ਪੰਜਾਬ ਵਿਚ ਕੋਰੋਨਾ ਦੇ 15 ਮਾਮਲੇ ਪੌਜ਼ਟਿਵ

ਅੱਜ ਪੰਜਾਬ 'ਚ 11 ਹੋਰ ਮਰੀਜ਼ ਸਾਹਮਣੇ ਆਈ
ਪੰਜਾਬ ਵਿਚ 40 ਹੋਰ ਸ਼ੱਕੀ ਮਰੀਜ਼ ਹਸਪਤਾਲ ਦਾਖ਼ਲ
ਚੰਡੀਗੜ• 'ਚ ਕੋਰੋਨਾ ਦੇ ਹੁਣ ਤੱਕ ਪੰਜ ਮਾਮਲੇ
ਚੰਡੀਗੜ• 'ਚ 203 ਵਿਅਕਤੀ ਕੀਤੇ ਆਇਸੋਲੇਟ
ਅੰਮ੍ਰਿਤਸਰ 'ਚੋਂ 2 ਤੇ ਗੜਸ਼ੰਕਰ 'ਚੋਂ 1 ਮਾਮਲਾ ਆਇਆ ਸਾਹਮਣੇ
ਹਰਿਆਣਾ 'ਚ ਕੋਰੋਨਾ ਦੇ 9 ਮਰੀਜ਼ਾਂ ਦੀ ਪੁਸ਼ਟੀ
'ਕੋਰੋਨਾ ਨੂੰ ਹਰਾਉਣ ਲਈ ਸੰਜਮ ਤੇ ਇਕਜੁੱਟਤਾ ਅਹਿਮ'
ਇਕ ਦੂਜੇ ਦੇ ਸੰਪਰਕ ਵਿਚ ਆਉਣ ਤੋਂ ਬਚੋ
ਮ੍ਰਿਤਕ ਬਲਦੇਵ ਸਿੰਘ ਦੇ ਤਿੰਨ ਪੁੱਤਰ, ਧੀ, ਨੂੰਹ ਤੇ ਪੋਤੀ ਦੀ ਰਿਪੋਰਟ ਪੌਜ਼ੇਟਿਵ
ਇਕ ਹੀ ਪਰਿਵਾਰ ਦੇ ਛੇ ਲੋਕ ਕੋਰੋਨਾ ਤੋਂ ਪੌਜ਼ਟਿਵ
ਕੱਲ• ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਜਨਤਾ ਕਰਫਿਊ
ਮਲੇਸ਼ੀਆ, ਨੀਂਦਰਲੈਂਡ, ਦੁਬਈ ਸਣੇ ਕਈ ਮੁਲਕਾਂ ਵਿਚ ਭਾਰਤੀ ਫਸੇ
ਬਿਨਾਂ ਸਕ੍ਰੀਨਿੰਗ ਕਰਵਾਏ ਕੁੱਝ ਲੋਕ ਅੰਮ੍ਰਿਤਸਰ ਏਅਰਪੋਰਟ ਤੋਂ ਨਿਕਲੇ
185 ਮੁਲਕਾਂ ਵਿਚ ਕੋਰੋਨਾ ਹੁਣ ਤੱਕ ਪੈਰ ਪਸਾਰ ਚੁਕਿਆ ਹੈ
ਹੁਣ ਤੱਕ ਕੋਰੋਨਾ ਦੇ 2 ਲੱਖ 90 ਹਜ਼ਾਰ ਮਾਮਲੇ ਸਾਹਮਣੇ ਆ ਚੁਕੇ ਹਨ
12 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁਕੀ ਹੈ
ਹਾਲਾਂਕਿ 94 ਹਜ਼ਾਰ ਲੋਕ ਕੋਰੋਨਾ ਤੋਂ ਸਿਹਤਯਾਬ ਹੋਏ ਹਨ
++
