ਮੋਹਾਲੀ ਵਿਚ 80 ਸਾਲ ਦੀ ਮਹਿਲਾ ਵਾਇਰਸ ਦੀ ਲਪੇਟ ਵਿਚ

ਚੰਡੀਗੜ/ਮੋਹਾਲੀ, 23 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ ਅਤੇ ਚੰਡੀਗੜ• ਵਿਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ ਮਰੀਜ਼ ਸਾਹਮਣੇ ਆਉਣ ਦਾ ਸਿਲਸਿਲਾ ਜਾਰੀ ਰਿਹਾ। ਚੰਡੀਗੜ• ਵਿਖੇ 21 ਸਾਲ ਦੇ ਨੌਜਵਾਨ ਦੀ ਰਿਪੋਰਟ ਪੌਜ਼ੇਟਿਵ ਆਈ ਜਦਕਿ ਮੋਹਾਲੀ ਵਿਖੇ 80 ਸਾਲ ਦੀ ਮਹਿਲਾ ਵਾਇਰਸ ਦੀ ਲਪੇਟ ਵਿਚ ਆ ਗਈ। ਪੰਜਾਬ ਵਿਚ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 31 ਹੋ ਗਈ ਹੈ। ਚੰਡੀਗੜ• ਦੇ ਸੈਕਟਰ 38 ਦਾ ਵਸਨੀਕ ਨੌਜਵਾਨ ਸ਼ਹਿਰ ਦੀ ਪਹਿਲੀ ਮਰੀਜ਼ ਦੇ ਭਰਾ ਦੇ ਸੰਪਰਕ ਵਿਚ ਆਇਆ ਸੀ ਅਤੇ ਉਸ ਨੂੰ ਸੈਕਟਰ 32 ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਚੰਡੀਗੜ• ਪ੍ਰਸ਼ਾਸਨ ਵੱਲੋਂ ਜਾਰੀ ਬਿਆਨ ਮੁਤਾਬਕ ਸ਼ਹਿਰ ਦੇ ਸਾਰੇ ਸੱਤ ਮਰੀਜ਼ਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਦੂਜੇ ਪਾਸੇ ਪੰਜ ਹੋਰਨਾਂ ਦੀ ਟੈਸਟ ਰਿਪੋਰਟ ਨੈਗੇਟਿਵ ਆ ਗਈ ਜਦਕਿ ਮਿਸਰ ਤੋਂ ਪਰਤੀ ਔਰਤ ਦੀ ਰਿਪੋਰਟ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ। ਚੰਡੀਗੜ• ਵਿਚ ਕੋਰੋਨਾ ਵਾਇਰਸ ਦੀ ਪਹਿਲੀ ਮਰੀਜ਼ 23 ਸਾਲ ਦੀ ਇਕ ਮੁਟਿਆਰ ਸੀ ਜੋ 15 ਮਾਰਚ ਨੂੰ ਇੰਗਲੈਂਡ ਤੋਂ ਪਰਤੀ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.