ਯੂਰਪੀ ਮੁਲਕਾਂ ਵਿਚ ਮੌਤਾਂ ਦੀ ਗਿਣਤੀ ਵਧਣ ਤੋਂ ਸਿਹਤ ਮਾਹਰ ਚਿੰਤਤ

ਮੈਡਰਿਡ, 22 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੋਰੋਨਾ ਵਾਇਰਸ ਕਾਰਨ ਦੁਨੀਆਂ ਦੇ 35 ਮੁਲਕਾਂ ਵਿਚ 100 ਕਰੋੜ ਤੋਂ ਵੱਧ ਲੋਕ ਘਰਾਂ ਵਿਚ ਡੱਕ ਦਿਤੇ ਗਏ ਹਨ ਅਤੇ ਇਸ ਦੇ ਬਾਵਜੂਦ ਹਾਲਾਤ ਵਿਚ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ। ਕੌਮਾਂਤਰੀ ਸਿਹਤ ਮਾਹਰਾਂ ਨੂੰ ਸਮਝ ਨਹੀਂ ਆ ਰਹੀ ਕਿ ਇਟਲੀ ਵਿਚ ਮੌਤ ਦਰ ਲਗਾਤਾਰ ਤੇਜ਼ ਕਿਉਂ ਹੁੰਦੀ ਜਾ ਰਹੀ ਹੈ। ਇਸੇ ਦਰਮਿਆਨ 45 ਮਿੰਟ ਵਿਚ ਨਤੀਜਾ ਦੱਸਣ ਵਾਲੇ ਕੋਰੋਨਾ ਵਾਇਰਸ ਦੇ ਨਵੇਂ ਟੈਸਟ ਨੂੰ ਅਮਰੀਕਾ ਦੇ ਫ਼ੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਪ੍ਰਵਾਨਗੀ ਦੇ ਦਿਤੀ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦਾਅਵਾ ਕਰ ਰਹੇ ਹਨ ਕਿ ਉਹ ਇਕ ਵੱਡੀ ਜਿੱਤ ਵੱਲ ਵਧ ਰਹੇ ਹਨ ਪਰ ਇਹ ਜਿੱਤ ਕਦੋਂ ਹੋਵੇਗੀ ਇਸ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ। 188 ਮੁਲਕਾਂ ਵਿਚ ਪੈਸ ਪਸਾਰ ਚੁੱਕੇ ਕੋਰੋਨਾ ਵਾਇਰਸ ਨਾਲ ਨਜਿੱਠਣ ਵਾਸਤੇ ਦੁਨੀਆਂ ਸਾਰੇ ਮੁਲਕ ਇਕਜੁਟਤਾ ਨਾਲ ਕੰਮ ਕਰ ਰਹੇ ਹਨ ਪਰ ਇਟਲੀ ਤੋਂ ਬਾਅਦ ਸਪੇਨ ਵਿਚ ਮੌਤਾਂ ਦੀ ਗਿਣਤੀ ਵਿਚ 32 ਫ਼ੀ ਸਦੀ ਵਾਧਾ ਚਿੰਤਾਵਾਂ ਵਧਾਉਣ ਲਈ ਕਾਫ਼ੀ ਹੈ। ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਨੇ ਟੈਲੀਵਿਜ਼ਨ 'ਤੇ ਦਿਤੇ ਭਾਸ਼ਣ ਵਿਚ ਮੁਲਕ ਦੇ ਲੋਕਾਂ ਨੂੰ ਭਿਆਨਕ ਹਾਲਾਤ ਲਈ ਤਰ-ਬਰ-ਤਿਆਰ ਰਹਿਣ ਦੀ ਚਿਤਾਵਨੀ ਦਿਤੀ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.