ਔਟਵਾ, 21 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਬੜੀ ਤੇਜ਼ੀ ਨਾਲ ਦੁਨੀਆ ਭਰ ਵਿਚ ਵੱਧ ਰਿਹਾ ਹੈ। ਜਿਹੜੇ ਮੁਲਕ ਇਹ ਕਹਿੰਦੇ ਸੀ ਕਿ ਸਾਡੇ ਮੁਲਕ ਵਿਚ ਤਾਂ ਅੰਕੜੇ ਘੱਟ ਨੇ, ਕੋਰੋਨਾਂ ਨੇ ਉਨ•ਾਂ ਦਾ ਗਰੂਰ ਵੀ ਤੋੜ ਦਿੱਤਾ ਹੈ। ਭਾਰਤ ਵਿਚ ਜਿਸ ਤਰ•ਾਂ ਕੋਰੋਨਾ ਨੇ ਰਫ਼ਤਾਰ ਫੜੀ ਹੈ, ਉਸ ਤੋਂ ਜਾਪ ਰਿਹਾ ਹੈ ਕਿ ਭਾਰਤ ਲਈ ਅਗਲਾ ਸਮਾਂ ਬੜੀਆਂ ਵੱਡੀਆਂ ਚੁਣੌਤੀਆਂ ਵਾਲਾ ਹੋਵੇਗਾ, ਖਾਸ ਕਰ ਕੇ ਪੰਜਾਬ ਦਾ। ਪੰਜਾਬ ਸਣੇ ਭਾਰਤ ਵਿਚ ਵੱਡੀਆਂ ਅਣਗਹਿਲੀਆਂ ਕਾਰਨ ਕੋਰੋਨਾ ਨੇ ਪਰਿਵਾਰਾਂ ਦੇ ਪਰਿਵਾਰ ਲਪੇਟੇ ਵਿਚ ਲੈ ਲਏ ਹਨ। ਪੰਜਾਬ ਵਿਚ ਇੱਕੋ ਦਿਨ ਕੋਰੋਨਾ ਦੇ 11 ਮਾਮਲੇ ਪੌਜੇਟਿਵ ਆਉਣ ਨਾਲ ਕੋਰੋਨਾ ਕੇਸਾਂ ਦੀ ਗਿਣਤੀ 15 ਹੋ ਗਈ ਹੈ। ਸਭ ਤੋਂ ਵੱਡੇ ਦੁੱਖ ਦੀ ਖ਼ਬਰ ਇਹ ਹੈ ਕਿ ਕੋਰੋਨਾ ਕਾਰਨ ਮਰੇ ਨਵਾਂ ਸ਼ਹਿਰ ਦੇ ਬਲਦੇਵ ਸਿੰਘ ਦਾ ਪੂਰਾ ਪਰਿਵਾਰ ਹੀ ਕੋਰੋਨਾ ਦੀ ਲਪੇਟ ਵਿਚ ਆ ਗਿਆ ਹੈ। ਬਲਦੇਵ ਸਿੰਘ ਦੇ ਪਰਿਵਾਰ ਦੇ ਛੇ ਜੀਆਂ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਮ੍ਰਿਤਕ ਬਲਦੇਵ ਸਿੰਘ ਦੇ ਤਿੰਨ ਪੁੱਤਰ, ਧੀ, ਨੂੰਹ ਤੇ ਪੋਤੀ ਦੀ ਰਿਪੋਰਟ ਪੋਜ਼ਟਿਵ ਆਉਣ ਕਾਰਨ ਪੂਰੇ ਪੰਜਾਬ ਵਿਚ ਦਹਿਸ਼ਤ ਹੈ। ਪੰਜਾਬ ਵਿਚ ਅੱਜ ਕੋਰੋਨਾ ਦੇ ਜਿੱਥੇ 11 ਪੌਜ਼ਟਿਵ ਮਾਮਲੇ ਸਾਹਮਣੇ ਆਏ ਉਥੇ ਹੀ 40 ਤੋਂ ਵੱਧ ਸ਼ੱਕੀ ਮਰਜ਼ੀ ਹਸਪਤਾਲਾਂ 'ਚ ਭਰਤੀ ਹੋਏ ਹਨ। 27 ਲੋਕਾਂ ਦੀ ਜਾਂਚ ਰਿਪੋਰਟ ਹਾਲੇ ਆਉਣੀ ਬਾਕੀ ਹੈ। ਪੰਜਾਬ ਵਿਚ ਕੋਰੋਨਾ ਦੇ ਹੁਣ ਤੱਕ 15 ਮਾਮਲੇ ਪੌਜ਼ੇਟਿਵ ਆ ਚੁਕੇ ਹਨ।
