ਪੁਲਿਸ ਨੇ ਧਰਨਾਕਾਰੀਆਂ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ/ਲਖਨਊ, 24 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਨਜਿੱਠਣ ਲਈ ਦਿੱਲੀ ਵਿਚ ਲੌਕਡਾਊਨ ਕਰ ਦਿਤਾ ਗਿਆ ਅਤੇ ਸਰਕਾਰ ਨੇ ਪੰਜ ਤੋਂ ਵੱਧ ਲੋਕਾਂ ਦੇ ਇਕੱਠ 'ਤੇ ਪਾਬੰਦੀ ਲਾ ਦਿਤੀ ਜਿਸ ਮਗਰੋਂ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ 15 ਦਸੰਬਰ ਤੋਂ ਜਾਰੀ ਧਰਨ ਨੂੰ ਮੁਕੰਮਲ ਤੌਰ 'ਤੇ ਹਟਾਉਣਾ ਪਿਆ। ਪੁਲਿਸ ਨੇ ਅੱਜ ਮੁਜ਼ਾਹਰਾਕਾਰੀਆਂ ਨੂੰ ਹਟਾ ਦਿਤਾ ਅਤੇ ਕੁਝ ਜਣਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਦਿੱਲੀ ਦੇ ਸ਼ਾਹੀਨ ਬਾਗ ਵਿਚ ਪੰਡਾਲ ਖਾਲੀ ਹੋਣੇ ਸ਼ੁਰੂ ਹੋ ਗਏ ਸਨ ਅਤੇ ਗਿਣੇ-ਚੁਣੇ ਲੋਕ ਹੀ ਧਰਨੇ 'ਤੇ ਬੈਠੇ ਨਜ਼ਰ ਆਏ। ਦੱਖਣ-ਪੂਰਬੀ ਦਿੱਲੀ ਦੇ ਡੀ.ਸੀ.ਪੀ. ਆਰ.ਪੀ. ਮੀਣਾ ਨੇ ਦੱਸਿਆ ਕਿ ਲੌਕਡਾਊਨ ਦੇ ਬਾਵਜੂਦ ਕੁਝ ਲੋਕ ਧਰਨੇ 'ਤੇ ਬੈਠੇ ਸਨ ਅਤੇ ਜਦੋਂ ਉਨ•ਾਂ ਨੇ ਉਠਣ ਤੋਂ ਨਾਂਹ ਕਰ ਦਿਤੀ ਤਾਂ ਪੁਲਿਸ ਕਾਰਵਾਈ ਕਰਨੀ ਪਈ। ਚੇਤੇ ਰਹੇ ਕਿ ਸੀ.ਏ.ਏ., ਐਨ.ਆਰ.ਸੀ. ਅਤੇ ਐਨ.ਪੀ.ਆਰ. ਵਿਰੁੱਧ ਸ਼ਾਹੀਨ ਬਾਗ਼ ਵਿਚ ਸੈਂਕੜੇ ਮੁਜ਼ਾਹਰਾਕਾਰੀ ਧਰਨੇ 'ਤੇ ਬੈਠੇ ਸਨ ਜਿਨ•ਾਂ ਹਟਾ ਕੇ ਰਾਹ ਖ਼ਾਲੀ ਕਰਵਾਉਣ ਦੇ ਮਕਸਦ ਤਹਿਤ ਸੁਪਰੀਮ ਕੋਰਟ ਵੱਲੋਂ ਵਾਰਤਾਕਾਰਾਂ ਦੀ ਨਿਯੁਕਤੀ ਕੀਤੀ ਗਈ ਸੀ। ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਧਰਨੇ ਵਾਲੀ ਥਾਂ ਖਾਲੀ ਨਾ ਕਰਵਾਈ ਜਾ ਸਕੀ ਪਰ ਕੋਰੋਨਾ ਵਾਇਰਸ ਫੈਲਣ ਮਗਰੋਂ ਮੁਜ਼ਾਹਰਾਕਾਰੀਆਂ ਦੀ ਗਿਣਤੀ ਘਟਣ ਲੱਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.