ਕਾਬੁਲ, 21 ਮਾਰਚ, ਹ.ਬ. : ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਨਾਲ ਵਾਰਤਾ ਸ਼ੁਰੂ ਹੋਣ ਦੀ ਕੋਸ਼ਿਸ਼ ਬੰਦ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਇੱਕ ਸੈਨਿਕ ਕੈਂਪ 'ਤੇ ਵੱਡਾ ਹਮਲਾ ਹੋਇਆ। ਦੱਖਣੀ ਅਫ਼ਗਾਨਿਸਤਾਨ ਦੇ ਜਾਬੁਲ ਸੂਬੇ ਵਿਚ ਤੜਕੇ ਹੋਏ ਇਸ ਹਮਲੇ ਵਿਚ 24 ਅਫ਼ਗਾਨ ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਤਾਲਿਬਾਨ ਅਪਣੇ 5 ਹਜ਼ਾਰ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਕਰ ਰਿਹਾ ਹੈ। ਜਦ ਕਿ ਅਫ਼ਗਾਨ ਸਰਕਾਰ ਅਜੇ ਇਸ 'ਤੇ ਵਿਚਾਰ ਕਰ ਰਹੀ ਹੈ।
ਫਿਲਹਾਲ ਕਿਸੇ ਅੱਤਵਾਦੀ ਜੱਥੇਬੰਦੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਹ ਹਮਲਾ ਸੰਯੁਕਤ ਸੈਨਾ ਅਤੇ ਪੁਲਿਸ ਕੈਂਪ 'ਤੇ ਕਲਾਤ ਸ਼ਹਿਰ ਤੋਂ ਕਰੀਬ 10 ਕਿਲੋਮੀਟਰ ਦੁਰ ਤੜਕੇ 3 ਵਜੇ ਦੇ ਆਸ ਪਾਸ ਹੋਇਆ। ਇਸ ਹਮਲੇ ਵਿਚ 14 ਅਫ਼ਗਾÎਨ ਸੈਨਿਕ ਅਤੇ 10 ਪੁਲਿਸ ਕਰਮੀਆਂ ਦੀ ਮੌਤ ਹੋ ਗਈ। ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਦੇ ਕੁਝ ਦੇਰ ਬਾਅਦ ਘਟਨਾ ਸਥਾਨ ਤੋਂ ਫਰਾਰ ਹੋ ਗਏ ਅਤੇ ਕੰਪਲੈਕਸ ਤੋਂ ਬਾਹਰ ਨਿਕਲਦੇ ਹੋਏ ਦੋ ਸੈਨਿਕ ਵਾਹਨਾਂ, ਹਥਿਆਰਾਂ ਅਤੇ ਗੋਲਾ ਬਾਰੂਦ ਵੀ ਅਪਣੇ ਨਾਲ ਲੁੱਟ ਲੈ ਗਏ। ਇਸ ਹਮਲੇ ਨੂੰ ਦੋ ਰਾਸ਼ਟਪਰਤੀ ਹੋਣ ਦਾ ਦਾਅਵਾ ਕਰਨ ਵਾਲੇ ਦੇਸ਼ ਵਿਚ ਸਿਆਸੀ ਝਗੜੇ ਤਹਿਤ ਵੀ ਦੇਖਿਆ ਜਾ ਰਿਹਾ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.