ਚੰਡੀਗੜ੍ਹ, 21 ਮਾਰਚ, ਹ.ਬ. : ਕੋਰੋਨਾ ਵਾਇਰਸ ਫੈਲਾਉਣ ਵਾਲਿਆਂ ਵਿਚ  ਉਨ੍ਹਾਂ ਲੋਕਾਂ ਦਾ ਜ਼ਿਆਦਾ ਹੱਥ ਰਿਹਾ ਹੈ ਜੋ ਵਿਦੇਸ਼ ਤੋਂ ਆਏ ਹਨ। ਇੱਕ ਯਾਤਰੀ ਕਿਸੇ ਦੇਸ਼ ਤੋਂ ਰਵਾਨਾ ਹੋਣ ਤੋਂ ਬਾਅਦ ਅਪਣੇ ਡੈਸਟੀਨੇਸ਼ਨ ਤੱਕ ਪਹੁੰਚਣ ਤੱਕ ਕਰੀਬ 200 ਤੋਂ ਜ਼ਿਆਦਾ ਲੋਕਾਂ ਦੇ ਸੰਪਰਕ ਵਿਚ ਆਉਂਦਾ ਹੈ। ਜਦ ਵੀ ਕੋਈ ਯਾਤਰੀ ਏਅਰਪੋਰਟ 'ਤੇ ਆਉਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੀ ਧਰਮਲ ਸਕੈਨਿੰਗ ਹੁੰਦੀ ਹੈ। ਲੇਕਿਨ ਕਈ ਵਾਰ ਥਰਮਲ ਸਕੈਨਿੰਗ ਸਹੀ ਨਹੀਂ ਹੁੰਦੀ ਜਾਂ ਉਸ ਸਮੇਂ ਯਾਤਰੀ ਠੀਕ ਹੁੰਦਾ ਹੈ। ਉਸ ਨੂੰ ਏਅਰਪੋਰਟ ਤੋਂ ਇਹ ਕਹਿ ਕੇ ਘਰ ਭੇਜ ਦਿੱਤਾ ਜਾਂਦਾ ਹੈ ਕਿ ਦਿੱਕਤ ਹੋਣ 'ਤੇ ਉਹ ਤੁਰੰਤ ਹਸਪਤਾਲ ਵਿਚ ਦਿਖਾਉਣਗੇ। ਲੇਕਿਨ ਮਰੀਜ਼ ਵਿਚ ਵਾਇਰਸ ਦਾ ਅਸਰ 3 ਤੋਂ 10 ਦਿਨ ਦੇ ਅੰਦਰ ਆਉਂਦਾ ਹੈ। ਜੇਕਰ ਉਹ ਇਨ੍ਹਾਂ ਦਿਨਾਂ ਦੇ ਵਿਚ ਜਿਹੜੇ ਜਿਹੜੇ ਲੋਕਾਂ ਨੂੰ ਮਿਲੇਗਾ, ਉਨ੍ਹਾਂ ਅਪਣੀ ਲਪੇਟ ਵਿਚ ਲੈ ਲਵੇਗਾ।
ਵਿਦੇਸ਼ ਤੋਂ ਕੋਈ ਯਾਤਰੀ ਆ ਰਿਹਾ ਹੈ ਤਾ ਉਸ ਨੂੰ ਹਲਕਾ ਜਿਹਾ ਜੁਕਾਮ ਵੀ ਹੈ ਤਾਂ ਉਸ ਨੂੰ ਅਪਣੇ ਪਰਵਾਰ ਦੇ ਲੋਕਾਂ ਦੇ ਸੰਪਰਕ ਵਿਚ ਨਹੀਂ ਆਉਣਾ ਚਾਹੀਦਾ। ਖ਼ਾਸ ਤੌਰ 'ਤੇ ਜੇਕਰ ਉਨ੍ਹਾਂ ਦੇਸ਼ਾਂ ਤੋਂ ਆ ਰਿਹਾ ਹੈ ਜਿੱਥੇ ਕੋਰੋਨਾ ਵਾਇਰਸ ਜ਼ਿਆਦਾ ਫੈਲਿਆ ਹੋਇਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.