੀਮੇਲ ਨੇ ਖ਼ਬਰ ਦਿੱਤੀ ਕਿ ਹਾਲ ਹੀ ਵਿਚ ਪੰਜ ਡਾਕਟਰਾਂ ਨੇ ਇੱਕੋ ਦਿਨ ਵਿਚ ਦਮ ਤੋੜ ਦਿੱਤਾ। ਇਸ ਤੋਂ ਇਲਾਵਾ ਦੇਸ਼ ਦੇ 2629 ਸਿਹਤ ਕਰਮੀ ਵੀ ਇਸ ਨਾਲ ਪੀੜਤ ਹਨ। ਇਟਾਲੀਅਨ ਨੈਸ਼ਨਲ ਫੈਡਰੇਸ਼ਨ ਆਫ਼ ਡਾਕਟਰਸ ਗਿਲਡ  ਦੇ ਹਵਾਲੇ ਨੂੰ ਕਿਹਾ ਗਿਆ ਕਿ ਦੇਸ਼ ਦੇ ਅੱਠ ਫ਼ੀਸਦੀ ਤੋਂ ਜ਼ਿਆਦਾ ਮਾਮਲੇ ਸਿਹਤ ਕਰਮੀਆਂ ਦੇ ਹੀ ਹਨ।
ਕੋਰੋਨਾ ਦੇ ਵਧ ਰਹੇ ਸੰਕਟ ਨੂੰ ਦੇਖਦੇ ਹੋਏ ਸਰਕਾਰ ਨੇ ਮਾਰਚ ਦੇ ਬਾਕੀ ਬਚੇ ਦਿਨਾਂ ਤੱਕ ਦੇਸ਼ ਦੀ ਨਾਕੇਬੰਦੀ  ਨੂੰ ਵਧਾ ਦਿੱਤਾ ਹੈ। ਮਰਨ ਵਾਲੇ ਡਾਕਟਰਾਂ ਵਿਚ ਉਹ ਡਾਕਟਰ ਵੀ ਸ਼ਾਮਲ ਹੈ ਜਿਸ ਨੇ ਸ਼ੱਕ ਜ਼ਾਹਰ ਕੀਤਾ ਸੀ ਕਿ ਦੇਸ਼ ਵਿਚ ਕੋਰੋਨਾ ਦਾ ਅਸਰ ਵਧਿਆ ਤਾਂ ਸੰਕਟ ਹੋਰ ਵਧ ਸਕਦਾ ਹੈ। ਮਾਰਸੇਲੋ ਨਾਤਾਲੀ ਨਾਂ ਦੇ ਇਸ ਡਾਕਟਰ ਨੇ ਮਿਲਾਨ ਵਿਚ ਕੁਝ ਸਮੇਂ ਪਹਿਲਾਂ Îਇੱਕ ਟੀਵੀ ਇੰਟਰਵਿਊ ਵਿਚ ਕਿਹਾ ਸੀ ਕਿ ਦੇਸ਼ ਵਿਚ ਪੁਖਤਾ ਮਾਤਰਾ ਵਿਚ ਦਸਤਾਨੇ ਨਹੀਂ ਹਨ ਅਤੇ ਦੇਸ਼ ਇਸ ਆਪਦਾ ਦਾ ਸਾਹਮਣਾ ਕਰਨ ਦੇ ਲਈ ਤਿਆਰ ਨਹੀਂ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.