ਲੋਕਾਂ ਵੱਲੋਂ ਲੌਕਡਾਊਨ ਦੀਆਂ ਧੱਜੀਆਂ ਉਡਾਉਣ ਮਗਰੋਂ ਫ਼ੈਸਲਾ

ਚੰਡੀਗੜ , 23 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ ਦੇ ਲੋਕਾਂ ਵੱਲੋਂ ਲੌਕਡਾਊਨ ਦੀਆਂ ਧੱਜੀਆਂ ਉਡਾਉਣ ਮਗਰੋਂ ਅਣਮਿੱਥੇ ਸਮੇਂ ਲਈ ਕਰਫ਼ਿਊ ਲਾ ਦਿਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਮੁਖੀ ਨਾਲ ਮੀਟਿੰਗ ਮਗਰੋਂ ਕਰਫ਼ਿਊ ਲਾਉਣ ਦੇ ਹੁਕਮ ਜਾਰੀ ਕਰ ਦਿਤੇ। ਦੱਸ ਦੇਈਏ ਕਿ ਇਕ ਦਿਨ ਦੇ ਜਨਤਾ ਕਰਫ਼ਿਊ ਮਗਰੋਂ ਪੰਜਾਬ ਵਿਚ 31  ਮਾਰਚ ਤੱਕ ਲੌਕਡਾਊਨ ਦੇ ਹੁਕਮ ਦਿਤੇ ਗਏ ਸਨ ਪਰ ਕਿਸੇ ਨੇ ਵੀ ਇਨ•ਾਂ ਹੁਕਮਾਂ ਦੀ ਪ੍ਰਵਾਹ ਨਾ ਕੀਤੀ ਅਤੇ ਸ਼ਹਿਰਾਂ ਵਿਚ ਸਾਰੀਆਂ ਦੁਕਾਨਾਂ ਖੁੱਲ• ਗਈਆਂ। ਕਈ ਥਾਵਾਂ 'ਤੇ ਪ੍ਰਸ਼ਾਸਨਿਕ ਅਫ਼ਸਰਾਂ ਨੇ ਦੁਕਾਨਾਂ ਬੰਦ ਕਰਵਾ ਦਿਤੀਆਂ ਪਰ ਸੜਕੀ ਆਵਾਜਾਈ ਨਾ ਰੁਕ ਸਕੀ। ਆਖ਼ਰਕਾਰ ਸਰਕਾਰ ਨੂੰ ਸਖ਼ਤੀ ਵਰਤਣੀ ਪਈ ਅਤੇ ਕਰਫ਼ਿਊ ਲਾ ਦਿਤਾ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.