ਸੰਯੁਕਤ ਰਾਸ਼ਟਰ ਵੱਲੋਂ 'ਵਰਲਡ ਹੈਪੀਨੈਸ ਰਿਪੋਰਟ –2020' ਜਾਰੀ

ਸੰਯੁਕਤ ਰਾਸ਼ਟਰ, 21 ਮਾਰਚ (ਹਮਦਰਦ ਨਿਊਜ਼ ਸਰਵਿਸ) : ਦੁਨੀਆ ਦੇ ਸਭ ਤੋਂ ਖੁਸ਼ਹਾਲ ਦੇਸ਼ਾਂ ਦੀ ਸੂਚੀ ਵਿੱਚ ਫਿਨਲੈਂਡ ਨੇ ਤੀਜੀ ਵਾਰ ਪਹਿਲਾ ਸਥਾਨ ਹਾਸਲ ਕੀਤਾ ਹੈ। ਸੰਯੁਕਤ ਰਾਸ਼ਟਰ ਵੱਲੋਂ ਜਾਰੀ ਕੀਤੀ ਗਈ 'ਵਰਲਡ ਹੈਪੀਨੈਸ-2020' ਰਿਪੋਰਟ ਅਨੁਸਾਰ 10 ਖੁਸ਼ਹਾਲ ਦੇਸ਼ਾਂ ਵਿੱਚੋਂ 9 ਯੂਰਪ ਦੇ ਹਨ, ਜਦਕਿ ਚੋਟੀ ਦੇ 20 ਦੇਸ਼ਾਂ ਵਿੱਚ ਏਸ਼ੀਆ ਦਾ ਇੱਕ ਵੀ ਦੇਸ਼ ਸ਼ਾਮਲ ਨਹੀਂ ਹੈ। ਜਦਕਿ ਚੋਟੀ ਦੇ ਮੁਲਕਾਂ ਵਿੱਚ ਫਿਨਲੈਂਡ ਤੋਂ ਬਾਅਦ ਡੈਨਮਾਰਕ, ਸਵੀਟਜ਼ਰਲੈਂਡ, ਆਈਲੈਂਡ ਅਤੇ ਨਾਰਵੇ ਸ਼ਾਮਲ ਹਨ। ਉੱਥੇ ਹੀ ਨਿਊਜ਼ੀਲੈਂਡ 8ਵੇਂ ਨੰਬਰ 'ਤੇ ਹੈ।
ਕਿਸੇ ਦੇਸ਼ ਦੀ ਖੁਸ਼ਹਾਲੀ ਮਾਪਣ ਲਈ 6 ਮਾਪਦੰਡਾਂ 'ਤੇ ਸਵਾਲ ਤਿਆਰ ਕੀਤੇ ਜਾਂਦੇ ਹਨ। ਇਨ•ਾਂ ਵਿੱਚ ਸਬੰਧਤ ਦੇਸ ਦੇ ਪ੍ਰਤੀ ਵਿਅਕਤੀ ਦੀ ਜੀਡੀਪੀ, ਸਮਾਜਿਕ ਸਹਿਯੋਗ, ਉਦਾਰਤਾ ਅਤੇ ਭ੍ਰਿਸ਼ਟਾਚਾਰ, ਸਮਾਜਿਕ ਸੁਤੰਤਰਤਾ, ਸਿਹਤ ਜੀਵਨ ਵਿੱਚ ਜਵਾਬ ਦੇ ਆਧਾਰ 'ਤੇ ਰੈਂਕਿੰਗ ਕੀਤੀ ਜਾਂਦੀ ਹੈ। ਵਿਸ਼ਵ ਵਿੱਚ ਸਭ ਤੋਂ ਖੁਸ਼ਹਾਲ ਦੇਸ਼ਾਂ ਨੂੰ ਸੂਚੀਬੱਧ ਕਰਨ ਲਈ ਭੂਟਾਨ ਨੇ 2011 ਵਿੱਚ ਸੰਯੁਕਤ ਰਾਸ਼ਟਰ ਵਿੱਚ ਇੱਕ ਪ੍ਰਸਤਾਵ ਰੱਖਿਆ ਸੀ। ਇਸ ਨੂੰ ਮਨਜ਼ੂਰੀ ਮਿਲਣ ਬਾਅਦ ਹਰ ਸਾਲ 20 ਮਾਰਚ ਨੂੰ 'ਵਰਲਡ ਹੈਪੀਨੈਸ ਡੇਅ' ਮਨਾਇਆ ਜਾਂਦਾ ਹੈ।
ਭਾਰਤ ਇਸ ਰਿਪੋਰਟ ਵਿੱਚ ਚਾਰ ਸਥਾਨ ਪਿੱਛੇ ਖਿਸ ਕੇ 144ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਪਿਛਲੇ ਸਾਲ ਭਾਰਤ ਨੂੰ 140ਵਾਂ ਸਥਾਨ ਪ੍ਰਾਪਤ ਹੋਇਆ ਸੀ। ਉੱਥੇ ਹੀ ਗੁਆਂਢੀ ਮੁਲਕ ਪਾਕਿਸਤਾਨ 66ਵੇਂ, ਚੀਨ 94ਵੇਂ, ਬੰਗਲਾਦੇਸ਼ 107ਵੇਂ, ਨੇਪਾਲ 92ਵੇਂ ਅਤੇ ਮਾਲਦੀਵ 87ਵੇਂ ਸਥਾਨ 'ਤੇ ਹੈ। ਪਾਕਿਸਤਾਨ ਪਿਛਲੇ ਵਾਰ 67ਵੇਂ ਅਤੇ ਚੀਨ 93ਵੇਂ ਸਥਾਨ 'ਤੇ ਸੀ।  

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.