ਦੁਬਈ ਤੋਂ ਪਰਤਿਆ ਸੀ ਨੌਜਵਾਨ

ਅੰਮ੍ਰਿਤਸਰ, 23 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੋਰੋਨਾ ਵਾਇਰਸ ਦਾ ਇਕ ਸ਼ੱਕੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚ ਗਿਆ ਜਿਸ ਨੂੰ ਉਥੇ ਮੌਜੂਦ ਡਾਕਟਰਾਂ ਦੀ ਟੀਮ ਨੇ ਸਕ੍ਰੀਨਿੰਗ ਦੌਰਾਨ ਫੜ ਲਿਆ। ਜਵਾਨ ਉਮਰ ਦੀ ਇਹ ਸ਼ੱਕੀ ਖੰਘ ਰਿਹਾ ਸੀ ਅਤੇ ਡਾਕਟਰਾਂ ਵੱਲੋਂ ਉਸ ਨੂੰ ਤੁਰਤ ਗੁਰੂ ਨਾਨਕ ਹਸਪਤਾਲ ਭੇਜ ਦਿਤਾ ਗਿਆ। ਦੱਸ ਦੇਈਏ ਕਿ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਪੁਲਿਸ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਕਿ ਉਹ ਘਰੋਂ ਬਾਹਰ ਨਾ ਨਿਕਲਣ ਅਤੇ ਜੇ ਕੋਈ ਵਿਦੇਸ਼ ਤੋਂ ਆਇਆ ਹੈ ਤਾਂ 14 ਦਿਨ ਤੱਕ ਘਰ ਵਿਚ ਹੀ ਰਹੇ।

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.