ਸਰਕਾਰੀ ਮਾਸਕ ਵੇਚਦਾ ਫੜਿਆ ਪ੍ਰਾਈਵੇਟ ਫ਼ਾਰਮਾਸਿਸਟ

ਮਾਨਸਾ, 23 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ ਦੇ ਭ੍ਰਿਸ਼ਟ ਅਫ਼ਸਰਾਂ ਨੂੰ ਕੋਰੋਨਾ ਵਾਇਰਸ ਦੀ ਆੜ ਵਿਚ ਆਪਣੀਆਂ ਜੇਬਾਂ ਭਰਨ ਦਾ ਇਕ ਹੋਰ ਮੌਕਾ ਮਿਲ ਗਿਆ ਅਤੇ ਸਰਕਾਰੀ ਤੌਰ 'ਤੇ ਖਰੀਦੇ ਮਾਸਕ ਪ੍ਰਾਈਵੇਟ ਫ਼ਾਰਮਾਸਿਸਟਾਂ ਕੋਲ ਚਲੇ ਗਏ। ਬੁਢਲਾਡਾ ਵਿਖੇ ਇਕ ਫ਼ਾਰਮਾਸਿਸਟ ਸਰਕਾਰੀ ਮਾਸਕ ਵੇਚਦਾ ਫੜਿਆ ਗਿਆ। ਆਮ ਆਦਮੀ ਪਾਰਟੀ ਦੇ ਜ਼ਿਲ•ਾ ਜਨਰਲ ਸਕੱਤਰ ਸੁੰਦਰ ਸਿੰਘ ਨੇ ਇਸ ਘਪਲੇ ਦਾ ਪਰਦਾ ਫ਼ਾਸ਼ ਕੀਤਾ। ਸੁੰਦਰ ਸਿੰਘ ਨੇ ਦੋਸ਼ ਲਾਇਆ ਕਿ ਸਰਕਾਰੀ ਹਸਪਤਾਲ ਵਿਚ ਚੀਫ਼ ਫ਼ਾਰਮਾਸਿਸਟ ਦੇ ਅਹੁਦੇ 'ਤੇ ਤੈਨਾਤ ਚਰਨਜੀਤ ਨੇ ਇਹ ਸਰਕਾਰੀ ਮਾਸਕ ਇਧਰੋਂ ਉਧਰ ਕੀਤੇ। ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਸਾਰੇ ਘਟਨਾਕ੍ਰਮ ਦੀ ਵੀਡੀਓ ਬਣਾਏ ਜਾਣ ਮਗਰੋਂ ਫ਼ਾਰਮਾਸਿਸਟ ਮਿੰਨਤਾਂ-ਤਰਲੇ ਕਰਨ ਲੱਗਾ ਪਰ ਵਿਧਾਇਕ ਬੁਧ ਰਾਮ ਦੇ ਨਿਜੀ ਸਹਾਇਕ ਬਲਵਿੰਦਰ ਸਿੰਘ ਅਤੇ ਸੁੰਦਰ ਸਿੰਘ ਨੇ ਫ਼ਾਰਮਾਸਿਸਟ ਦੁਆਰਾ ਕੀਤਾ ਜਾ ਰਹੇ ਗੋਲਮਾਲ ਦੀ ਲਿਖਤੀ ਸੂਚਨਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਸਫ਼ਰ ਨੂੰ ਦੇ ਦਿਤੀ। ਇਸ ਬਾਰੇ ਮਾਨਸਾ ਦੇ ਡੀ.ਸੀ. ਗੁਰਪਾਲ ਸਿੰਘ ਚਹਿਲ ਨੇ ਕਿਹਾ ਕਿ ਸਿਵਲ ਸਰਜਨ ਤੋਂ ਜਾਂਚ ਰਿਪੋਰਟ ਮੰਗੀ ਗਈ ਹੈ ਅਤੇ ਰਿਪੋਰਟ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.