ਇੰਡੀਗੋ ਤੇ ਗੋਏਅਰ ਹਵਾਈ ਕੰਪਨੀਆਂ 'ਜਨਤਾ ਕਰਫਿਊ' ਦੇ ਸਮਰਥਨ 'ਚ ਉੱਤਰੀਆਂ

ਨਵੀਂ ਦਿੱਲੀ, 21 ਮਾਰਚ (ਹਮਦਰਦ ਨਿਊਜ਼ ਸਰਵਿਸ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ 14 ਘੰਟੇ ਦੇ ਜਨਤਾ ਕਰਫਿਊ ਨੂੰ ਸਫ਼ਲ ਬਣਾਉਣ ਲਈ ਜਿੱਥੇ ਰੇਲਵੇ ਨੇ ਦੇਸ਼ ਭਰ ਵਿੱਚ 3700 ਟਰੇਨਾਂ ਰੱਦ ਕਰਨ ਦਾ ਐਲਾਨ ਕੀਤਾ ਹੈ, ਉੱਥੇ ਦੂਜੇ ਪਾਸੇ ਦੋ ਹਵਾਈ ਕੰਪਨੀਆਂ ਨੇ 1 ਹਜ਼ਾਰ ਉਡਾਣਾਂ ਰੱਦ ਕਰ ਦਿੱਤੀਆਂ ਹਨ। ਰੇਲਵੇ ਦੇ ਐਲਾਨ ਮੁਤਾਬਕ ਐਤਵਾਰ ਨੂੰ ਰੱਦ ਹੋਣ ਵਾਲੀਆਂ ਟਰੇਨਾਂ ਵਿੱਚ ਪੈਸੇਂਜਰ ਦੇ ਨਾਲ-ਨਾਲ ਲੰਬੀ ਦੂਰੀ ਦੀ ਮੇਲ ਅਤੇ ਐਕਸਪ੍ਰੈਸ ਟਰੇਨਾਂ ਸ਼ਾਮਲ ਹੋਣਗੀਆਂ। ਸ਼ਨਿੱਚਰਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ 10 ਵਜੇ ਤੋਂ ਦੇਸ਼ ਦੇ ਕਿਸੇ ਵੀ ਸਟੇਸ਼ਨ ਤੋਂ ਕੋਈ ਪੈਸੇਂਜਰ ਜਾਂ ਐਕਸਪ੍ਰੈਸ ਟਰੇਨ ਨਹੀਂ ਚੱਲੇਗੀ। ਮੁੰਬਈ, ਦਿੱਲੀ, ਕੋਲਕਾਤਾ, ਚੇਨਈ ਅਤੇ ਸਿਕੰਦਰਾਬਾਦ ਵਿੱਚ ਉਪ ਨਗਰੀ ਰੇਲ ਸੇਵਾਵਾਂ ਵਿੱਚ ਵੀ ਵੱਡੀ ਕਟੌਤੀ ਹੋਵੇਗੀ। ਅਤੇ ਉਨੀਆਂ ਹੀ ਟਰੇਨਾਂ ਚਲਾਈਆਂ ਜਾਣਗੀਆਂ, ਜਿਸ ਨਾਲ ਜ਼ਰੂਰੀ ਯਾਤਰਾ ਸੰਭਵ ਹੋ ਸਕੇ। ਰੇਲਵੇ ਬੋਰਡ ਨੇ ਹਰੇਕ ਰੇਲਵੇ ਜ਼ੋਨ ਨੂੰ ਇਹ ਫ਼ੈਸਲਾ ਕਰਨ ਦਾ ਅਧਿਕਾਰ ਦਿੱਤਾ ਹੈ ਕਿ ਉਹ ਐਤਵਾਰ ਨੂੰ ਘੱਟ ਤੋਂ ਘੱਟ ਕਿੰਨੀਆਂ ਟਰੇਨਾਂ ਚਲਾਉਣਾ ਚਾਹੁੰਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ 'ਤੇ ਦੇਸ਼ ਦੇ ਨਾਂ ਆਪਣੇ ਸੰਬੋਧਨ ਵਿੱਚ ਐਤਵਾਰ 22 ਮਾਰਚ ਨੂੰ 'ਜਨਤਾ ਕਰਫਿਊ' ਦਾ ਸੱਦਾ ਦਿੱਤਾ ਹੈ। ਉਨ•ਾਂ ਨੇ ਲੋਕਾਂ ਨੂੰ ਐਤਵਾਰ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਆਪਣੇ ਘਰਾਂ ਵਿੱਚ ਹੀ ਰਹਿਣ ਲਈ ਕਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਜਨਤਾ ਕਰਫਿਊ ਰਾਹੀਂ ਸਰਕਾਰ ਇਹ ਦੇਖਦਾ ਚਾਹੁੰਦੀ ਹੈ ਕਿ ਕੋਰੋਨਾ ਦਾ ਅਸਰ ਵਧਣ 'ਤੇ ਲੌਕਡਾਊਨ ਦੀ ਸਥਿਤੀ ਲਈ ਦੇਸ਼ ਕਿੰਨਾ ਤਿਆਰ ਹੈ।
ਰੇਲਵੇ ਬੋਰਡ ਵੱਲੋਂ ਜਾਰੀ ਹੁਕਮਾਂ ਮੁਤਾਬਕ ਐਤਵਾਰ ਨੂੰ ਜੋ ਪੈਸੇਂਜਰ ਟਰੇਨਾਂ ਸਵੇਰੇ 7 ਵਜੇ ਚੱਲ ਰਹੀਆਂ ਹੋਣਗੀਆਂ, ਉਨ•ਾਂ ਨੂੰ ਮੰਜ਼ਿਲ ਤੱਕ ਪਹੁੰਚਣ ਦਿੱਤਾ ਜਾਵੇਗਾ। ਜਿਨ•ਾਂ ਟਰੇਨਾਂ ਵਿੱਚ ਯਾਤਰੀਆਂ ਦੀ ਗਿਣਤੀ ਘੱਟ ਹੋਵੇਗੀ, ਉਨ•ਾਂ ਨੂੰ ਰਾਹ ਵਿੱਚ ਹੀ ਰੋਕ ਦਿੱਤਾ ਜਾਵੇਗਾ। ਹੁਕਮ ਅਨੁਸਾਰ ਲੰਬੀ ਦੂਰੀ ਦੀਆਂ ਮੇਲ/ਐਕਸਪ੍ਰੈਸ ਟਰੇਨਾਂ ਦੀ ਐਤਵਾਰ ਸਵੇਰੇ 4 ਵਜੇ ਤੋਂ ਰਾਤ 10 ਵਜੇ ਤੱਕ ਆਵਾਜਾਈ ਬੰਦ ਰਹੇਗੀ। ਅੰਦਾਜ਼ਾ ਹੈ ਕਿ ਇਸ ਦੌਰਾਨ 1300 ਮੇਲ ਅਤੇ ਐਕਸਪ੍ਰੈਸ ਟਰੇਨਾਂ ਰੱਦ ਹੋਣਗੀਆਂ।
ਉੱਧਰ ਦੋ ਦੇਸੀ ਹਵਾਈ ਕੰਪਨੀਆਂ ਇੰਡੀਗੋ ਅਤੇ ਗੋਏਅਰ ਵੀ ਜਨਤਾ ਕਰਫਿਊ ਦੇ ਸਮਰਥਨ ਵਿੱਚ ਉਤਰ ਆਈਆਂ ਹਨ। ਇੱਕ ਪਾਸੇ ਗੋਏਅਰ ਨੇ ਐਤਵਾਰ ਨੂੰ ਆਪਣੀਆਂ ਸਾਰੀ ਘਰੇਲੂ ਉਡਾਣਾਂ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ, ਤਾਂ ਦੂਜੇ ਪਾਸੇ ਇੰਡੀਆ ਨੇ ਸਿਰਫ਼ 40 ਫ਼ੀਸਦੀ ਉਡਾਣਾਂ ਸੰਚਾਲਿਤ ਕਰਨ ਦੀ ਹੀ ਗੱਲ ਕਹੀ ਹੈ। ਅੰਦਾਜ਼ੇ ਮੁਤਾਬਕ ਦੋਵਾਂ ਹਵਾਈ ਕੰਪਨੀਆਂ ਦੇ ਫ਼ੈਸਲੇ ਨਾਲ ਐਤਵਾਰ ਨੂੰ ਲਗਭਗ 1 ਹਜ਼ਾਰ ਉਡਾਣਾਂ ਰੱਦ ਹੋ ਜਾਣਗੀਆਂ। ਹਾਲਾਂਕਿ ਦੋਵਾਂ ਵਿੱਚੋਂ ਕਿਸੇ ਵੀ ਕੰਪਨੀ ਨੇ ਰੱਦ ਉਡਾਣਾਂ ਦੇ ਟਿਕਟ ਦੇ ਪੈਸੇ ਵਾਪਸ ਕਰਨ ਨੂੰ ਲੈ ਕੇ ਕੋਈ ਠੋਸ ਭਰੋਸਾ ਅਜੇ ਤੱਕ ਨਹੀਂ ਦਿੱਤਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.