ਅੰਮ੍ਰਿਤਸਰ ਏਅਰਪੋਰਟ ਉਤੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਅੰਮ੍ਰਿਤਸਰ ਏਅਰਪੋਰਟ ਉੱਤੇ ਕੁਝ ਵਿਅਕਤੀ ਬਿਨਾਂ ਸਕ੍ਰੀਨਿੰਗ ਕਰਵਾਏ ਹੀ ਏਅਰਪੋਰਟ ਤੋਂ ਨਿਕਲੇ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਇਹ ਵਿਅਕਤੀ ਪੰਜਾਬ ਵਿਚ ਰਸੂਖਦਾਰ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਇਨ•ਾਂ ਪਰਿਵਾਰਾਂ ਨੇ ਕਈ ਵੱਡੇ ਪੁਲਿਸ ਅਧਿਕਾਰੀਆਂ ਤੋਂ ਫੋਨ ਕਰਵਾਏ ਸਨ ਤਾਂ ਜੋਂ ਉਨ•ਾਂ ਦੇ  ਰਿਸ਼ਤੇਦਾਰਾਂ ਦੀ ਏਅਰਪੋਰਟ ਉਤੇ ਸਕਰੀਨਿੰਗ ਨਾ ਕੀਤੀ ਜਾਵੇ। ਸੂਤਰਾਂ ਅਨੁਸਾਰ ਇਨ•ਾਂ ਵਿਚ ਇਕ ਪਰਿਵਾਰ ਚੰਡੀਗੜ• ਦਾ ਵੀ ਹੈ। ਇਹ ਲਾਪਰਵਾਹੀ ਉਦੋਂ ਸਾਹਮਣੇ ਆਈ ਹੈ ਜਦੋਂ 22 ਦਸੰਬਰ ਤੋਂ ਪੂਰੇ ਦੇਸ਼ ਵਿਚ ਜਨਤਾ ਕਰਫਿਊ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ।
185 ਮੁਲਕਾਂ ਵਿਚ ਕੋਰੋਨਾ ਹੁਣ ਤੱਕ ਪੈਰ ਪਸਾਰ ਚੁਕਿਆ ਹੈ
ਹੁਣ ਤੱਕ ਕੋਰੋਨਾ ਦੇ 2 ਲੱਖ 90 ਹਜ਼ਾਰ ਮਾਮਲੇ ਸਾਹਮਣੇ ਆ ਚੁਕੇ ਹਨ
12 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁਕੀ ਹੈ
ਹਾਲਾਂਕਿ 94 ਹਜ਼ਾਰ ਲੋਕ ਕੋਰੋਨਾ ਤੋਂ ਸਿਹਤਯਾਬ ਹੋਏ ਹਨ
ਚੀਨ ਨੇ ਕੋਰੋਨਾ 'ਤੇ ਪਹਿਲਾਂ ਨਾਲੋਂ ਕਾਫੀ ਹੱਦ ਤੱਕ ਕਾਬੂ ਪਾ ਲਿਆ ਹੈ ਪਰ ਇਟਲੀ, ਸਪੇਨ, ਇਰਾਨ, ਜਰਮਨੀ 'ਚ ਕੋਰੋਨਾ ਵੱਡੇ ਪੱਧਰ 'ਤੇ ਲੋਕਾਂ ਨੂੰ ਮੌਤ ਦੇ ਕਲਾਵੇ 'ਚ ਲੈ ਲਿਆ ਹੈ। ਅਮਰੀਕਾ, ਕੈਨੇਡਾ, ਭਾਰਤ ਵਰਗੇ ਮੁਲਕਾਂ ਵਿਚ ਕੋਰੋਨਾ ਦੇ ਲਗਾਤਾਰ ਮਾਮਲੇ ਵੱਧ ਰਹੇ ਹਨ।
ਚੀਨ 'ਚ ਹੁਣ ਤੱਕ 81 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁਕੇ ਹਨ ਤੇ ਮੌਤਾਂ 3 ਹਜ਼ਾਰ 260 ਹੋਈਆਂ ਹਨ। ਜਦੋਂਕਿ ਇਟਲੀ ਵਿਚ 47 ਹਜ਼ਾਰ 101 ਮਾਮਲੇ ਸਾਹਮਦੇ ਆਏ ਹਨ ਤੇ ਮੌਤਾਂ ਦਾ ਅੰਕੜਾ 4 ਹਜ਼ਾਰ ਤੋਂ ਟੱਪ ਗਿਆ ਹੈ।
