ਟੋਰਾਂਟੋ, 21 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਵਾਇਰਸ ਕਾਰਨ ਘਰਾਂ ਵਿੱਚ ਬੈਠੇ ਕੈਨੇਡਾ ਦੇ ਉਨਟਾਰੀਓ ਸੂਬੇ ਦੇ ਵਿਦਿਆਰਥੀ ਹੁਣ ਆਪਣੇ ਘਰਾਂ ਵਿੱਚ ਬੈਠ ਕੇ ਪੜ•ਾਈ ਕਰ ਸਕਣਗੇ, ਕਿਉਂਕਿ ਡੱਗ ਫੋਰਡ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਵਿਦਿਆਰਥੀਆਂ ਲਈ ਆਨਲਾਈਨ ਲਰਨਿੰਗ ਪ੍ਰੋਗਰਾਮ ਲਾਂਚ ਕੀਤਾ ਹੈ। ਸਰਕਾਰ ਨੇ ਇਸ ਦੇ ਲਈ ਇੱਕ ਨਵੀਂ ਈ-ਵੈਬਸਾਈਟ ਬਣਾਈ ਹੈ, ਜਿਹੜੀ 9ਵੀਂ ਤੋਂ ਲੈ ਕੇ 12ਵੀਂ (ਗਰੇਡ 9 ਤੋਂ ਗਰੇਡ 12) ਤੱਕ ਦੇ ਵਿਦਿਆਰਥੀਆਂ ਨੂੰ ਜ਼ਰੂਰੀ ਕੋਰਸ ਪ੍ਰਦਾਨ ਕਰਦੀ ਹੈ। ਇਨ•ਾਂ ਵਿੱਚ 9ਵੀਂ ਜਮਾਤ ਲਈ ਸਾਇੰਸ, 10ਵੀਂ ਲਈ ਮੈਥੇਮੈਟਿਕਸ ਅਤੇ 12ਵੀਂ ਲਈ ਫਿਜ਼ੀਕਸ ਦਾ ਕੋਰਸ ਸ਼ਾਮਲ ਹੈ।
ਸਿੱਖਿਆ ਮੰਤਰੀ ਸਟੀਫ਼ਨ ਲੈਸੇ ਨੇ ਕਿਹਾ ਹੈ ਕਿ ਇਹ ਯੋਜਨਾ ਕੋਰੋਨਾ ਵਾਇਰਸ ਕਾਰਨ ਘਰਾਂ ਵਿੱਚ ਬੈਠੇ ਵਿਦਿਆਰਥੀਆਂ ਦੇ ਭਵਿੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਚਲਾਈ ਗਈ ਹੈ ਤਾਂ ਜੋ ਉਨ•ਾਂ ਦੀ ਜੋ ਪੜ•ਾਈ ਖਰਾਬ ਹੋ ਰਹੀ ਹੈ, ਉਸ ਦੀ ਪੂਰਤੀ ਉਹ ਆਨਲਾਈਨ ਪੜ• ਕੇ ਕਰ ਸਕਣ। ਹਾਲਾਂਕਿ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਬਹੁਤ ਸਾਰੇ ਕੋਰਸ ਹਨ, ਜਿਨ•ਾਂ ਵਿੱਚੋਂ ਬਹੁਤਿਆਂ ਨੂੰ ਗਰੈਜੂਏਟ ਹੋਣ ਲਈ ਅਤੇ ਪੋਸਟ ਸੈਕੰਡਰੀ ਤੋਂ ਬਾਅਦ ਦੀ ਪੜ•ਾਈ ਦੀਆਂ ਅਰਜ਼ੀਆਂ ਲਈ ਕ੍ਰੈਡਿਟ ਦੀ ਲੋੜ ਹੈ। ਅਜੇ ਉਹ ਆਨਲਾਈਨ ਪੋਸਟ ਨਹੀਂ ਕੀਤੇ ਗਏ।
ਸਰਕਾਰ ਨੇ ਵਾਅਦਾ ਕੀਤਾ ਹੈ ਕਿ ਸਿੱਖਿਆ ਮੰਤਰਾਲਾ ਇਸ ਵੈਬਸਾਈਟ 'ਤੇ ਵਿਦਿਆਰਥੀਆਂ ਲਈ ਹੋਰ ਨਵੇਂ ਕੋਰਸ ਸ਼ੁਰੂ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ ਜਿਨ•ਾਂ ਵਿਦਿਆਰਥੀਆਂ ਕੋਲ ਕੰਪਿਊਟਰ ਨਹੀਂ ਹੈ, ਉਨ•ਾਂ ਨੂੰ ਲੋੜੀਂਦੀ ਟੈਕਨਾਲੋਜੀ ਮੁਹੱਈਆ ਕਰਵਾਉਣ ਲਈ ਸਕੂਲ ਬੋਰਡਾਂ ਨਾਲ ਚਰਚਾ ਕੀਤੀ ਜਾ ਰਹੀ ਹੈ। ਸੂਬੇ ਦੇ ਜੂਨੀਅਰ ਕਿੰਡਰਗਾਰਟਨ ਤੋਂ ਗਰੇਡ 6 ਤੱਕ ਦੇ ਛੋਟੇ ਵਿਦਿਆਰਥੀਆਂ ਲਈ ਟੈਲੀਵਿਜ਼ਨ ਉਨਟਾਰੀਓ (ਟੀਵੀਓ) 'ਤੇ ਕਾਰਟੂਨ ਆਧਾਰਤ ਮੈਥ, ਸਾਇੰਸ ਅਤੇ ਲੈਂਗੁਏਜ਼ ਲੈਸਨਜ਼ ਪਹਿਲਾਂ ਹੀ ਚਲਾਏ ਜਾ ਰਹੇ ਹਨ। ਇਹ ਹੀ ਪ੍ਰੋਗਰਾਮ ਜਾਰੀ ਰਹਿਣਗੇ। ਉਨਟਾਰੀਓ ਵਾਸੀਆਂ ਲਈ ਮੁਫ਼ਤ ਟੀਵੀ ਚੈਨਲ 'ਤੇ ਅਗਲੇ ਦੋ ਹਫ਼ਤਿਆਂ ਲਈ ਮੁੜ ਪ੍ਰੋਗਰਾਮ ਚਲਾਏ ਜਾਣਗੇ, ਜਿਨ•ਾਂ ਵਿੱਚ ਰੋਜ਼ਾਨਾ ਕਾਰਟੂਨਾਂ ਦੀ ਬਜਾਏ ਵਿਦਿਅਕ ਪ੍ਰੋਗਰਾਮ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਸਿੱਖਿਆ ਮੰਤਰੀ ਨੇ ਕਿਹਾ ਕਿ ਕੋਈ ਵੀ ਵਿਦਿਆਰਥੀ ਕੋਰੋਨਾ ਵਾਇਰਸ ਕਾਰਨ ਆਪਣੀ ਗਰੈਜੂਏਸ਼ਨ ਦੀ ਪੜ•ਾਈ ਤੱਕ ਹੀ ਸੀਮਤ ਨਾ ਰਹੇ, ਸਗੋਂ ਉਸ ਨੂੰ ਪੋਸਟ-ਸੈਕੰਡਰੀ ਪਲੇਸਮੈਂਟਸ ਲਈ ਵੀ ਅਪਲਾਈ ਕਰਨਾ ਚਾਹੀਦਾ ਹੈ।
ਸਿੱਖਿਆ ਮੰਤਰਾਲੇ ਵੱਲੋਂ ਇੱਕ ਹੋਰ ਨਵੀਂ ਵੈਬਸਾਈਟ ਵੀ ਲਾਂਚ ਕੀਤੀ ਗਈ ਹੈ, ਜਿਸ ਵਿੱਚ ਉਨਟਾਰੀਓ ਦਾ ਸਮੁੱਚਾ ਪਾਠਕ੍ਰਮ ਸ਼ਾਮਲ ਕੀਤਾ ਗਿਆ ਹੈ। ਇਸ ਰਾਹੀਂ ਮਾਪੇ ਘਰ ਵਿੱਚ ਹੀ ਆਪਣੇ ਬੱਚਿਆਂ ਦੀ ਸਿੱਖਿਆ 'ਤੇ ਧਿਆਨ ਦੇ ਸਕਦੇ ਹਨ।  ਕੋਰੋਨਾ ਵਾਇਰਸ ਕਾਰਨ ਸਕੂਲ 5 ਅਪ੍ਰੈਲ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ, ਪਰ ਇਸ 'ਤੇ ਅਜੇ ਫ਼ੈਸਲਾ ਨਹੀਂ ਲਿਆ ਗਿਆ ਹੈ। ਸਕੂਲਾਂ ਦੀਆਂ ਛੁੱਟੀਆਂ ਨੂੰ ਹੋਰ ਵੀ ਵਧਾਇਆ ਜਾ ਸਕਦਾ ਹੈ।
ਪ੍ਰੀਮੀਅਰ ਡੱਗ ਫੋਰਡ ਨੇ ਤਾਜ਼ਾ ਬਿਆਨ ਜਾਰੀ ਕਰਦੇ ਹੋਏ ਮਾਪਿਆਂ ਨੂੰ ਕਿਹਾ ਹੈ ਕਿ ਤੇਜ਼ੀ ਨਾਲ ਫ਼ੈਲ ਰਹੀ ਬਿਮਾਰੀਆਂ ਕਾਰਨ ਬੱਚਿਆਂ ਅਤੇ ਅਧਿਆਪਕਾਂ ਦੀ ਸੁਰੱਖਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਕੂਲਾਂ ਦੀਆਂ ਛੁੱਟੀਆਂ ਵਿੱਚ ਹੋਰ ਵਾਧਾ ਵੀ ਕੀਤਾ ਜਾ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.