ਇਸੇ ਤਰ•ਾਂ ਸਪੇਨ ਵਿਚ 25 ਹਜ਼ਾਰ ਮਾਮਲੇ ਤੇ ਮੌਤਾਂ 1350, ਇਰਾਨ ਵਿਚ 21 ਹਜ਼ਾਰ ਮਾਮਲੇ ਤੇ ਮੌਤਾਂ 1600, ਜਰਮਨ ਵਿਚ 21 ਹਜ਼ਾਰ 500 ਮਾਮਲੇ ਤੇ ਮੌਤਾਂ 73, ਅਮਰੀਕਾ ਵਿਚ 20 ਹਜ਼ਾਰ ਮਾਮਲੇ ਤੇ ਮੌਤਾਂ 285, ਕੈਨੇਡਾ ਵਿਚ 1200 ਮਾਮਲੇ ਤੇ 13 ਮੌਤਾਂ ਹੋ ਚੁਕੀਆਂ ਹਨ। ਭਾਰਤ ਵਿਚ ਕੋਰੋਨਾ ਤੇ ਲਗਭਗ 300 ਮਾਮਲੇ ਸਾਹਮਣੇ ਆ ਚੁਕੇ ਹਨ ਤੇ ਹੁਣ ਤੱਕ ਪੰਜ ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਹੁਣ ਤੱਕ 285 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ।
ਕੋਰੋਨਾ ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਭਾਰਤ ਵਿਚ ਅੱਜ ਤੋਂ ਜਨਤਾ ਕਰਫਿਊ ਸ਼ੁਰੂ ਹੋ ਗਿਆ ਹੈ। ਹਾਲਾਂਕਿ ਇਸ ਕਰਫਿਊ ਦਾ ਅਸਰ ਰਾਤ ਤੋਂ ਹੀ ਦਿੱਖਣਾ ਸ਼ੁਰੂ ਹੋ ਗਿਆ ਸੀ ਤੇ ਸੜਕਾਂ ਬਿਲਕੁਲ ਸੁੰਨਸਾਨ ਹੋ ਗਈਆਂ ਸਨ। ਇਹ ਕਰਫਿਊ ਸਵੇਰੇ 7 ਤੋਂ ਰਾਤ 9 ਵਜੇ ਰਹੇਗਾ।
ਸਰਕਾਰੀ-ਨਿੱਜੀ ਸੰਗਠਨਾਂ ਨੇ ਆਪਣੇ ਪੱਧਰ 'ਤੇ ਜਨਤਾ ਕਰਫਿਊ ਨੂੰ ਕਾਮਯਾਬ ਕਰਨ ਲਈ ਕਮਰ ਕੱਸ ਲਈ ਹੈ। ਰੇਲਵੇ ਨੇ ਅੱਧੀ ਰਾਤ 12 ਵਜੇ ਦੇ ਬਾਅਦ ਚੱਲਣ ਵਾਲੀਆਂ ਸਾਰੀਆਂ ਟ੍ਰੇਨਾਂ ਮੁਲਤਵੀ ਕਰ ਦਿੱਤੀਆਂ। ਦਿੱਲੀ, ਮੁੰਬਈ, ਚੇਨਈ, ਕੋਲਕਾਤਾ ਵਰਗੇ ਮਹਾਨਗਰਾਂ 'ਚ ਮੈਟਰੋ ਤੇ ਲੋਕਲ ਰੇਲ ਸੇਵਾਵਾਂ ਵੀ ਨਹੀਂ ਚੱਲਣਗੀਆਂ। ਇਸ ਦਿਸ਼ਾ 'ਚ ਵੱਡਾ ਕਦਮ ਚੁੱਕਦੇ ਹੋਏ ਸ਼ਨਿੱਚਰਵਾਰ ਅੱਧੀ ਰਾਤ 12 ਵਜੇ ਤੋਂ ਭਾਰਤ ਆਉਣ ਤੇ ਜਾਣ ਵਾਲੀਆਂ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ ਮਸਲਨ ਮੈਡੀਕਲ, ਪੁਲਿਸ, ਮੀਡੀਆ ਤੇ ਆਨਲਾਈਨ ਡਿਲੀਵਰੀ ਮੁਲਾਜ਼ਮਾਂ ਨੂੰ ਉਨ•ਾਂ ਦੇ ਕੰਮ ਦੀ ਲਾਜ਼ਮੀਅਤਾ ਨੂੰ ਦੇਖਦੇ ਹੋਏ ਜਨਤਾ ਕਰਫਿਊ ਤੋਂ ਛੋਟ ਮਿਲੇਗੀ।
ਪ੍ਰਧਾਨ ਮੰਤਰੀ ਨੇ ਇਕ ਵਾਰੀ ਫਿਰ ਲੋਕਾਂ ਨੂੰ ਬਿਨਾਂ ਕਾਰਨ ਬਾਹਰ ਨਿਕਲਣ ਤੋਂ ਬਚਣ ਦੇ ਨਾਲ ਕੋਰੋਨਾ ਖ਼ਿਲਾਫ਼ ਜੰਗ 'ਚ ਉਨ•ਾਂ ਦੇ ਛੋਟੇ-ਛੋਟੇ ਕਦਮਾਂ ਦੀ ਵੀ ਅਹਿਮ ਭੂਮਿਕਾ ਦੱਸੀ ਹੈ। ਵੈਸੇ ਨਾਗਰਿਕਾਂ ਨੇ ਵੀ ਸ਼ਨਿਚਰਵਾਰ ਨੂੰ ਬਾਜ਼ਾਰਾਂ, ਦਫ਼ਤਰਾਂ ਤੇ ਆਵਾਜਾਈ 'ਚ ਬਹੁਤ ਕਮੀ ਲਿਆਉਂਦੇ ਹੋਏ ਜਨਤਾ ਕਰਫਿਊ ਨੂੰ ਇਤਿਹਾਸਕ ਬਣਾਉਣ ਦੀ ਆਪਣੀ ਇੱਛਾ ਸ਼ਕਤੀ ਦਾ ਸੰਦੇਸ਼ ਦੇ ਦਿੱਤਾ। ਪੀਐੱਮ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਰੋਕਣ ਦੀ ਦੇਸ਼ ਦੀ ਸਭ ਤੋਂ ਵੱਡੀ ਪਹਿਲ ਲਈ ਐਤਵਾਰ ਸਵੇਰੇ ਸੱਤ ਵਜੇ ਤੋਂ ਰਾਤ ਨੌਂ ਵਜੇ ਤਕ 14 ਘੰਟੇ ਦੇ ਜਨਤਾ ਕਰਫਿਊ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਸੀ।
ਕੋਰੋਨਾ ਦਾ ਇਨਫੈਕਸ਼ਨ ਇਕ ਦੂਜੇ ਦੀ ਨਜ਼ਦੀਕੀ ਕਾਰਨ ਨਾ ਫੈਲੇ, ਇਸ ਦੇ ਮੱਦੇਨਜ਼ਰ ਜਨਤਾ ਕਰਫਿਊ ਇਸ ਵਾਇਰਸ ਖ਼ਿਲਾਫ਼ ਜੰਗ 'ਚ ਭਾਰਤ ਦਾ ਮਹੱਤਵਪੂਰਣ ਕਦਮ ਮੰਨਿਆ ਜਾ ਰਿਹਾ ਹੈ। ਸਰਕਾਰ ਤੇ ਸਾਰੇ ਮਾਹਿਰਾਂ ਦਾ ਮੰਨਣਾ ਹੈ ਕਿ ਕੋਰੋਨਾ ਪ੍ਰਭਾਵਿਤ ਲੋਕਾਂ ਤੋਂ ਦੂਰੀ ਬਣਾ ਕੇ ਭਾਰਤ ਇਸ ਮਹਾਮਾਰੀ 'ਤੇ ਜਿੱਤ ਪਾ ਸਕਦਾ ਹੈ ਤੇ ਅਗਲੇ 15 ਦਿਨ ਇਸ ਲਿਹਾਜ਼ ਨਾਲ ਬਹੁਤ ਅਹਿਮ ਹਨ। ਪੀਐੱਮ ਨੇ ਨਾਗਰਿਕਾਂ ਨੂੰ 15 ਤੋਂ 30 ਦਿਨਾਂ ਤਕ ਇਸ ਦਿਸ਼ਾ 'ਚ ਆਪਣਾ ਸਹਿਯੋਗ ਮੰਗ ਕੇ ਇਸ ਪਾਸੇ ਇਸ਼ਾਰਾ ਕਰ ਵੀ ਦਿੱਤਾ ਸੀ।
ਅੱਧੀ ਰਾਤ 12 ਵਜੇ ਤੋਂ ਭਾਰਤ ਨੇ ਆਪਣੇ ਇੱਥੇ ਆਉਣ ਤੇ ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਇਕ ਹਫ਼ਤੇ ਲਈ ਰੋਕ ਦਿੱਤਾ ਹੈ। ਇਸ ਲਿਹਾਜ਼ ਨਾਲ ਭਾਰਤ ਨੇ ਪੂਰੀ ਦੁਨੀਆ ਤੋਂ ਆਪਣਾ ਸੰਪਰਕ ਕੱਟ ਲਿਆ ਹੈ। ਹੁਣ ਸਿਰਫ਼ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਆਉਣ ਜਾਣ ਵਾਲੀਆਂ ਵਿਸ਼ੇਸ਼ ਉਡਾਣਾਂ ਦੇ ਇਲਾਵਾ ਕਿਸੇ ਅੰਤਰਰਾਸ਼ਟਰੀ ਉਡਾਣ ਨੂੰ ਇਕ ਹਫ਼ਤੇ ਤਕ ਉਤਰਣ ਦੀ ਇਜਾਜ਼ਤ ਨਹੀਂ ਹੋਵੇਗੀ। ਭਾਰਤ ਨੇ ਨੇਪਾਲ ਤੇ ਪਾਕਿਸਤਾਨ ਨਾਲ ਲੱਗਦੀਆਂ ਆਪਣੀਆਂ ਸਰਹੱਦਾਂ ਨੂੰ ਵੀ ਬੰਦ ਕਰ ਦਿੱਤਾ ਹੈ। ਨੇਪਾਲ ਲਈ ਸਿਰਫ਼ ਜ਼ਰੂਰੀ ਸੇਵਾਵਾਂ ਦੀ ਸਪਲਾਈ ਨਾਲ ਜੁੜੇ ਵਾਹਨਾਂ ਨੂੰ ਹੀ ਦਾਖ਼ਲੇ ਦੀ ਛੋਟ ਹੋਵੇਗੀ। ਦਿੱਲੀ ਮੈਟਰੋ ਦੀਆਂ ਸੇਵਾਵਾਂ ਵੀ ਐਤਵਾਰ ਨੂੰ ਨਹੀਂ ਚੱਲਣਗੀਆਂ ਤੇ ਜ਼ਰੂਰੀ ਸੇਵਾਵਾਂ ਦੇ ਇਲਾਵਾ ਦੇਸ਼ ਦੇ ਸਾਰੇ ਮਹਾਨਗਰਾਂ 'ਚ ਵੀ ਉਪਨਗਰੀ ਰੇਲ ਸੇਵਾਵਾਂ ਬੰਦ ਰਹਿਣਗੀਆਂ। ਇਸ ਮਹਾਮਾਰੀ ਨੇ ਪੂਰੀ ਦੁਨੀਆ 'ਚ ਲੋਕਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ। ਵੱਡੀ ਆਬਾਦੀ ਦੀਆਂ ਸਰਗਰਮੀਆਂ ਰੁਕ ਗਈਆਂ ਹਨ। ਸਕੂਲ, ਕਾਲਜ, ਦਫ਼ਤਰ ਤੇ ਕਾਰੋਬਾਰ ਬੰਦ ਹੋ ਗਏ ਹਨ। ਲੱਖਾਂ ਲੋਕ ਘਰੋਂ ਕੰਮ ਕਰਨ ਨੂੰ ਮਜਬੂਰ ਹਨ, ਜਦਕਿ ਕਈ ਪੂਰੀ ਤਰ•ਾਂ ਨਾਲ ਆਪਣੀ ਰੋਜ਼ੀ-ਰੋਟੀ ਗੁਆ ਚੁੱਕੇ ਹਨ। ਬਜ਼ੁਰਗਾਂ 'ਤੇ ਇਸ ਵਾਇਰਸ ਦਾ ਜ਼ਿਆਦਾ ਕਹਿਰ ਟੁੱਟਾ ਹੈ ਪਰ ਇਸ ਦੇ ਸ਼ਿਕਾਰ ਹੋਣ 'ਚ ਨੌਜਵਾਨ ਤੇ ਬੱਚੇ ਵੀ ਪਿੱਛੇ ਨਹੀਂ। ਇਸ ਵਾਇਰਸ ਦਾ ਹਾਲੇ ਤੱਕ ਇਲਾਜ ਨਹੀਂ ਲੱਭਿਆ। ਇਸ ਕਰ ਕੇ ਹਮਦਰਦ ਮੀਡੀਆ ਗਰੁੱਪ ਵੱਲੋਂ ਤੁਹਾਨੂੰ ਅਪੀਲ ਹੈ ਵਾਇਰਸ ਤੋਂ ਜਿੰਨਾਂ ਬਚ ਸਕਦੇ ਹੋ ਬਚੋ। ਕੁੱਝ ਦਿਨ ਕੈਦ ਮੰਨ ਕੇ ਘਰਾਂ ਦੇ ਵਿਚ ਹੀ ਬੈਠ ਜਾਓ। ਜੇ ਤੁਸੀਂ ਬਿਮਾਰ ਨਹੀਂ ਹੋ ਪਰ ਕਿਤੇ ਜਾਂਦੇ ਹੋ ਤਾਂ ਕਿਸੇ ਨੂੰ ਮਿਲਦੇ ਹੋ ਤਾਂ ਤੁਸੀਂ ਉਨ•ਾਂ ਲਈ ਮੁਸੀਬਤ ਖੜ•ੀ ਕਰ ਰਹੇ ਹੋ। ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ 'ਤੇ ਅਸੀਂ ਬਹੁਤ ਸਾਰੀਆਂ ਜਾਨਾਂ ਬਚਾ ਸਕਦੇ ਹਾਂ।
ਚੀਨ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਗਿਰਾਵਟ ਸਾਰੇ ਦੇਸ਼ਾਂ ਲਈ ਚੰਗੀ ਖ਼ਬਰ ਹੈ। ਵੁਹਾਨ 'ਚ ਨਵੇਂ ਮਾਮਲੇ ਸਾਹਮਣੇ ਆਉਣੇ ਬੰਦ ਹੋ ਗਏ ਹਨ। ਇਸ ਨਾਲ ਪੂਰੀ ਦੁਨੀਆ 'ਚ ਨਵੀਂ ਉਮੀਦ ਜਾਗੀ ਹੈ ਪਰ ਸਾਨੂੰ ਸਾਵਧਾਨੀ ਵਰਤਣੀ ਚਾਹੀਦੀ ਕਿਉਂਕਿ ਇਹ ਹਾਲਾਤ ਬਦਲ ਵੀ ਸਕਦੇ ਹਨ। ਇਸ ਵਾਇਰਸ ਨੂੰ ਰੋਕਣ ਵਾਲੇ ਸ਼ਹਿਰਾਂ ਤੇ ਦੇਸ਼ਾਂ ਦਾ ਤਜਰਬਾ ਸਾਨੂੰ ਲੋਕਾਂ ਨੂੰ ਉਮੀਦ ਤੇ ਹਿੰਮਤ ਦਿੰਦਾ ਹੈ। ਡਬਲਯੂਐੱਚਓ ਦੇ ਮੁਖੀ ਨੇ ਕਿਹਾ ਕਿ ਜੇ ਕਿਸੇ ਵੀ ਲਾਕਡਾਊਨ ਕਰਨ ਦੀ ਨੌਬਤ ਆਉਂਦੀ ਹੈ ਤਾਂ ਇਸ ਦੌਰਾਨ ਚੰਗੀਆਂ ਆਦਤਾਂ ਸਿੱਖਣੀਆਂ ਚਾਹੀਦੀਆਂ ਹਨ। ਕਸਰਤ ਕਰਨੀ ਚਾਹੀਦੀ ਹੈ। ਲੋਕਾਂ ਤੋਂ ਦੂਰੀ ਬਣਾ ਕੇ ਰਹਿਣਾ ਚਾਹੀਦਾ ਹੈ ਤੇ ਧੂੰਆਂਨੋਸ਼ੀ ਤੇ ਹੋਰ ਨਸ਼ੇ ਨਹੀਂ ਕਰਨੇ ਚਾਹੀਦੇ।

ਹੋਰ ਖਬਰਾਂ »

ਹਮਦਰਦ ਟੀ.ਵੀ.